ਮੌਕ ਡਰਿੱਲ ਕਰਵਾ ਕੇ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਸਮੂਹ ਵਿਭਾਗੀ ਅਧਿਕਾਰੀਆਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ

Sorry, this news is not available in your requested language. Please see here.

ਹੁਸੈਨੀਵਾਲਾ ਬਾਰਡਰ ਵਿਖੇ 136 ਬਟਾਲੀਅਨ ਬੀਐੱਸਐੱਫ ਦੇ ਕਮਾਂਡੈਂਟ ਉਦੇ ਪ੍ਰਤਾਪ ਸਿੰਘ ਚੌਹਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ
ਅਧਿਕਾਰੀਆਂ ਨੂੰ ਅਗੇਤੇ ਪ੍ਰਬੰਧ ਕਰਨ ਦੀ ਕੀਤੀ ਹਦਾਇਤ
ਫਿਰੋਜ਼ਪੁਰ 22 ਜੁਲਾਈ 2021 ਫਲੱਡ ਸੀਜ਼ਨ 2021 ਨੂੰ ਧਿਆਨ ਵਿੱਚ ਰੱਖਦੇ ਹੋਏ ਹੁਸੈਨੀਵਾਲਾ ਬਾਰਡਰ ਵਿਖੇ 136 ਬਟਾਲੀਅਨ ਬੀਐੱਸਐੱਫ ਦੇ ਕਮਾਂਡੈਂਟ ਉਦੇ ਪ੍ਰਤਾਪ ਸਿੰਘ ਚੌਹਾਨ ਦੀ ਪ੍ਰਧਾਨਗੀ ਤੇ ਐੱਨ.ਡੀ.ਆਰ.ਐੱਫ-7 ਬਟਾਲੀਅਨ ਬਠਿੰਡਾ ਸਰਵਨਜੀਤ ਸਿੰਘ ਦੀ ਅਗਵਾਈ ਹੇਠ ਮੀਟਿੰਗ ਹੋਈ।ਜਿਸ ਦੌਰਾਨ ਉਨ੍ਹਾਂ ਦੱਸਿਆ ਕਿ ਅੱਜ ਮਿਤੀ 22 ਤੋਂ ਕੱਲ੍ਹ ਮਿਤੀ 23 ਜੁਲਾਈ ਤੱਕ ਮੌਕ ਡਰਿੱਲ ਹੋਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੌਕ ਡਰਿੱਲ ਦਾ ਮੁੱਖ ਉਦੇਸ਼ ਕਿਸੇ ਵੀ ਤਰ੍ਹਾਂ ਦੀ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਪਹਿਲਾਂ ਤੋਂ ਹੀ ਇਸ ਸਬੰਧੀ ਵੱਖ-ਵੱਖ ਮਹਿਕਮਿਆਂ ਨੂੰ ਆਪਣਾ ਰੋਲ ਅਤੇ ਤਜਰਬਾ ਹੋਣਾ ਲਾਜ਼ਮੀ ਹੈ, ਇਸ ਲਈ ਸਮੂਹ ਵਿਭਾਗ ਇਸ ਮੌਕ ਡਰਿੱਲ ਵਿਚ ਆਪਣੀ ਹਾਜ਼ਰੀ ਯਕੀਨੀ ਬਣਾਉਣ ਤਾਂ ਜੋ ਕਿਸੇ ਵੀ ਤਰਾਂ ਦੀ ਸੰਭਾਵੀ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਤਿਆਰ ਹੋਇਆ ਜਾ ਸਕੇ।
ਉਨ੍ਹਾਂ ਪੁਲਿਸ ਵਿਭਾਗ, ਨਹਿਰੀ ਵਿਭਾਗ ਤੇ ਸਬੰਧਿਤ ਵਿਭਾਗੀ ਅਧਿਕਾਰੀਆਂ ਨੂੰ ਕਿਹਾ ਕਿ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਅਗੇਤੇ ਪ੍ਰਬੰਧ ਪਹਿਲਾ ਤੋਂ ਹੀ ਕਰ ਲੈਣ ਤੇ ਅਜਿਹੇ ਹਾਲਾਤ ਦਾ ਸਾਹਮਣਾ ਕਰਨ ਲਈ ਇਕਜੁੱਟਤਾ ਅਤੇ ਤਾਲਮੇਲ ਨਾਲ ਕੰਮ ਕਰਨ।ਉਨ੍ਹਾਂ ਕਿਹਾ ਕਿ ਬੀਐੱਸਐੱਫ ਵਿਭਾਗ ਵੱਲੋਂ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪ੍ਰਬੰਧ ਕੀਤੇ ਗਏ ਹਨ ਤੇ ਸਬੰਧਿਤ ਵਿਭਾਗਾਂ ਵੱਲੋਂ ਵੀ ਬੋਰੀਆਂ, ਲੇਬਰ, ਤੈਰਾਨ ਤੇ ਬੇੜੀਆਂ ਆਦਿ ਦੇ ਪ੍ਰਬੰਧ ਪਹਿਲਾ ਹੀ ਕਰ ਲਏ ਜਾਣ ਤੇ ਇਸ ਸਬੰਧੀ ਪੁਲਿਸ ਵਿਭਾਗ ਨਾਲ ਤਾਲਮੇਲ ਕਰ ਲਿਆ ਜਾਵੇ ਤਾਂ ਜੋ ਜੇਕਰ ਕਿਸੇ ਵੀ ਥਾਂ ਤੇ ਹੜ੍ਹ ਵਰਗੀ ਸਥਿਤੀ ਬਣਦੀ ਹੈ ਤਾਂ ਉੱਥੇ ਹੜ੍ਹਾਂ ਦੀ ਸਥਿਤੀ ਨਜਿੱਠਣ ਲਈ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਹੋਣ।

Spread the love