ਲੋਕ ਸਭਾ ਚੋਣਾਂ 2024 ਦੌਰਾਨ ਲੋਕਾਂ ਦੀ ਜਾਗਰੂਕਤਾ ਲਈ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਸੰਬੰਧੀ ਕੀਤੀ ਮੀਟਿੰਗ

Sorry, this news is not available in your requested language. Please see here.

ਵੋਟਾਂ ਸਬੰਧੀ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਪੂਰਾ ਸਹਿਯੋਗ ਕਰਾਂਗੇ: ਲੋਕ ਗਾਇਕ ਪੰਮਾ ਡੂਮੇਵਾਲ
ਰੂਪਨਗਰ, 22 ਫਰਵਰੀ
ਲੋਕ ਸਭਾ ਚੋਣਾਂ 2024 ਦੌਰਾਨ ਲੋਕਾਂ ਦੀ ਜਾਗਰੂਕਤਾ ਲਈ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਸੰਬੰਧੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਹੁਕਮਾਂ ਦੀ ਪਾਲਣਾ ਵਿੱਚ ਸੀ.ਐਮ.ਐਫ.ਓ. ਸੁਖਪਾਲ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਦੇ ਸਵੀਪ ਨੋਡਲ ਅਫ਼ਸਰ, ਹਲਕਾ ਪੱਧਰ ਸਵੀਪ ਨੋਡਲ ਅਫ਼ਸਰ ਤੇ ਸਵੀਪ ਆਈਕਨ ਨਾਲ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਵਿੱਚ ਲੋਕ ਸਭਾ ਚੋਣਾਂ 2024 ਦੌਰਾਨ ਲੋਕਾਂ ਦੀ ਜਾਗਰੂਕਤਾ ਲਈ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਇਸ ਵਾਰ 75 ਫ਼ੀਸਦ ਤੋਂ ਵੱਧ ਵੋਟਰ ਟਰਨਆਊਟ ਦਾ ਟੀਚਾ ਮਿਥਿਆ ਗਿਆ ਹੈ। ਸਵੀਪ ਗਤੀਵਿਧੀਆਂ ਲਈ ਇੱਕ ਸਵੀਪ ਕੈਲੰਡਰ ਵੀ ਤਿਆਰ ਕੀਤਾ ਜਾ ਚੁੱਕਾ, ਜਿਸ ਅਨੁਸਾਰ ਜ਼ਿਲ੍ਹੇ ਦੇ ਸਾਰੇ ਸਕੂਲਾਂ, ਕਾਲਜਾਂ ਤੇ ਆਮ ਜਨਤਕ ਥਾਵਾਂ ਤੇ ਸਵੀਪ ਗਤੀਵਿਧੀਆਂ ਕਰਕੇ, ਲੋਕਾਂ ਨੂੰ ਜਾਗਰੂਕ ਕੀਤਾ ਜਾਣਾ ਹੈ।
ਇਸ ਮੀਟਿੰਗ ਵਿਚ ਹਾਜ਼ਰ ਖਾਸ ਖਿੱਚ ਦਾ ਕੇਂਦਰ ਸਵੀਪ ਆਈਕਨ ਪ੍ਰਸਿੱਧ ਲੋਕ ਗਾਇਕ ਸ਼੍ਰੀ ਦਰਸ਼ਨ ਸਿੰਘ (ਪੰਮਾ ਡੂਮੇਵਾਲ) ਤੇ ਉਨ੍ਹਾਂ ਵੱਲੋਂ ਆਮ ਜਨਤਾ ਨੂੰ ਜਾਗਰੂਕ ਕਰਨ ਵਿੱਚ ਪੂਰਾ ਸਹਿਯੋਗ ਦੇਣ ਦਾ ਵਾਅਦਾ ਕੀਤਾ।
ਇਸ ਮੀਟਿੰਗ ਵਿੱਚ ਸ਼੍ਰੀ ਮਾਈਕਲ, ਐਕਸੀਅਨ, ਵਾਟਰ ਤੇ ਸੈਨੀਟੇਸ਼ਨ ਦਫ਼ਤਰ, ਰੂਪਨਗਰ, ਸ਼੍ਰੀ ਪਲਵਿੰਦਰ ਸਿੰਘ, ਤਹਿਸੀਲਦਾਰ ਚੋਣਾਂ, ਮਾਸਟਰ ਟ੍ਰੇਨਰ ਸ਼੍ਰੀ ਦਿਨੇਸ਼ ਸੈਣੀ, ਸ਼੍ਰੀ ਰਣਜੀਤ ਸਿੰਘ (ਸਵੀਪ ਨੋਡਲ ਅਫ਼ਸਰ, ਆਨੰਦਪੁਰ ਸਾਹਿਬ), ਸਹਾਇਕ ਨੋਡਲ ਅਫ਼ਸਰ ਫਾਰ ਸਵੀਪ, ਸ਼੍ਰੀ ਰਬਿੰਦਰ ਸਿੰਘ ਰੱਬੀ ਤੇ ਸ਼੍ਰੀਮਤੀ ਗੁਰਦੀਪ ਕੌਰ ਅਤੇ ਜਿ਼ਲ੍ਹਾ ਖੇਡ ਅਫ਼ਸਰ ਵੀ ਮੌਜੂਦ ਸਨ।