ਅਬੋਹਰ/ਫਾਜਿ਼ਲਕਾ 27 ਅਗਸਤ 2021
ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਦੇ ਨਿਰਦੇਸ਼ਾਂ ਅਨੁਸਾਰ ਅਬੋਹਰ ਵਿਖੇ ਸ਼੍ਰੀ ਸੰਦੀਪ ਜਾਖੜ ਦੀ ਪ੍ਰੇਰਣਾ ਨਾਲ ਟੂਲ ਕਿੱਟਾ ਦੀ ਵੰਡ ਕੀਤੀ। ਲਾਭਪਾਤਰੀਆਂ ਨੂੰ ਇਹ ਵੰਡ ਨਗਰ ਨਿਗਮ ਅਬੋਹਰ ਦੇ ਮੇਅਰ ਵਿੰਮਲ ਠਠਈ ਨੇ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਬਰਿੰਦਰ ਸਿੰਘ ਨੇ ਦੱਸਿਆ ਕਿ ਸਮਾਜ ਦੇ ਕਮਜ਼ੋਰ ਵਰਗ ਅਤੇ ਐਸ.ਸੀ. ਜਾਤੀਆਂ ਨੂੰ ਆਰਥਿਕ ਤੌਰ ਤੇ ਮਜਬੂਤ ਕਰਨ ਲਈ ਸਰਕਾਰ ਵੱਲੋਂ ਉਨ੍ਹਾਂ ਨੂੰ ਟੂਲ ਕਿੱਟਾਂ ਦਿੱਤੀਆ ਜਾ ਰਹੀਆਂ ਹਨ ਤਾਂ ਜ਼ੋ ਉਹ ਆਪਣਾ ਸਵੈ-ਰੁਜ਼ਗਾਰ ਸ਼ੁਰੂ ਕਰਕੇ ਆਪਣੇ ਪਰਿਵਾਰ ਲਈ ਆਮਦਨ ਪੈਦਾ ਕਰ ਸਕਣ।ਉਨ੍ਹਾ ਦੱਸਿਆ ਕਿ ਅੱਜ ਦੇ ਇਸ ਸਮਾਗਮ ਦੌਰਾਨ 54 ਲਾਭਪਾਤਰੀਆਂ ਨੂੰ ਪੈਚਰ ਕਿੱਟਾਂ ਤਕਸੀਮ ਕੀਤੀਆਂ ਗਈਆਂ।
ਇਸ ਮੌਕੇ ਨਗਰ ਨਿਗਮ ਦੇ ਮੇਅਰ ਵਿੰਮਲ ਠਠਈ ਨੇ ਕਿਹਾ ਕਿ ਸਰਕਾਰ ਸਮਾਜ ਦੇ ਕਮਜ਼ੋਰ ਵਰਗਾਂ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ।
ਇਸ ਮੌਕੇ ਸ਼੍ਰੀ ਰਾਜ ਕੁਮਾਰ ਨਿਰਾਣੀਆਂ ਡਿਪਟੀ ਮੇਅਰ, ਕੋਂਸਲਰ ਵਿਨੋਦ ਖਨਗਵਾਲ, ਮੰਗਤ ਰਾਏ ਬਠਲਾ, ਛਿੰਦੀ, ਬਲਵੰਤ ਰਾਏ ਮੈਂਬਰ, ਡਾ. ਹਰਚੰਦ ਜੱਟਵਾਲ ਚੇਅਰਮੈਨ ਪੀ.ਏ.ਡੀ.ਬੀ, ਸ਼੍ਰੀ ਰਵਿੰਦਰ ਕੁਮਾਰ ਸਰਚੰਦ ਪਿੰਡ ਰਾਮਕੋਟ ਵੀ ਹਾਜ਼ਰ ਸਨ।