ਵਿਧਾਇਕ ਬੱਲੂਆਣਾ ਤੇ ਡਿਪਟੀ ਕਮਿਸ਼ਨਰ ਨੇ  ਸੁਖਚੈਨ ਗਊਸ਼ਾਲਾ ਦਾ ਕੀਤਾ ਦੌਰਾ

_Mr. Amandeep Singh Goldi Musafar
ਵਿਧਾਇਕ ਬੱਲੂਆਣਾ ਤੇ ਡਿਪਟੀ ਕਮਿਸ਼ਨਰ ਨੇ  ਸੁਖਚੈਨ ਗਊਸ਼ਾਲਾ ਦਾ ਕੀਤਾ ਦੌਰਾ

Sorry, this news is not available in your requested language. Please see here.

ਗਊਆਂ ਦੀ ਦੇਖਭਾਲ ਲਈ ਕੀਤੇ ਪ੍ਰਬੰਧਾਂ ਦਾ ਲਿਆ ਜਾਇਜ਼ਾ ਤੇ ਪਸ਼ੂਆਂ ਨੂੰ ਚਾਰਾ ਵੀ ਖਵਾਇਆ

ਫਾਜਿ਼ਲਕਾ 8 ਅਗਸਤ 2024

ਵਿਧਾਇਕ ਬੱਲੂਆਣਾ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਰ ਤੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ  ਸੁਖਚੈਨ ਗਊਸ਼ਾਲਾ ਦਾ ਦੌਰਾ ਕਰਕੇ ਗਊਆਂ ਦੀ ਦੇਖਭਾਲ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਜਿੱਥੇ ਉਨ੍ਹਾਂ ਖੁਦ ਪਸ਼ੂਆਂ ਨੂੰ ਚਾਰਾ ਖਵਾਇਆ ਉੱਥੇ ਹੀ ਵਾਤਾਵਰਨ ਦੀ ਹਰਿਆਲੀ ਨੂੰ ਮੱਦੇਨਜ਼ਰ ਰੱਖਦਿਆਂ ਪੌਦੇ ਵੀ ਲਗਾਏ।

ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਰ ਅਤੇ ਡਿਪਟੀ ਕਮਿਸ਼ਨਰ ਨੇ ਗਊਸ਼ਾਲਾ ਦੇ ਪ੍ਰਬੰਧਕਾਂ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਕਿਹਾ ਕਿ ਗਊਸ਼ਾਲਾ ਵਿੱਚ ਸ਼ੈਡ, ਖੁਰਲੀਆਂ ਤੇ ਇੰਟਰਲੋਕ ਟਾਈਲਾਂ ਬਣਾਉਣ ਦੀ ਜੋ ਤਜਵੀਜ ਉਹਨਾਂ ਵੱਲੋਂ ਰੱਖੀ ਗਈ ਉਸ ਦੀ ਪਰਪੋਜਲ ਜਲਦ ਹੀ ਉਨ੍ਹਾਂ ਨੂੰ ਭੇਜਣ ਤਾਂ ਜੋ ਜਲਦ ਹੀ ਇਸ ਕਾਰਜ ਨੂੰ ਕਰਵਾਇਆ ਜਾਵੇ! ਗਊਸ਼ਾਲਾ ਦੇ ਪ੍ਰਬੰਧਕਾਂ ਨੇ ਗਊਸ਼ਾਲਾ ਵਿੱਚ ਪਾਈਪ ਲਾਈਨ, ਹਰੇ ਚਾਰੇ ਲਈ ਪੰਚਾਇਤੀ ਜਮੀਨ ਅਤੇ ਛੱਪੜ ਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਬਾਰੇ ਵਿਧਾਇਕ ਤੇ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਇਆ ਇਸ ਦਾ ਜਲਦੀ ਹੱਲ ਕਰਾਉਣ ਦਾ ਗਊਸ਼ਾਲਾ ਦੇ ਪ੍ਰਬੰਧਕਾਂ ਨੂੰ ਭਰੋਸਾ ਦਵਾਇਆ!

ਗਊਸ਼ਾਲਾ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਨ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਇਥੇ ਦੋ ਤਿੰਨ ਏਕੜ ਜਮੀਨ ਖਾਲੀ ਪਈ ਹੈ ਤਾਂ ਉਹ ਦੱਸਣ ਤਾਂ ਜੋ ਇੱਥੇ ਮੀਆਂਵਾਕੀ ਤਕਨੀਕ ਨਾਲ ਮਿਨੀ ਜੰਗਲ ਬਣਾਇਆ ਜਾ ਸਕੇ! ਜਿਸ ਤੇ ਗਊਸ਼ਾਲਾ ਦੇ ਪ੍ਰਬੰਧਕਾਂ ਨੇ ਸਹਿਮਤੀ ਜਤਾਈ ਅਤੇ ਇਸ ਕਾਰਜ ਲਈ ਡਿਪਟੀ ਕਮਿਸ਼ਨਰ ਦਾ ਧੰਨਵਾਦ ਵੀ ਕੀਤਾ।  ਉਹਨਾਂ ਕਿਹਾ ਕਿ ਜੇਕਰ ਗਊਸ਼ਾਲਾ ਵਿੱਚ ਹੋਰ ਕਿਤੇ ਵੀ ਥਾਂ ਤੇ ਬੂਟੇ ਲਗਾਉਣੇ ਹਨ ਤਾਂ ਉਹ ਦੱਸਣ ਤਾਂ ਜੋ ਨਰੇਗਾ ਵਰਕਰਾਂ ਦੀ ਮਦਦ ਨਾਲ ਲਗਵਾਏ ਜਾ ਸਕਣ! ਇਸ ਤੋਂ ਬਾਅਦ ਉਹਨਾਂ ਦੁਰਘਟਨਾ ਜਖਮੀ ਹੋਏ ਪਸ਼ੂਆਂ ਨੂੰ ਵੀ ਦੇਖਿਆ!

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਪੋਪਲੀ ਸਮੇਤ ਪ੍ਰਧਾਨ ਗਊਸ਼ਾਲਾ ਅਤੇ ਗਊਸ਼ਾਲਾ ਦੇ ਹੋਰ ਨੁਮਾਇੰਦੇ ਵੀ ਹਾਜ਼ਰ ਸਨ।

Spread the love