ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਸਰਵਪੱਖੀ ਵਿਕਾਸ ਦਾ ਹਰ ਵਾਅਦਾ ਪੂਰਾ ਕੀਤਾ, ਰਹਿੰਦੇ ਵਿਕਾਸ ਕਾਰਜ ਜਲਦੀ ਹੋਣਗੇ ਮੁਕੰਮਲ-ਰਾਣਾ ਕੇ.ਪੀ ਸਿੰਘ
ਸ੍ਰੀ ਅਨੰਦਪੁਰ ਸਾਹਿਬ ਵਿਚ ਕਰੋੜਾ ਰੁਪਏ ਦੇ ਪ੍ਰੋਜੈਕਟਾ ਦੀ ਸਪੀਕਰ ਅੱਜ ਕਰਨਗੇ ਸੁਰੂਆਤ
ਰੂਪਨਗਰ /ਸ੍ਰੀ ਅਨੰਦਪੁਰ ਸਾਹਿਬ 13 ਅਗਸਤ 2021
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾਂ ਕੇ.ਪੀ ਸਿੰਘ ਨੇ ਕਿਹਾ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਵਿਕਾਸ ਦੀ ਰਫਤਾਰ ਨੂੰ ਹੋਰ ਗਤੀ ਦੇਣ ਲਈ ਸਮੂਹ ਗ੍ਰਾਮ ਪੰੰਚਾਇਤਾ ਨੂੰ ਕਰੋੜਾ ਰੁਪਏ ਦੀਆਂ ਗ੍ਰਾਟਾਂ ਦਿੱਤੀਆ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ਦੇ ਸਰਵਪੱਖੀ ਵਿਕਾਸ ਦਾ ਹਰ ਵਾਅਦਾ ਬਿਨਾ ਭੇਦਭਾਵ ਪੂਰਾ ਕੀਤਾ ਹੈ ਅਤੇ ਰਹਿੰਦੇ ਵਿਕਾਸ ਕਾਰਜ ਜਲਦ ਹੀ ਮੁਕੰਮਲ ਕਰਵਾ ਕੇ ਲੋਕ ਅਰਪਣ ਕੀਤੇ ਜਾਣਗੇ।
ਰਾਣਾ ਕੇ.ਪੀ ਸਿੰਘ ਅੱਜ ਬੁੰਗਾ ਸਾਹਿਬ/ਭਰਤਗੜ੍ਹ ਵਿਖੇ ਹਲਕੇ ਦੇ ਪਿੰਡਾਂ ਦੀਆਂ ਸਮੂਹ ਗ੍ਰਾਮ ਪੰਚਾਇਤਾਂ ਨੂੰ ਲਗਭਗ 10 ਕਰੋੜ ਰੁਪਏ ਦੀਆਂ ਗ੍ਰਾਂਟਾਂ ਦੇ ਚੈਕ ਵੰਡਣ ਲਈ ਇਥੇ ਪੁੱਜੇ ਸਨ।ਹਲਕੇ ਦੇ ਪੰਚਾ/ਸਰਪੰਚਾਂ, ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਮੈਬਰਾਂ, ਕੌਸਲਰਾਂ ਅਤੇ ਪਤਵੰਤਿਆ ਦੇ ਇੱਕ ਭਰਵੇ ਅਤੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਰਾਣਾ ਕੇ.