ਬੋਤਲ ਡਰਿੱਪ ਸਿੰਚਾਈ ਦੀ ਕੀਤੀ ਵਰਤੋ
ਗੁਰਦਾਸਪੁਰ, 10 ਅਗਸਤ 2021 ਮਾਨਸੂਨ ਮੋਸਮ ਵਿੱਚ 2000 ਪੌਦੇ ਲਗਾਉਣ ਦਾ ਟੀਚਾ ਪੂਰਾ ਕਰਨ ਦੇ ਮੰਤਵ ਵਾਲ ਇੰਡਸਰੀਅਲ ਏਰੀਆ ਗੁਰਦਾਸਪੁਰ ਅੰਦਰ 200 ਪੌਦੇ ਲਗਾਏ ਗਏ, ਜਿਨ੍ਹਾਂ ਦਾ 100% ਸਰਵਾਵੀਲ ਲਈ ਇੱਕ ਅਣੋਖਾ ਤਰੀਕਾ ਅਪਣਾਇਆ ਜਿਸ ਵਿੱਚ ਬੋਤਲ ਡਰਿੱਪ ਸਿੰਚਾਈ ਵਰਤੀ ਗਈ, ਜਿਸ ਨਾਲ ਪਾਣੀ ਹੋਲੀ-2 ਆਈ.ਵੀ. ਸੈਟੱ ਰਸਤੇ ਪੋਦੇ ਦੀਆਂ ਜੜਾਂ ਵਿੱਚ ਪਾਣੀ ਜਾਵੇਗਾ । ਇਸ ਤੋਂ ਇਲਾਵਾ ਇਸ ਤਰੀਕੇ ਨਾਲ ਪਾਣੀ ਦੀ ਵਰਤੋਂ ਵੀ ਘੱਟ ਹੋਵੇਗੀ ਅਤੇ ਪਾਣੀ ਦੀ ਬਚਤ ਹੋ ਸਕਦੀ ਹੈ ।
ਇਸ ਮੌਕੇ ਸ਼੍ਰੀ ਮਹਾਜਨ ਨੇ ਕਿਹਾ ਕਿ ਇਸ ਤਰਾਂ ਕਰਨ ਨਾਲ ਪੌਦਿਆਂ ਦੀ ਸਰਵਾਵੀਲ 100% ਹੁੰਦੀ ਹੈ । ਇਸ ਤੋਂ ਪਹਿਲਾਂ ਵੀ ਇਸ ਸੈਂਟਰ ਵੱਲੋਂ ਕਾਫੀ ਰੁੱਖ ਲਗਾਏ ਗਏ ਹਨ ਅਤੇ ਇਸ ਸਭ ਦਾ ਮੰਤਵ ਗਲੋਬਲ ਵਾਰਮਿੰਗ ਤੋਂ ਬਚਾਵ ਕਰਨਾ ਅਤੇ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਉਣਾ ਹੈ । ਇਸ ਮੌਕੇ ਤੇ ਸਮੁਹ ਸਚਾਫ ਸਾਮਿਲ ਸੀ ।