ਮਾਮਲਾ ਪਿੰਡ ਦੇ ਸਰਪੰਚ ਤੇ ਐਸ.ਐਚ.ਓ ਵੱਲੋਂ ਜਾਤੀ ਅਪਸ਼ਬਦ ਬੋਲਣ ਦਾ

Sorry, this news is not available in your requested language. Please see here.

ਅਨੂਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰਾਂ ਵੱਲੋਂ ਪਿੰਡ ਕਾਉਂਕੇ ਖੋਸਾਂ ਦੀ ਵਿਵਾਦਤ ਥਾਂ ਦਾ ਮੁਆਇਨਾ
ਜਗਰਾਓ (ਲੁਧਿਆਣਾ), 03 ਜੂਨ 2021
ਨਜ਼ਦੀਕੀ ਪਿੰਡ ਕਾਉਂਕੇ ਖੋਸਾ ਅਨੂਸੂਚਿਤ ਜਾਤੀਆਂ ਨਾਲ ਸਬੰਧ ਰੱਖਣ ਵਾਲੇ ਲੋਕਾਂ ਨੂੰ ਵੱਲੋਂ ਅਨੂਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਨੂੰ ਇੱਕ ਸ਼ਿਕਾਇਤ ਦੇ ਕੇ ਕੁਲਵੰਤ ਸਿੰਘ, ਪ੍ਰਦੀਪ ਸਿੰਘ ਪੁਤਰ ਕੁਲਵੰਤ ਸਿੰਘ, ਜਰਨੈਲ ਸਿੰਘ- ਸੁਖਚੈਨ ਸਿੰਘ, ਗੁਰਮੇਲ ਸਿੰਘ, ਭਜਨ ਸਿੰਘ, ਅਵਤਾਰ ਸਿੰਘ ਅਤੇ ਐਸ.ਐੱਚ ਓ ਜਸਪਾਲ ਸਿੰਘ ਧਾਲੀਵਾਲ ਵੱਲ ਹੋ ਰਹੀ ਧੱਕੇਸ਼ਾਹੀ ਅਤੇ ਜਾਤੀ ਪ੍ਰਤੀ ਬੋਲੇ ਅੱਪ ਸ਼ਬਦਾਂ ਲਈ ਇਨ੍ਹਾਂ ਖਿਲਾਫ ਕਾਰਵਾਈ ਦੀ ਗੁਹਾਰ ਲਗਾਈ ਸੀ। ਜਿਸ ’ਤੇ ਕਾਰਵਾਈ ਕਰਦਿਆ ਅੱਜ ਅਨੂਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਦੇ ਮੈਂਬਰ ਸ਼੍ਰੀ ਗਿਆਨ ਚੰਦ, ਪ੍ਰਭ ਦਿਆਲ ਪਿੰਡ ਕਾਉਂਕੇ ਖੋਸਾ ਪੁੱਜੇ ਜਿੱਥੇ ਉਨ੍ਹਾਂ ਨੇ ਸ਼ਿਕਾਇਤਕਰਤਾ ਸਮੇਤ ਹੋਰ ਲੋਕਾਂ ਨਾਲ ਗੱਲਬਾਤ ਕੀਤੀ ਉੱਥੇ ਹੀ ਉਨ੍ਹਾਂ ਨੇ ਵਿਵਾਦਤ ਥਾਂ ਦਾ ਮੁਆਇਨਾ ਵੀ ਕੀਤਾ।