ਪੀ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਕਰਵਾਏ ਅਤੇ ਚੱਲ ਰਹੇ ਕਰੋੜਾ ਰੁਪਏ ਦੇ ਪ੍ਰੋਜੈਕਟਾਂ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਖਰੋਟਾ ਵਿਚ 3.25 ਕਰੋੜ ਦੀ ਲਾਗਤ ਨਾਲ ਅੰਡਰਪਾਸ ਨਿਰਮਾਣ ਕਰਵਾ ਕੇ ਲੋਕ ਅਰਪਣ ਕਰ ਦਿੱਤਾ ਹੈ। ਚੰਗਰ ਦੀ 75 ਕਰੋੜ ਰੁਪਏ ਦੀ ਲਿਫਟ ਇਰੀਗੇਸ਼ਨ ਸਕੀਮ ਦੇ ਪਹਿਲੇ ਪੜਾਅ ਦਾ 90% ਕੰਮ ਮੁਕੰਮਲ ਹੋ ਗਿਆ ਹੈ। ਦੂਜੇ ਪੜਾਅ ਦੇ ਕੰਮ ਦੀ ਸੁਰੂਆਤ ਜਲਦੀ ਹੋਣ ਜਾ ਰਹੀ ਹੈ। 30 ਕਰੋੜ ਰੁਪਏ ਨਾਲ ਸ੍ਰੀ ਅਨੰਦਪੁਰ ਸਾਹਿਬ ਦਾ ਸੁੰਦਰੀਕਰਨ ਪ੍ਰੋਜੈਕਟ, 10 ਕਰੋੜ ਰੁਪਏ ਨਾਲ ਭਾਈ ਜੈਤਾ ਜੀ ਦੀ ਯਾਦਗਾਰ ਦੇ ਨਿਰਮਾਣ ਦਾ ਕੰਮ ਚੱਲ ਰਿਹਾ ਹੈ। 80 ਲੱਖ ਰੁਪਏ ਦੀ ਲਾਗਤ ਨਾਲ ਲੈਬੋਰਟਰੀ ਬਲਾਕ ਦੇ ਨਵੀਨੀਕਰਨ ਦਾ ਕੰਮ ਮੁਕੰਮਲ ਕਰਵਾਇਆ ਹੈ। ਨੰਗਲ ਵਿਚ ਪਰਸ਼ੂਰਾਮ ਭਵਨ ਲੋਕ ਅਰਪਣ ਕੀਤਾ ਗਿਆ ਹੈ। ਬਰਾਰੀ ਅਤੇ ਕੀਰਤਪੁਰ ਸਾਹਿਬ ਵਿਚ ਕਰੋੜਾ ਦੀ ਲਾਗਤ ਵਾਲੇ ਬਹੁਮੰਤਵੀ ਕਮਿਊਨਿਟੀ ਸੈਂਟਰ ਨਿਰਮਾਣ ਅਧੀਨ ਹਨ। ਪਿੰਡਾਂ ਵਿਚ ਇੱਕ ਦਰਜਨ ਕਮਿਊਨਿਟੀ ਸੈਂਟਰਾ ਦਾ ਨਿਰਮਾਣ ਮੁਕੰਮਲ ਹੋ ਚੁੱਕਾ ਹੈ, ਬਹੁਤ ਸਾਰੇ ਨਿਰਮਾਣ ਅਧੀਨ ਹਨ। ਸ੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਹਸਪਤਾਲ ਵਿਚ ਦੋ ਆਕਸੀਜਨ ਪਲਾਂਟ ਲਗਾਏ ਗਏ ਹਨ। ਮਹੈਣ ਵਿਚ ਸਰਕਾਰੀ ਕਾਲਜ, ਦਬੂੜ ਵਿਚ ਲੜਕੀਆਂ ਦੀ ਆਈ.ਟੀ.