ਕੈਂਪਾਂ ਦਾ ਸਮਾਂ ਹੋਵੇਗਾ ਸਵੇਰੇ 11 ਤੋਂ ਦੁਪਹਿਰ 2 ਵਜੇ ਤੱਕ
ਬਰਨਾਲਾ, 24 ਜੂਨ 2021
ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਿਆਂ ਵਿੱਚ 25 ਜੂਨ 2021 ਤੋਂ 30 ਜੁਲਾਈ 2021 ਤੱਕ ਸਵੇਰੇ 11:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਨੌਜਵਾਨਾਂ ਨੂੰ ਵੋਟ ਬਣਾਉਣ ਸਬੰਧੀ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਯੋਗਤਾ ਮਿਤੀ 01 ਜਨਵਰੀ 2021 ਦੇ ਅਧਾਰ ਤੇ ਨਵੀਂ ਵੋਟ ਬਣਾਉਣ, ਕਟਵਾਉਣ, ਦਰੁਸਤੀ ਕਰਵਾਉਣ ਅਤੇ ਇੱਕੋ ਵਿਧਾਨ ਸਭਾ ਚੋਣ ਹਲਕੇ ਦੀ ਵੋਟਰ ਸੂਚੀ ਵਿੱਚ ਵੇਰਵਿਆਂ ਦੀ ਅਦਲਾ-ਬਦਲੀ ਲਈ ਫ਼ਾਰਮ ਭਰੇ ਜਾਣਗੇ। ਇਨ੍ਹਾਂ ਕੈਂਪਾਂ ਦੌਰਾਨ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਣੀ ਯਕੀਨੀ ਹੋਵੇਗੀ।
ਵੱਖ-ਵੱਖ ਮਿਤੀਆਂ ਤਹਿਤ ਇਹ ਕੈਂਪ 25 ਜੂਨ ਨੂੰ ਸੁਵਿਧਾ ਕੇਂਦਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ, 28 ਜੂਨ ਨੂੰ ਤਹਿਸੀਲ ਕੰਪਲੈਕਸ ਤਪਾ, 1 ਜੁਲਾਈ ਨੂੰ ਬੱਸ ਸਟੈਂਡ ਬਰਨਾਲਾ, 2 ਜੁਲਾਈ ਨੂੰ ਦਫ਼ਤਰ ਨਗਰ ਕੌਂਸਲ ਬਰਨਾਲਾ, 4 ਜੁਲਾਈ ਨੂੰ ਸਿਵਲ ਹਸਪਤਾਲ ਬਰਨਾਲਾ, 5 ਜੁਲਾਈ ਨੂੰ ਬੀ.ਡੀ.ਪੀ.ਓ. ਦਫ਼ਤਰ ਮਹਿਲ ਕਲਾਂ,6 ਜੁਲਾਈ ਨੂੰ ਬੀ.ਡੀ.ਪੀ.ਓ. ਦਫ਼ਤਰ ਬਰਨਾਲਾ, 9 ਜੁਲਾਈ ਨੂੰ ਮਾਰਕੀਟ ਕਮੇਟੀ ਤਪਾ,13 ਜੁਲਾਈ ਨੂੰ ਮਾਰਕੀਟ ਕਮੇਟੀ ਮਹਿਲ ਕਲਾਂ, 14 ਜੁਲਾਈ ਨੂੰ ਬੀ.ਡੀ.ਪੀ.ਓ. ਦਫ਼ਤਰ ਸਹਿਣਾ, 16 ਜੁਲਾਈ ਨੂੰ ਸੁਵਿਧਾ ਸੈਂਟਰ ਭਦੌੜ, 20 ਜੁਲਾਈ ਨੂੰ ਹੈਲਥ ਸੈਂਟਰ ਮਹਿਲ ਕਲਾਂ, 23 ਜੁਲਾਈ ਨੂੰ ਸਵਿਧਾ ਸੈਂਟਰ ਆਈ.ਟੀ.ਆਈ. ਚੌਂਕ ਬਰਨਾਲਾ, 26 ਜੁਲਾਈ ਨੂੰ ਤਹਿਸੀਲ ਕੰਪਲੈਕਸ ਧਨੌਲਾ, 27 ਜੁਲਾਈ ਨੂੰ ਹੈਲਥ ਸੈਂਟਰ ਸਹਿਣਾ, 28 ਜੁਲਾਈ ਨੂੰ ਮਾਰਕੀਟ ਕਮੇਟੀ ਬਰਨਾਲਾ, 29 ਜੁਲਾਈ ਨੂੰ ਹੈਲਥ ਸੈਂਟਰ ਭਦੌੜ ਅਤੇ 30 ਜੁਲਾਈ ਨੂੰ ਸਿਵਲ ਹਸਪਤਾਲ ਤਪਾ ਵਿਖੇ ਲਗਾਏ ਜਾਣਗੇ। ਇਨ੍ਹਾਂ ਸਾਰੇ ਕੈਂਪਾਂ ਦਾ ਸਮਾਂ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ।
ਇਸ ਮੌਕੇ ਤਹਿਸੀਲਦਾਰ ਚੋਣਾਂ ਸ਼੍ਰੀ ਭਾਰਤ ਭੂਸ਼ਨ ਬਾਂਸਲ ਵੀ ਹਾਜ਼ਰ ਸਨ।