ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ ,ਗੁਰਦਾਸਪੁਰ ਜੀ ਦੀ ਅਗਵਾਈ ਵਿਚ ਜਿਲ੍ਹਾ ਕਚਿਹਰੀਆਂ ਵਿਖੇ ਆਜਾਦੀ ਦਿਵਸ ਮਨਾਇਆ

Sorry, this news is not available in your requested language. Please see here.

ਗੁਰਦਾਸਪੁਰ 15 ਅਗਸਤ 2021 ਸ਼੍ਰੀਮਤੀ ਰਮੇਸ਼ ਕੁਮਾਰੀ,ਮਾਨਯੋਗ ਜਿਲ੍ਹਾ ਸ਼ੈਸਨ ਜੱਜ-ਕਮ-ਚੇਅਰਪਰਸਨ, ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ,ਗੁਰਦਾਸਪੁਰ ਅਤੇ ਮਿਸ ਨਵਦੀਪ ਕੌਰ ਗਿੱਲ, ਸਿਵਲ ਜੱਜ (ਸੀਨੀਅਰ ਡਵੀਜਨ)-ਕਮ-ਸੀ-ਜੇ ਐਮ , ਤਹਿਤ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ,ਗੁਰਦਾਸਪੁਰ ਜੀ ਦੀ ਰਹਿਨੁਮਾਈ ਹੇਠ ਸੈਸ਼ਨਜ਼ ਡਵੀਜਨ, ਗੁਰਦਾਸਪੁਰ ਹੇਠ ਸੁਤੰਤਰਤਾ ਦਿਵਸ ਮਨਾਇਆ ਗਿਆ।ਇਸ ਪਵਿੱਤਰ ਦਿਹਾੜੇ ਤੇ ਮਾਨਯੋਗ ਜਿਲ੍ਹਾ ਅਤੇ ਸ਼ੈਸਨ ਜੱਜ ਸ਼ੀਮਤੀ ਰਮੇਸ਼ ਕੁਮਾਰੀ ਜੀ ਦੁਆਰਾ ਝੰਡਾ ਲਹਿਰਇਆ ਗਿਆ ਅਤੇ ਸ਼ੁਭ ਦਿਹਾੜੇ ਤੇ ਮੌਜੂਦ ਸਮੂਹ ਜੂਡੀਸ਼ੀਅਲ ਅਫਸਰਜ, ਜੁਡੀਸ਼ੀਅਲ ਸਟਾਫ ਅਤੇ ਸਕੂਲ ਤੋ ਆਏ ਬੱਚਿਆ ਨੂੰ 15 ਅਗਸਤ 2021 ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ। ਇਸ ਤੋ ਇਲਾਵਾ ਪੁਲਿਸ ਗਾਰਡ ਅਤੇ ਐਨ ਸੀ ਸੀ ਕੈਡੇਟਸ ਨੇ ਮਾਨਯੋਗ ਜਿਲ੍ਹਾ ਅਤੇ ਸ਼ੈਸਨ ਜੱਜ, ਗੁਰਦਾਸਪੁਰ ਜੀ ਨੂੰ ਸਲਾਮੀ ਦਿੱਤੀ। ਆਪਣੇ ਸੰਬੋਧਨ ਵਿਚ ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ, ਗੁਰਦਾਸਪੁਰ ਜੀ ਨੇ ਦੱਸਿਆ ਕਿ ਦੌਰਾਨੇ ਕੋਵਿਡ-19 ਸਮੂਹ ਜੁਡੀਸ਼ੀਅਲ ਅਫਸਰ ਸਹਿਬਾਨ ਨੇ ਕੋਵਿਡ-19 ਦੀ ਹਦਾਇਤਾ ਦੀ ਪਾਲਣਾ ਕਰਦੇ ਹੋਏ 20*03*2020 ਤੋ 14*8*2021 ਤੱਕ 32332 ਦਾਇਰ ਹੋਏ ਕੇਸਾਂ ਵਿੱਚੋ 15797 ਕੇਸਾਂ ਦਾ ਨਿਪਟਾਰਾ ਕੀਤਾ ਅਤੇ 01*01*2021 ਤੋ ਲੈ ਕੇ 14*08*2021 ਤੱਕ 15234 ਦਾਇਰ ਕੀਤੇ ਕੇਸਾ ਵਿਚੋ 5585 ਕੇਸਾਂ ਦਾ ਨਿਪਟਾਰਾ ਕੀਤਾ ਗਿਆ।
ਇਸ ਤੋ ਇਲਾਵਾ ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ, ਗੁਰਦਾਸਪੁਰ ਜੀ ਨੇ ਦੱਸਿਆ ਕਿ ਦੌਰਾਨੇ ਕੋਵਿਡ-19,4763 ਵੇਬੀਨਾਰਜ ਰਾਹੀ 4,62,978 ਲੋਕਾ ਨੂੰ ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ, ਗੁਰਦਾਸਪੁਰ ਵੱਲੋ ਨਾਲਸਾ ਅਤੇ ਪਲਸਾ ਦੀਆਂ ਸਕੀਮਾ ਦੀ ਜਾਣਕਾਰੀ ਦਿੱਤੀ ਗਈ ਅਤੇ 775 ਵੇਬਿਨਾਰਜ ਰਾਹੀ ਸਕੂਲਾਂ ਦੇ ਬੱਚਿਆ ਨੂੰ ਨਾਲਸਾ ਅਤੇ ਪਲਸਾ ਦੀਆਂ ਸਕੀਮਾ ਦੀ ਜਾਣਕਾਰੀ ਦਿੱਤੀ ਗਈ। ਇਸ ਤੋ ਇਲਾਵਾ ਮਾਰਚ 2020 ਤੋ 15 ਅਗਸਤ 2021 ਤੱਕ 21 ਪੀੜਤਾ ਨੂੰ 72,40,000 ਰੁਪਏ ਦਾ ਮੁਆਵਜਾ ਦਿੱਤਾ ਗਿਆ। ਕੋਵਿਡ-19 ਤੋ ਬਚਾਓ ਲਈ ਜਿਲ੍ਹਾ ਅਦਾਲਤਾ ਵਿੱਚ ਤਿੰਨ ਵੈਕਿਨੇਸ਼ਨ ਕੈਪਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 240 ਅਫਸਰ ਸਹਿਬਾਨ, ਸਟਾਫ ਮੈਬਰ ਅਤੇ ਵਕੀਲ ਸਹਿਬਾਨ ਨੂੰ ਵੈਕਿਨਸ਼ਨ ਲਗਾਈ ਗਈ। ਜਿਸ ਵਿਚ ਬਟਾਲਾ ਵਿਚ ਚਾਰ ਕੈਪਾਂ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਲਗਭਗ 1526 ਲੋਕਾਂ ਦੀ ਐਸਟਿੰਗ ਕੀਤੀ ਗਈ।
