ਫਾਜ਼ਿਲਕਾ 13 ਅਗਸਤ 2021
ਮਾਣਯੋਗ ਜ਼ਸਟਿਸ ਸ਼੍ਰੀ ਅਜੈ ਤਿਵਾੜੀ ਜੀ, ਕਾਰਜਕਾਰੀ ਚੈਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਅਤੇ ਸ਼੍ਰੀ ਅਰੁਣ ਗੁਪਤਾ ਜੀ, ਮਾਣਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ (ਮੋਹਾਲੀ) ਜੀਆਂ ਦੇ ਦਿਸ਼ਾ ਨਿਰਦੇਸ਼ਾ ਹੇਠ ਅਤੇ ਸ਼੍ਰੀ ਤਕਸੇਮ ਮੰਗਲਾ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫਾਜ਼ਿਲਕਾ ਜੀ ਦੀ ਅਗੁਾਵਾਈ ਹੇਠ ਸ਼੍ਰੀ ਅਮਨਦੀਪ ਸਿੰਘ, ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਦੁਆਰਾ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਸਬ-ਜੇਲ੍ਹ ਫਾਜ਼ਿਲਕਾ ਵਿੱਖੇ ਹਵਾਲਾਤੀਆਂ ਅਤੇ ਕੈਦੀਆਂ ਲਈ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ।
ਇਸ ਮੈਡੀਕਲ ਕੈਂਪ ਵਿੱਚ, ਡਾ. ਰੋਬਿਨ ਕੰਬੋਜ (ਮੈਡੀਸਨ ਸਪੈਸ਼ਲਿਸਟ), ਡਾ. ਸਿਧਾਰਥ ਕਲੂਚਾ (ਮਾਨਸਿਕ ਰੋਗਾਂ ਦੇ ਸਪੈਸ਼ਲਿਸਟ), ਡਾ.ਅੰਸ਼ੂ ਚਾਵਲਾ (ਮੈਡੀਕਲ ਅਫਸਰ), ਸ਼੍ਰੀ ਸੁਰਿੰਦਰ ਸਿੰਘ (ਲੈਬ ਟੈਕਨੀਸ਼ੀਅਨ) ਜ਼ੀ ਵੱਲੋਂ ਉੱਥੇ ਮੌਜ਼ੂਦ ਹਵਾਲਾਤੀਆਂ ਅਤੇ ਕੈਦੀਆਂ ਦਾ ਚੈਕਅੱਪ ਕੀਤਾ ਗਿਆ ਅਤੇ ਲੋੜ ਮੁਤਾਬਕ ਦਵਾਈਆਂ ਵੀ ਦਿੱਤੀਆਂ ਗਈਆਂ।