ਰਾਏਪੁਰ ਕਲਾਂ ਵਿਖੇ ਲਗਾਇਆ ਗਿਆ ਕੋਵਿਡ ਵੈਕਸੀਨੇਸ਼ਨ ਕੈਂਪ

Sorry, this news is not available in your requested language. Please see here.

ਪੰਜਾਬ ਸਰਕਾਰ ਦੁਆਰਾਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਲੋਕਾਂ ਲਈ ਹੋ ਰਹੀਆਂ ਹਨ ਲਾਹੇਵੰਦ ਸਾਬਤ
ਐਸ.ਏ.ਐਸ ਨਗਰ 19 ਜੂਨ 2021
ਕਰੋਨਾਂ ਮਹਾਂਮਾਰੀ ਤੇ ਫਤਿਹ ਪਾਉਂਣ ਲਈ ਇਥੋਂ ਨੇੜਲੇ ਪਿੰਡ ਰਾਏਪੁਰ ਕਲਾਂ ਦੇ ਪ੍ਰਾਇਮਰੀ ਸਕੂਲ ਵਿਖੇ ਕੋਵਿਡ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ। ਪਿੰਡ ਵਾਸੀਆਂ ਨੇ ਵੱਧ- ਚੜ੍ਹ ਕੇ ਵੈਕਸੀਨ ਡੋਜ਼ ਲਗਵਾਈ ਤਾ ਜੋ ਕੋਵਿਡ 19 ਦੀ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕੇ । ਇਸ ਤੋਂ ਇਲਾਵਾ ਪਿੰਡ ਵਾਸੀਆਂ ਨੇ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਵੱਖ- ਵੱਖ ਸਕੀਮਾਂ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ।
ਜਾਣਕਾਰੀ ਦਿੰਦੇ ਹੋਏ ਉਘੇ ਸਮਾਜ ਸੇਵੀ ਚਮਨ ਲਾਲ ਸ਼ਰਮਾ ਨੇ ਦੱਸਿਆ ਕਿ ਲੋਕਾਂ ਨੂੰ ਪੰਜਾਬ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾ ਜਿਵੇਂ ਬੁਢਾਪਾ ਪੈਨਸ਼ਨ, ਸ਼ਗਨ ਸਕੀਮ, ਅੰਗਹੀਣ ਪੈਨਸ਼ਨ, ਲੇਬਰ ਕਾਰਡ ਆਦਿ ਦਾ ਲਾਭ ਭਰਪੂਰ ਮਿਲ ਰਿਹਾ ਹੈ । ਇਸ ਮੌਕੇ ਤੇ ਵੱਖ ਵੱਖ ਸਕੀਮਾਂ ਅਧੀਨ ਬਣੇ ਪੰਜਾਬ ਸਰਕਾਰ ਦੇ ਕਾਰਡਾ ਦੀ ਵੀ ਵੰਡ ਕੀਤੀ ਗਈ। ਉਨ੍ਹਾਂ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਲੋਕ ਭਲਾਈ ਦੀਆਂ ਵੱਖ ਵੱਖ ਸਕੀਮਾ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਲੋਕਾ ਨੂੰ ਕੋਵਿਡ ਵੈਕਸੀੁਨ ਲਗਾਵਾਉਂਣ ਲਈ ਅਪੀਲ ਕੀਤੀ ।
ਧਰਮਿੰਦਰ ਸਿੰਘ,ਗੁਰਮੀਤ ਕੌਰ ,ਸਵਰਨ ਸਿੰਘ,ਪ੍ਰਭਜੋਤ ਸ਼ਰਮਾ, ਸਿਮਰਨਪ੍ਰੀਤ ਆਦਿ ਪਿੰਡ ਵਾਸੀਆਂ ਨੇ ਕਿਹਾ ਕਿ ਸਾਨੂੰ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆ ਸਕੀਮਾਂ ਦਾ ਲਾਭ ਸਮੇਂ ਤੇ ਮਿਲ ਰਿਹਾ ਹੈ । ਅਸੀ ਪੰਜਾਬ ਸਰਕਾਰ ਦਾ ਤਹਿ ਦਿਲੋ ਧੰਨਵਾਦ ਕਰਦੇ ਹਾ।
ਇਸ ਮੌਕੇ ਸਰਪੰਚ ਜਸਪ੍ਰੀਤ ਸਿੰਘ , ਬਲਾਕ ਸੰਮਤੀ ਮੈਂਬਰ ਰਜਿੰਦਰ ਸਿੰਘ , ਸਾਬਕਾ ਸਰਪੰਚ ਰਾਕੇਸ਼ ਸ਼ਰਮਾ , ਸਮਾਜ ਸੇਵੀ ਭਾਗ ਸਿੰਘ, ਹਰਭਜਨ ਸਿਘ ਪੰਚਾਇਤ ਮੈਂਬਰ,ਗੁਰਮੀਤ ਸਿੰਘ ਪੰਚ, ਰਣਧੀਰ ਸਿੰਘ,ਜਰਨੈਲ ਸਿੰਘ ਅਤੇ ਪਿੰਡ ਵਾਸੀ ਵਿਸ਼ੇਸ ਤੌਰ ਤੇ ਹਾਜ਼ਰ ਸਨ।

Spread the love