ਉਹਨਾ ਅੱਗੇ ਦੱਸਿਆ ਕਿ ਕੋਵਿਡ-19 ਦੌਰਾਨ 19,619 ਲੋਕਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਦਿੱਤੀ ਗਈ। ਉਹਨਾ ਆਜਾਦੀ ਲਈ ਸ਼ਹੀਦ ਹੋਏ ਸ਼ਹੀਦਾ ਦੀ ਜੀਵਣੀ ਤੇ ਚਾਨਣਾ ਪਾਇਆ ਅਤੇ ਕਿਹਾ ਕਿ ਸਾਨੂੰ ਉਹਨਾ ਦੀਆਂ ਦੱਸੀਆਂ ਰਾਹਾ ਤੇ ਚੱਲਣ ਲਈ ਪ੍ਰੇਰਿਤ ਕੀਤਾ ਅਤੇ ਸ਼ਹੀਦਾ ਨੂੰ ਸ਼ਰਧਾਜਲੀ ਅਰਪਣ ਕੀਤੀ ਗਈ। ਇਹ ਆਜਾਦੀ ਦਿਹਾੜੇ ਮੌਕੇ ਗੋਲਡਨ ਸੀਨੀਅਰ ਸੈਕੰਡਰੀ ਸਕੂਲ, ਗੁਰਦਾਸਪੁਰ,ਧੰਨ ਦੇਵੀ ਡੀ ਏ ਵੀ ਸੀਨੀਅਰ ਸੰਕੈਡਰੀ ਸਕੂਲ ਅਤੇ ਮਹਾਤਮਾ ਗਾਂਧੀ ਮੌਮੈਰੀਅਲ ਸਕੂਲ ਦੇ ਬੱਚਿਆ ਵੱਲੋ ਵੱਖ ਵੱਖ ਰੰਗਾ ਰੰਗ ਪ੍ਰੇਗਰਾਮ ਪੇਸ਼ ਕੀਤੇ ਗਏ। ਇਸ ਤੋ ਇਲਾਵਾ ਮਾਸਟਰ ਵੰਸ਼, ਦਿੱਲੀ ਪਲਬਿਕ ਸਕੂਲ,ਗੁਰਦਾਸਪੁਰ ਨੇ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਗੀਤ ਗਾ ਕੇ ਆਏ ਮਹਿਮਾਨਾ ਅਤੇ ਸਾਰੇ ਬੱਚਿਆ ਦਾ ਮਨ ਮੋਹ ਲਿਆ।ਸ਼੍ਰੀ ਕੁਲਦੀਪ ਸਿੰਘ ਸਾਗਰ, ਪੀਆਦਾ, ਗੁਰਦਾਸਪੁਰ ਨੇ ਇਸ ਦੌਰਾਨ ਦੇਸ ਭਗਤੀ ਦਾ ਗੀਤ ਪੇਸ਼ ਕੀਤਾ।
ਮਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ, ਗੁਰਦਾਸਪੁਰ ਜੀ ਵੱਲੋ ਇਸ ਮੌਕੇ ਤੇ ਸਕੂਲੀ ਬੱਚਿਆ ਨੂੰ ਰਿਫਰੈਸ਼ਮੈਟ ਦਿੱਤੀ ਗਈ ਅਤੇ ਇਨਾਮ ਤਕਸੀਮ ਕੀਤੇ ਗਏ ਅਤੇ ਆਏ ਹੋਏ ਅਫਸਰ ਸਹਿਬਾਨਾ ਨੂੰ ਪੌਦੇ ਦੇ ਕੇ ਸਨਮਾਨਿਤ ਕੀਤਾ ਗਿਆ।
ਸਟੇਜ਼ ਸੈਕਟਰੀ ਦੀ ਭੂਮਿਕਾ ਮਿਸ. ਹਰਸਿਮਰਨਦੀਪ ਕੌਰ, ਸਿਵਲ ਜੱਜ, ਜੂਨੀਅਰ ਡਵੀਜਨ, ਬਟਾਲਾ ਨੇ ਨਿਭਾਈ ।ਇਸ ਪ੍ਰੋਗਰਾਮ ਦੇ ਆਖਿਰ ਵਿਚ ਮਾਨਯੋਗ ਜਿਲ੍ਹਾਂ ਅਤੇ ਸੈਸ਼ਨ ਜੱਜ, ਗੁਰਦਾਸਪੁਰ ਜੀ ਨੇ ਆਏ ਹੋਏ ਸਾਰੇ ਅਫਿਸਰ ਸਹਿਬਾਨ, ਸਕੂਲ ਦੇ ਬੱਚਿਆ ਅਤੇ ਪੁਲਸ ਗਾਰਡ ਦਾ ਧੰਨਵਾਦ ਕੀਤਾ ।

Spread the love