ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ਲਗਾਇਆ ਵੋਟਰ ਜਾਗਰੂਕਤਾ ਕੈਪ

Sorry, this news is not available in your requested language. Please see here.

ਅੰਮ੍ਰਿਤਸਰ, 1 ਜੁਲਾਈ 2021 ਅੱਜ ਵਿਧਾਨ ਸਭਾ ਚੋਣ ਹਲਕਾ 016-ਅੰਮ੍ਰਿਤਸਰ ਪੱਛਮੀ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟੇ੍ਰਟ ਅੰਮ੍ਰਿਤਸਰ-1 ਸ੍ਰੀ ਵਿਕਾਸ ਹੀਰਾ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ 016-ਅੰਮ੍ਰਿਤਸਰ ਪੱਛਮੀ ਦੇ ਵੋਟਰਾਂ ਲਈ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਮ੍ਰਿਤਸਰ ਵਿਖੇ ਵੋਟਰ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕਂੈਪ ਵਿੱਚ ਨਵਯੂਵਕ ਵੋਟਰ ਬਨਣ ਲਈ ਆਮ ਜਨਤਾ ਨੂੰ ਜਾਗਰੂਕ ਕੀਤਾ ਗਿਆ। ਕੈਂਪ ਵਿਚ ਮੋਜੂਦ 016-ਅੰਮ੍ਰਿਤਸਰ ਪੱਛਮੀ ਵਿਧਾਨ ਸਭਾ ਚੋਣ ਹਲਕਾ ਚੋਣ ਕਾਨੂੰਗੋ ਸ੍ਰੀ ਇੰਦਰਜੀਤ ਸਿੰਘ ਅਤੇ ਨੋਡਲ ਅਫ਼ਸਰ ਸਵੀਪ ਸ੍ਰੀ ਸੁਨੀਲ ਗੁਪਤਾ ਵੱਲੋ ਦੱਸਿਆ ਗਿਆ ਕਿ ਨਵੇਂ ਵੋਟਰ ਰਜਿਸਟਰੇਸ਼ਨ ਲਈ ਫਾਰਮ ਨੰਬਰ 6, ਵੋਟ ਕਟਵਾਉਣ ਲਈ ਫਾਰਮ ਨੰ:7, ਵੋਟਰ ਕਾਰਡ ਵਿਚ ਵੇਰਵੇ ਦਰੁੱਸਤ ਕਰਨ ਲਈ ਫਾਰਮ ਨੰਬਰ 8 ਅਤੇ ਹਲਕੇ ਵਿਚ ਹੀ ਬੂਥ ਦੀ ਬਦਲੀ ਲਈ ਫਾਰਮ ਨੰਬਰ 8ੳ ਭਰਿਆ ਜਾ ਸਕਦਾ ਹੈ।ਇਹ ਫਾਰਮ ਆਮ ਜਨਤਾ ਵੱਲੋ ਨੈਸ਼ਨਲ ਸਰਵਿਸ ਪੋਰਟਲ NVSP.IN Ü» VOTERHELPLINE APP ਰਾਂਹੀ ਵੀ ਭਰਿਆ ਜਾ ਸਕਦਾ ਹੈ।ਇਸ ਦੇ ਨਾਲ ਇਹ ਵੀ ਦੱਸਿਆ ਗਿਆ ਕਿ ਨਵੰਬਰ, 2020 ਤੋਂ ਨਵੇਂ ਵੋਟਰ ਆਪਣਾ E-EPIC ਵੀ ਡਾਊਨਲੋਡ ਕਰ ਸਕਦੇ ਹਨ।
ਕੈਪਸਨ -ਵੋਟਰ ਜਾਗਰੂਕਤਾ ਕੈਂਪ ਦੀ ਤਸਵੀਰ