ਲੋਕ ਤੰਤਰ ਦੀ ਮਜ਼ਬੂਤੀ ਦੇ ਮੱਦੇਨਜ਼ਰ ਲੋਕ ਸਭਾ ਚੌਣਾਂ 2024 ਸਬੰਧੀ ਜ਼ਿਲ੍ਹੇ ਲਈ 80 ਫ਼ੀਸਦ ਤੋਂ ਵਧੇਰੇ ਮਤਦਾਨ ਦਾ ਟੀਚਾ

Gurbakshish Singh Antal
ਲੋਕ ਤੰਤਰ ਦੀ ਮਜ਼ਬੂਤੀ ਦੇ ਮੱਦੇਨਜ਼ਰ ਲੋਕ ਸਭਾ ਚੌਣਾਂ 2024 ਸਬੰਧੀ ਜ਼ਿਲ੍ਹੇ ਲਈ 80 ਫ਼ੀਸਦ ਤੋਂ ਵਧੇਰੇ ਮਤਦਾਨ ਦਾ ਟੀਚਾ

Sorry, this news is not available in your requested language. Please see here.

ਵਿਆਪਕ ਯੋਜਨਾ ਤਿਆਰ
ਐੱਸ.ਏ.ਐੱਸ. ਨਗਰ, 20 ਫਰਵਰੀ 2024
ਲੋਕ ਤੰਤਰ ਦੀ ਮਜ਼ਬੂਤੀ ਦੇ ਮੱਦੇਨਜ਼ਰ ਲੋਕ ਸਭਾ ਚੌਣਾਂ 2024 ਸਬੰਧੀ ਜ਼ਿਲ੍ਹੇ ਲਈ 80 ਫ਼ੀਸਦ ਤੋਂ ਵਧੇਰੇ ਮਤਦਾਨ ਦਾ ਟੀਚਾ ਮਿਥਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਨੋਡਲ ਅਫਸਰ,ਸਵੀਪ, ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਇਸ ਟੀਚੇ ਦੀ ਪੂਰਤੀ ਲਈ ਜ਼ਿਲ੍ਹੇ ਨੂੰ ਤਿੰਨ ਵਿਧਾਨ ਸਭਾ ਹਲਕਿਆਂ  ਖਰੜ, ਡੇਰਾਬਸੀ ਅਤੇ ਮੁਹਾਲੀ ਵਿੱਚ ਵੱਡੇ ਪੱਧਰ ਉਪਰ ਵੋਟਰ ਜਾਗਰੂਕਤਾ ਪ੍ਰੋਗਰਾਮ ਉਲੀਕੇ ਜਾ ਰਿਹੈ ਹਨ।
ਜ਼ਿਲ੍ਹੇ ਦੀਆਂ ਸਮੂਹ ਯੂਨਵਰਸਿਟੀਆਂ, ਕਾਲਜਾਂ, ਜ਼ਿਲ੍ਹਾ ਸਿੱਖਿਆ ਅਫਸਰ, ਯੁਵਕ ਸੇਵਾਵਾਂ ਵਿਭਾਗ ਅਤੇ ਜ਼ਿਲ੍ਹਾ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਨਾਲ ਮਿਲਕੇ ਨੌਜਵਾਨ ਵੋਟਰਾਂ ਨੂੰ ਵੋਟ ਦੇ ਹੱਕ ਲਈ ਜਾਗਰੂਕ ਕੀਤਾ ਕੀਤਾ ਜਾਵੇਗਾ।ਆਂਗਨਵਾੜੀ, ਆਸ਼ਾ ਵਰਕਰਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਨਾਲ ਮਿਲਕੇ ਚੌਣਾਂ ਵਿੱਚ ਔਰਤਾਂ ਦੀ ਭਾਗੀਦਾਰੀ ਯਕੀਨੀ ਬਣਾਈ ਜਾਵੇਗੀ। ਜ਼ਿਲ੍ਹਾ ਲੀਡ ਬੈਂਕ ਮੈਨੇਜਰ ਨਾਲ ਮਿਲ ਕੇ ਸਮੂਹ ਬੈਕਾਂ ਰਾਹੀਂ ਵੀ ਵੋਟਰ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ।
ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਪਿਛਲੇ ਸਾਲ ਵਿਸ਼ੇਸ਼ ਸਰਸਰੀ ਸੁਧਾਈ ਦੌਰਾਨ 15320 ਨਵੇਂ ਨੌਜਵਾਨ (18+) ਵੋਟਰਾਂ ਦਾ ਪੰਜੀਕਰਣ ਕੀਤਾ ਗਿਆ ਹੈ।ਚੋਣ ਤਹਿਸੀਲਦਾਰ ਸੰਜੇ ਕੁਮਾਰ ਨੇ ਦੱਸਿਆ ਕਿ  2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਡੇਰਾਬਸੀ ਦੀ ਪ੍ਰਤੀਸ਼ਤ ਪੰਜਾਬ ਦੀ ਐਵਰੇਜ ਵੋਟਰ ਪ੍ਰਤੀਸ਼ਤਤਾ ਤੋਂ ਵੱਧ ਸੀ ਜਦਕਿ ਮੁਹਾਲੀ ਅਤੇ ਖਰੜ ਦੀ ਘੱਟ ਸੀ। ਇਸ ਵਾਰ ਘੱਟ ਪ੍ਰਤੀਸ਼ਤ ਵਾਲੇ ਚੋਣ ਖੇਤਰਾਂ ਦੀ ਸ਼ਨਾਖਤ ਕਰ ਲਈ ਗਈ ਹੈ ਅਤੇ ਜ਼ਿਲ੍ਹਾ ਸਵੀਪ ਟੀਮ ਵੱਲੋਂ ਬੂਥ ਪੱਧਰ ਉੱਪਰ ਗਤੀਵਿਧੀਆਂ ਉਲੀਕੀਆਂ ਜਾ ਰਹੀਆਂ ਹਨ।
Spread the love