ਸਕਾਊਟਸ ਅਤੇ ਗਾਈਡਜ਼ ਕੈਂਪ ਵਿੱਚ ਸਰਕਾਰੀ ਹਾਈ ਸਕੂਲ ਬਰਸਾਲਪੁਰ ਦੇ ਵਿਦਿਆਰਥੀਆਂ ਹੋਣਗੇ ਸ਼ਾਮਲ

Sorry, this news is not available in your requested language. Please see here.

ਸਕਾਊਟਸ ਅਤੇ ਗਾਈਡਜ਼ ਕੈਂਪ ਵਿੱਚ ਸਰਕਾਰੀ ਹਾਈ ਸਕੂਲ ਬਰਸਾਲਪੁਰ ਦੇ ਵਿਦਿਆਰਥੀਆਂ ਹੋਣਗੇ ਸ਼ਾਮਲ
ਸ੍ਰੀ ਚਮਕੌਰ ਸਾਹਿਬ, 16 ਅਗਸਤ:
ਸਰਕਾਰੀ ਹਾਈ ਸਕੂਲ, ਬਰਸਾਲਪੁਰ ਦੇ 08 ਵਿਦਿਆਰਥੀਆਂ ਦੀ ਚੋਣ ਭਾਰਤ ਸਕਾਊਟਸ ਅਤੇ ਗਾਈਡਜ਼, ਹਾਈਕਿੰਗ ਅਤੇ ਟਰੈਕਿੰਗ ਕੈਂਪ, ਤਾਰਾ ਦੇਵੀ, ਸ਼ਿਮਲਾ, ਹਿਮਾਚਲ ਪ੍ਰਦੇਸ਼ ਲਈ ਹੋਈ ਹੈ।
ਸਕਾਊਟਸ ਅਤੇ ਗਾਈਡਜ਼ ਦੇ ਇੰਚਾਰਜ ਐੱਸ.ਐੱਸ. ਅਧਿਆਪਕ ਸਰਬਜੀਤ ਸਿੰਘ ਵਿਦਿਆਰਥੀਆਂ ਦੇ ਨਾਲ ਹੋਣਗੇ। ਕੈਂਪ ਦੇ ਇਹਨਾਂ ਪੰਜ ਦਿਨਾਂ ਵਿੱਚ ਵਿਦਿਆਰਥੀ ਨੈਤਿਕ ਕਦਰਾਂ ਕੀਮਤਾਂ ਤੋਂ ਜਾਣੂ ਹੋਣਗੇ। ਸਕੂਲ ਇੰਚਾਰਜ ਸ੍ਰੀ ਰਾਜ਼ੇਸ ਕੁਮਾਰ ਨੇ ਬੜੀ ਗਰਮਜੋਸ਼ੀ ਨਾਲ ਵਿਦਿਆਰਥੀਆਂ ਨੂੰ ਰਵਾਨਾ ਕੀਤਾ।
ਇਸ ਸਮੇਂ ਸੰਦੀਪ ਕੌਰ,ਗਗਨਦੀਪ ਕੌਰ,  ਕਮਲਜੀਤ ਸਿੰਘ,ਗਗਨਪ੍ਰੀਤ ਕੌਰ ਅਤੇ ਤੇਜਿੰਦਰ ਸਿੰਘ ਬਾਜ਼ ਹਾਜ਼ਰ ਸਨ।