ਆਈ ਦਾ ਕੰਮ ਚੱਲ ਰਿਹਾ ਹੈ, 66 ਲੱਖ ਦੀ ਲਾਗਤ ਨਾਲ ਕੀਰਤਪੁਰ ਸਾਹਿਬ ਵਿਚ ਤਿੰਨ ਗੇਟ ਉਸਾਰੇ ਗਏ ਹਨ,80 ਕਰੋੜ ਰੁਪਏ ਨਾਲ ਗੜ੍ਹਸ਼ੰਕਰ-ਨੈਣਾ ਦੇਵੀ ਵਾਇਆ ਸ੍ਰੀ ਅਨੰਦਪੁਰ ਸਾਹਿਬ ਸੜਕ ਦਾ ਨਵੀਵੀਕਰਨ ਕਰਵਾਇਆ ਗਿਆ ਹੈ, ਕਰੋੜਾ ਰੁਪਏ ਸੜਕੀ ਨੈਟਵਰਕ ਦੀ ਮਜਬੂਤੀ ਉਤੇ ਹੋਰ ਕਰੋੜਾ ਰੁਪਏ ਖਰਚੇ ਗਏ ਹਨ,ਪਿੰਡਾ ਵਿਚ ਸ਼ਹਿਰਾ ਵਾਲੀਆ ਬੁਨਿਆਦੀ ਸਹੂਲਤਾ ਉਪਲਬਧ ਕਰਵਾਈਆਂ ਗਈਆ ਹਨ। ਨੰਗਲ ਵਿਚ ਇੱਕ ਵੱਡਾ ਪੁੱਲ ਉਸਾਰਿਆ ਜਾ ਰਿਹਾ ਹੈੈ।
ਰਾਣਾ ਕੇ.ਪੀ ਸਿੰਘ ਨੇ ਹੋਰ ਦੱਸਿਆ ਕਿ ਭਲਕੇ 14 ਅਗਸਤ ਨੂੰ ਜਾਂਦਲਾ ਵਿਚ 14.60 ਕਰੋੜ, ਥਲੂਹ ਵਿਚ 3.55 ਕਰੋੜ ਅਤੇ ਭਾਓਵਾਲ ਵਿਚ 2.24 ਕਰੋੜ ਰੁਪਏ ਨਾਲ ਉਸਾਰੇ ਜਾਣ ਵਾਲੇ 3 ਪੁਲਾਂ ਦਾ ਨੀਂਹ ਪੱਥਰ 7.63 ਕਰੋੜ ਦੀ ਲਾਗਤ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਚ ਸੀਵਰੇਜ਼ ਸਿਸਟਮ ਦੀ ਅਪਗ੍ਰੇਡੇਸ਼ਨ, ਕੀਰਤਪੁਰ ਸਾਹਿਬ ਵਿਚ 9 ਕਰੋੜ ਦੀ ਲਾਗਤ ਨਾਲ ਸਟੀਲ ਬ੍ਰਿਜ ਦਾ ਨਿਰਮਾਣ, ਗੱਗ ਵਿਚ 79 ਲੱਖ ਦੀ ਜਲ ਸਲਪਾਈ ਯੋਜਨਾ ਆਦਿ ਵਰਗੇ ਲਗਭਗ 75 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੇ ਨੀਹ ਪੱਥਰ ਜਾਂ ਸੁਰੂਆਤ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਮਜਬੂਤ ਬੁਨਿਆਦੀ ਢਾਂਚਾ, ਸਾਫ ਸੁਥਰਾ ਪ੍ਰਸਾਸ਼ਨ ਅਤੇ ਸਿਹਤ ਤੇ ਸੁਰੱਖਿਆ ਦਾ ਢੁਕਵਾ ਵਾਤਾਵਰਣ ਉਪਲੱਬਧ ਕਰਵਾਉਣਾ ਸਰਕਾਰ ਦੀ ਜਿੰਮੇਵਾਰੀ ਹੇੈ। ਮੋਜੂਦਾ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲੋਕਾਂ ਨੂੰ ਲੋੜੀਦੀਆ ਬੁਨਿਆਦੀ ਸਹੂਲਤਾ ਉਪਲੱਬਧ ਕਰਵਾ ਰਹੀ ਹੈ। ਉਨ੍ਹਾਂ ਨੇ ਸਮੂਹ ਗ੍ਰਾਮ ਪੰਚਾਇਤਾਂ ਨੂੰ ਇਨ੍ਹਾਂ ਗ੍ਰਾਟਾਂ ਦੀ ਜਲਦੀ ਵਰਤੋ ਕਰਨ ਲਈ ਕਿਹਾ ਤਾਂ ਜ਼ੋ ਵਿਕਾਸ ਦੇ ਰਹਿੰਦੇ ਕੰਮ ਮੁਕੰਮਲ ਹੋ ਸਕਣ। ਉਨ੍ਹਾਂ ਕਿਹਾ ਕਿ ਇਨ੍ਹਾਂ ਗ੍ਰਾਟਾਂ ਨਾਲ ਪਿੰਡਾਂ ਦੇ ਵਿਕਾਸ ਦੇ ਨਾਲ ਨਾਲ ਲੋਕਾਂ ਲਈ ਰੁਜਗਾਰ ਦੇ ਅਫਸਰ ਵੀ ਪੈਦਾ ਹੋਣਗੇ ਅਤੇ ਬੁਨਿਆਦੀ ਢਾਂਚਾ ਮਜਬੂਤ ਹੋਵੇਗਾ।
ਇਸ ਮੋਕੇ ਐਸ ਡੀ ਐਮ ਸੀ੍ਰ ਅਨੰਦਪੁਰ ਸਾਹਿਬ ਕੇਸ਼ਵ ਗੋਇਲ, ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਰਮੇਸ ਚੰਦਰ ਦਸਗਰਾਈ , ਜਿਲ੍ਹਾ ਪ੍ਰੀਸ਼ਦ ਦੀ ਚੇਅਰਮੈਨ ਕ੍ਰਿ਼ਸ਼ਨਾ ਦੇਵੀ ਬੈਂਸ, ਨਗਰ ਕੋਸਲ ਪ੍ਰਧਾਨ ਹਰਜੀਤ ਸਿੰਘ ਜੀਤਾ, ਸੁਰਿੰਦਰਪਾਲ ਕੋੜਾ, ਸ੍ਰੀ ਸੰਜੇ ਸਾਹਨੀ, ਪੀ.ਆਰ.ਟੀ.ਸੀ ਦੇ ਡਾਇਰੈਕਟਰ ਕਲਮਦੇਵ ਜ਼ੋਸ਼ੀ, ਬਲਾਕ ਸੰਮਤੀ ਚੇਅਰਮੈਨ ਰਾਕੇਸ਼ ਚੋਧਰੀ, ਮੈਬਰ ਜਿਲ੍ਹਾ ਪ੍ਰੀਸ਼ਦ ਨਰਿੰਦਰ ਪੁਰੀ, ਬਲਾਕ ਪ੍ਰਧਾਂਨ ਕਾਂਗਰਸ ਪ੍ਰੇਮ ਸਿੰਘ ਬਾਸੋਵਾਲ, ਚੇਅਰਮੈਨ ਇੰਪਰੂਵਮੈਟ ਟਰੱਸਟ ਰਾਕੇਸ ਨਾਈਅਰ, ਬਲਵੀਰ ੰਿਸਘ ਭੀਰੀ, ਨਾਜਰ ਸਿੰਘ ਗੋਲਣੀ, ਅਮ੍ਰਿਤਪਾਲ ਧੀਮਾਨ, ਮੈਡਮ ਫਰੀਦਾ ਬੇਗਮ,ਪੰਡਿਤ ਓਮ ਪ੍ਰਕਾਸ਼ ਤਾਜਪੁਰਾ, ਚਮਨ ਲਾਲ, ਰਜਿੰਦਰ ਸਿੰਘ ਜਿੰਦੂ ਆਦਿ ਹਾਜਰ ਸਨ।
ਤਸਵੀਰ:- ਸ੍ਰੀ ਅਨੰਦਪੁਰ ਸਾਹਿਬ ਹਲਕੇ ਦੀਆਂ ਸਮੂਹ ਗ੍ਰਾਮ ਪੰਚਾਇਤਾ ਨੂੰ ਵਿਕਾਸ ਕਾਰਜਾ ਲਈ 10 ਕਰੋੜਾ ਦੀਆਂ ਗਰਾਂਟਾ ਦੇ ਚੈਕ ਵੰਡਦੇ ਹੋਏ ਸਪੀਕਰ ਰਾਣਾ ਕੇ ਪੀ ਸਿੰਘ ਤੇ ਹੋਰ।