ਮਿਸ਼ਨ ਵਤਸੱਲਿਆ ਸਕੀਮ ਤਹਿਤ ਮਨਾਇਆ ਗਿਆ ਜ਼ਿਲ੍ਹਾ ਪੱਧਰੀ ਸਪੌਂਸਰਸ਼ਿਪ/ਫੋਸਟਰ ਕੇਅਰ ਦਿਵਸ

Rajesh Dhiman
ਮਿਸ਼ਨ ਵਤਸੱਲਿਆ ਸਕੀਮ ਤਹਿਤ ਮਨਾਇਆ ਗਿਆ ਜ਼ਿਲ੍ਹਾ ਪੱਧਰੀ ਸਪੌਂਸਰਸ਼ਿਪ/ਫੋਸਟਰ ਕੇਅਰ ਦਿਵਸ

Sorry, this news is not available in your requested language. Please see here.

ਫਿਰੋਜ਼ਪੁਰ 14 ਅਗਸਤ 2024
ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਰਿਚਿਕਾ ਨੰਦਾ ਦੀ ਅਗਵਾਈ ਵਿੱਚ ਮਿਸ਼ਨ ਵਤਸੱਲਿਆ ਸਕੀਮ ਤਹਿਤ ਦੇਵ ਸਮਾਜ ਆਫ ਐਜੁਕੇਸ਼ਨ ਫਾਰ ਵੂਮੈਨ ਫਿਰੋਜ਼ਪੁਰ ਵਿਖੇ ਜ਼ਿਲ੍ਹਾ ਪੱਧਰੀ ਸਪੋਂਸਪਰਸ਼ਿਪ/ਫੋਸਟਰ ਕੇਅਰ ਦਿਵਸ ਮਨਾਇਆ ਗਿਆ। ਇਸ ਮੌਕੇ ਵਿਧਾਇਕ ਫਿਰੋਜ਼ਪੁਰ ਦਿਹਾਤੀ ਸ੍ਰੀ ਰਜਨੀਸ਼ ਦਹੀਯਾ ਅਤੇ ਵਿਧਾਇਕ ਗੁਰੂਹਰਸਹਾਏ ਸ੍ਰੀ ਫੌਜਾ ਸਿੰਘ ਸਰਾਰੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਇਸ ਮੌਕੇ ਵਿਧਾਇਕ ਫਿਰੋਜ਼ਪੁਰ ਦਿਹਾਤੀ ਸ੍ਰੀ ਰਜਨੀਸ਼ ਦਹੀਯਾ ਅਤੇ ਵਿਧਾਇਕ ਗੁਰੂਹਰਸਹਾਏ ਸ੍ਰੀ ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਮਿਸ਼ਨ ਵਾਤਸੱਲਿਆ ਸਕੀਮ ਅਧੀਨ 18 ਸਾਲ ਤੱਕ ਦੇ ਲੋੜਵੰਦ ਬੱਚਿਆ, ਜੋ ਸਪਾਂਸਰਸ਼ਿਪ ਸਕੀਮ ਅਧੀਨ ਯੋਗ ਹੁੰਦੇ ਹਨ ਨੂੰ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਵੱਲੋ 4 ਹਜਾਰ ਰੁਪਏ ਪ੍ਰਤੀ ਮਹੀਨਾ ਸਪਾਂਸਰਸ਼ਿਪ ਦਾ ਵਿੱਤੀ ਲਾਭ ਦਿੱਤਾ ਜਾਂਦਾ ਹੈ, ਜਿਸ ਤਹਿਤ ਅੱਜ 40 ਅਨਾਥ, ਬੇਸਹਾਰਾ, ਲੋੜਵੰਦ ਬੱਚਿਆਂ ਨੂੰ ਸਪੋਰਸ਼ਿਪ ਸਕੀਮ ਦੀ ਵਿੱਤੀ ਸਹਾਇਤਾ ਦੇਣ ਲਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ|
ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਫਿਰੋਜ਼ਪੁਰ ਤੋਂ ਸਤਨਾਮ ਸਿੰਘ ਨੇ ਵਿਭਾਗ ਵੱਲੋਂ ਬੇਸਹਾਰਾ ਅਤੇ ਲੋੜਵੰਦ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਵੱਖ-ਵੱਖ ਸਕੀਮਾ ਜਿਵੇਂ ਸਪੋਸਰਸ਼ਿਪ, ਫੋਸਟਰ ਕੇਅਰ, ਅਡਾਪਸ਼ਨ, ਬਾਲ ਵਿਆਹ ਰੋਕਣਾ, ਬਾਲ ਮਜ਼ਦੂਰੀ ਰੋਕਣਾ, ਬਾਲ ਭਿੱਖਿਆ ਰੋਕਣਾ, 1098 ਟੂਲ ਫਰੀ ਨੰਬਰ ਅਤੇ ਪੋਕਸੋ ਐਕਟ ਬਾਰੇ ਜਾਣਕਾਰੀ ਦਿੱਤੀ । ਇਸ ਮੌਕੇ 40 ਬੱਚਿਆਂ ਜੋ ਸਪੇਸਰਸ਼ਿਪ ਸਕੀਮ ਪ੍ਰਾਪਤ ਕਰ ਰਹੇ ਹਨ ਨੂੰ ਮੁੱਖ ਮਹਿਮਾਨ ਵਿਧਾਇਕ ਫਿਰੋਜ਼ਪੁਰ ਦਿਹਾਤੀ ਸ੍ਰੀ ਰਜਨੀਸ਼ ਦਹੀਯਾ ਅਤੇ ਵਿਧਾਇਕ ਗੁਰੂਹਰਸਹਾਏ ਸ੍ਰੀ ਫੌਜਾ ਸਿੰਘ ਸਰਾਰੀ ਵੱਲੋਂ 4000/- ਪ੍ਰਤੀ ਮਹੀਨਾ ਦੇ ਚੈੱਕ ਦਿੱਤੇ ਗਏ। ਇਸ ਦੌਰਾਨ ਦੇਵ ਸਮਾਜ ਸੀਨੀਅਰ ਸੈਕੰਡਰੀ ਸਕੂਲ ਅਤੇ ਦੇਵ ਸਮਾਜ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆ ਵੱਲੋਂ ਗੀਤ ਅਤੇ ਗਿੱਧਾ ਵੀ ਪੇਸ਼ ਕੀਤਾ ਗਿਆ।
ਇਸ ਮੌਕੇ ਤੇ ਐਸ.ਡੀ.ਐਮ ਫਿਰੋਜਪੁਰ ਸ੍ਰੀਮਤੀ ਚਾਰੂਮਿਤਾ, ਐਸਿਸਟੈਂਟ ਲੇਬਰ ਕਮਿਸ਼ਨਰ ਸ੍ਰੀ ਮੁਸਤਾਨ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਰਿਚਿਕਾ ਨੰਦਾ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀਮਤੀ ਜਸਵਿੰਦਰ ਕੌਰ, ਪ੍ਰਿੰਸੀਪਲ ਮੈਡਮ ਸ੍ਰੀਮਤੀ ਰਾਜਵਿੰਦਰ ਕੌਰ ਅਤੇ ਹੋਰ ਵੀ ਵੱਖ-ਵੱਖ ਵਿਭਾਗਾ ਤੋਂ ਅਧਿਕਾਰੀ ਤੇ ਕਰਮਚਾਰੀ ਅਤੇ ਬੱਚਿਆ ਦੇ ਵਾਰਿਸ ਮੌਜੂਦ ਸਨ।
Spread the love