ਇਸ ਮੌਕੇ ਸ਼ਿਕਾਇਤ ਕਰਤਾ ਸਮੇਤ ਵੱਡੀ ਗਿਣਤ ਵਿੱਚ ਅਨੂਸੂਚਿਤ ਜਾਤੀਆਂ ਵਰਗ ਦੇ ਲੋਕਾਂ ਨੇ ਕਮਿਸ਼ਨ ਦੇ ਮੈਂਬਰਾਂ ਨੂੰ ਦੱਸਿਆ ਕਿ ਪਿੰਡ ਦੀ ਮੁਰੱਬੇਬੰਦੀ ਜੋ ਕਿ ਸਾਲ 1953 ਵਿੱਚ ਹੋਈ ਸੀ। ਉਸ ਸਮੇਂ ਦੀ ਸਰਕਾਰ ਅਤੇ ਪਿੰਡ ਦੇ ਮੋਹਤਵਾਰ ਵਿਅਕਤੀਆਂ ਵੱਲੋਂ ਅਨੂਸੂਚਿਤ ਜਾਤੀਆਂ ਨਾਲ ਸਬੰਧਤ ਲਈ ਕੱਚੇ ਮਕਾਨਾਂ ਲਈ ਅਤੇ ਪਸ਼ੂਆਂ ਦੀ ਚਿਰਾਂਦ ਵਾਸਤੇ 12 ਘੁਮਾ (10 ਏਕੜ) ਜ਼ਮੀਨ ਛੱਡੀ ਗਈ ਸੀ । ਉਸ ਸਮੇਂ ਤੋਂ ਲੈ ਕੇ ਅੱਜ ਤੱਕ ਕਿਸੇ ਵੀ ਸਰਪੰਚ ਨੇ ਦਖਲ ਅੰਦਾਜ਼ੀ ਨਹੀਂ ਕੀਤੀ, ਅਨਸੂਚਿਤ ਜਾਤੀਆਂ ਲਈ ਇਹ ਤਾ ਜਗ੍ਹਾ ਨੀਵੇ ਥਾਂ ਤੇ ਹੈ। ਜਿਸ ਕਾਰਨ ਪਿੰਡ ਦਾ ਬਾਰਿਸ਼ ਅਤੇ ਨਾਲੀਆਂ ਦਾ ਪਾਣੀ ਇਸ ਛੱਪੜ ਵਿੱਚ ਪੈਦਾ ਹੈ। ਜਿੱਥੇ ਅੱਜ ਅਸੀ ਰਹਿ ਰਹੇ ਹਾਂ।

ਉਨ੍ਹਾਂ ਦੱਸਿਆ ਕਿ ਸਰਪੰਚ ਨੇ ਪਹਿਲਾ ਪਿੰਡ ਦਾ ਜੋ ਛੱਪੜ ਸੀ ਉਸਦਾ ਕੁਝ ਹਿੱਸਾ ਨਾਲ ਲੱਗਦੇ ਘਰਾਂ ਨੂੰ ਵੇਚ ਦਿਾਤ ਹੈ। ਸਰਪੰਚ ਨੇ ਸਾਬਕਾ ਸਰਪੰਚ ਵੱਲੋਂ ਲਗਾਏ ਬੂਟੇ ਵੀ ਪੁੱਟ ਸੁੱਟੇ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਸਰਪੰਚ ਵੱਲੋਂ ਬਿਨ੍ਹਾਂ ਟੈਂਡਰ ਤੋਂ ਬਿਨ੍ਹਾਂ ਬੋਲੀ ਤੋਂ ਇੱਕ ਬੰਦੇ ਬਿਨ੍ਹਾਂ ਕਿਸੇ ਆਗਿਆ ਦੇ ਮੱਛੀ ਪਾਲਣ ਦਾ ਠੇਕਾ ਦਿੱਤਾ ਗਿਆ ਹੈ, ਉਨ੍ਹਾਂ ਇਹ ਵੀ ਦੱਸਿਆ ਕਿ ਸਰਪੰਚ ਦੀ ਸਰਕਾਰੇ-ਦਰਬਾਰੇ ਪਹੁੰਚ ਹੋਣ ਕਰਕੇ ਇਲਾਕਾ ਥਾਣਾ ਮੁੱਖ ਅਫਰਸ ਜਸਪਾਲ ਸਿੰਘ ਧਾਲੀਵਾਲ ਵੀ ਸਰਪੰਚ ਦੀ ਬੋਲੀ ਬੋਲ ਕੇ ਧਮਕੀਆਂ ਦੇਣ ਤੋਂ ਬਿਨ੍ਹਾਂ ਜਾਤੀ ਅਪਸ਼ਬਦ ਵੀ ਬੋਲ ਰਿਹਾ ਹੈ।
ਦੇ ਮੈਂਬਰਾਂ ਵੱਲੋਂ ਪਿੰਡ ਕਾਉਂਕੇ ਖੋਸਾ ਦੇ ਅਨੂਸੂਚਿਤ ਵਰਗ ਦੇ ਲੋਕਾਂ ਨੂੰ ਵਿਸਵਾਸ਼ ਦਆਇਆ ਕਿ ਉਨ੍ਹਾਂ ਨਾਲ ਬਿਲਕੁੱਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ , ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਦੇ ਮੈਂਬਰਾਂ ਵਲੋਂ ਉਨ੍ਹਾਂ ਦੇ ਦੌਰੇ ਦੌਰਾਨ ਸੀਨੀਅਰ ਅਧਿਕਾਰੀਆਂ ਦੀ ਗੈਰ ਮੌਜੂਦਗੀ ਦਾ ਸਖ਼ਤ ਨੋਟਿਸ ਲਿਆ।

Spread the love