ਅੰਮ੍ਰਿਤਸਰ 25 ਜੁਲਾਈ 2024
ਸਰਕਾਰੀ ਆਈਟੀ ਆਈ ਰਣਜੀਤ ਐਵੇਨਿਊ ਅੰਮ੍ਰਿਤਸਰ ਵਿਖੇ ਅੱਜ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਵਨ ਮਹਾ ਉਤਸਵ ਮਨਾਇਆ ਗਿਆ ਜਿਸ ਵਿੱਚ ਵੱਖ ਵੱਖ ਕਿਸਮਾਂ ਦੇ 50 ਪੌਦੇ ਲਗਾਏ ਗਏ l ਇਸ ਮੌਕੇ ਤੇ ਮੁੱਖ ਮਹਿਮਾਨ ਪੰਜਾਬ ਸਰਕਾਰ ਦੇ ਪੰਜਾਬ ਗਊ ਸੇਵਾ ਬੋਰਡ ਦੇ ਉਪ ਚੇਅਰਮੈਨ ਅਤੇ ਆਪ ਪਾਰਟੀ ਅੰਮ੍ਰਿਤਸਰ ਦੇ ਪ੍ਰਧਾਨ ਸ੍ਰੀ ਮਨੀਸ਼ ਅਗਰਵਾਲ ਹਾਜ਼ਰ ਸਨ lਇਸ ਮੌਕੇ ਤੇ ਸੰਸਥਾ ਦੇ ਪ੍ਰਿੰਸੀਪਲ ਇੰਜੀ. ਸੰਜੀਵ ਸ਼ਰਮਾ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਵੱਖ-ਵੱਖ ਆਈਟੀਆਈ ਦੇ ਪ੍ਰਿੰਸੀਪਲ,ਇੰਜੀ. ਜਤਿੰਦਰ ਸਿੰਘ ਪ੍ਰਿੰਸੀਪਲ ਆਈ ਟੀਆਈ ਲੋਪੋਕੇ, ਸ਼੍ਰੀ ਨਵਜੋਤ ਸਿੰਘ ਧੂਤ ਪ੍ਰਿੰਸੀਪਲ ਆਈਟੀਆਈ ਬੇਰੀ ਗੇਟ ਲੜਕੀਆਂ, ਸ੍ਰੀ ਬਰਿੰਦਰਜੀਤ ਸਿੰਘ ਜੀਆਈਜੀਟੀ, ਸ੍ਰੀ ਜੁਗਰਾਜ ਸਿੰਘ ਪੰਨੂ ਨੇ ਉਹਨਾਂ ਦਾ ਸਵਾਗਤ ਕੀਤਾl
ਸ਼੍ਰੀ ਮਨੀਸ਼ ਅਗਰਵਾਲ ਨੇ ਵਿਦਿਆਰਥੀਆਂ ਨੂੰ ਮੋਟੀਵੇਸ਼ਨਲ ਭਾਸ਼ਣ ਦਿੰਦਿਆਂ ਹੋਇਆਂ ਦੱਸਿਆ ਕਿ ਮੈਂ ਇਸ ਸੰਸਥਾ ਦੇ ਕੰਮ ਕਾਜ ਤੋਂ ਬਹੁਤ ਪ੍ਰਭਾਵਿਤ ਹਾਂ ਇਹ ਸੰਸਥਾ ਪੰਜਾਬ ਦੀਆਂ ਵਧੀਆ ਸੰਸਥਾਵਾਂ ਵਿੱਚੋਂ ਇੱਕ ਹੈ ਇਥੋਂ ਦੇ ਸਿਖਿਆਰਥੀਆਂ ਨੂੰ ਦੇਸ਼ ਦੀਆਂ ਬਹੁਤ ਵੱਡੀਆਂ ਕੰਪਨੀਆਂ ਨੌਕਰੀਆਂ ਦੇ ਕੇ ਲੈ ਕੇ ਜਾਂਦੀਆਂ ਹਨ ਅਤੇ ਇਸ ਸੰਸਥਾ ਦੇ ਪ੍ਰਿੰਸੀਪਲ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਸਮਾਜ ਭਲਾਈ ਦੇ ਅਤੇ ਸੰਸਥਾ ਦੀ ਬੇਹਤਰੀ ਦੇ ਵਾਸਤੇ ਕੰਮ ਕਰਵਾਏ ਜਾਂਦੇ ਹਨ ਜਿਨਾਂ ਦੇ ਵਿੱਚੋਂ ਅੱਜ ਪਰਿਆਵਰਨ ਨੂੰ ਸ਼ੁੱਧ ਰੱਖਣ ਦੇ ਲਈ ਬੂਟੇ ਲਗਾਏ ਜਾ ਰਹੇ ਹਨ। ਇਹ ਇਹਨਾਂ ਸਾਰੇ ਵਿਦਿਆਰਥੀਆਂ ਦੀ ਨੈਤਿਕ ਜਿੰਮੇਵਾਰੀ ਹੈ ਕਿ ਇਹ ਕੋਈ ਵੀ ਪੌਦਾ ਖਰਾਬ ਨਹੀਂ ਹੋਣਾ ਚਾਹੀਦਾ ਇਹਨਾਂ ਦਾ ਧਿਆਨ ਰੱਖਣਾ ਸਭ ਦੀ ਜਿੰਮੇਵਾਰੀ ਹੋਣੀ ਚਾਹੀਦੀ ਹੈ।
ਇਸ ਮੌਕੇ ਤੇ ਸ੍ਰੀ ਰਵਿੰਦਰ ਸਿੰਘ ਰੈਫਰੀਏਸ਼ਨ ਏਸੀ ਇੰਸਟਰਕਟਰ, ਸ੍ਰੀ ਦੀਪਕ ਕੁਮਾਰ ਰੈਫ / ਏਸੀ ਇੰਸਟਰਕਟਰ , ਸ੍ਰੀ ਨਵਦੀਪ ਸਿੰਘ ਵੇਲਡਰ ਨਿਰਦੇਸ਼ਕ, ਮਨਦੀਪ ਸਿੰਘ ਰੈਫਰੀਸਨ ਏਅਰ ਕੰਡੀਸ਼ਨ ਇੰਸਟਰਕਟਰ, ਸ੍ਰੀ ਗੁਰਦੇਵ ਸਿੰਘ ਫਿਟਰ ਇੰਸਟਰਕਟਰ, ਸ੍ਰੀ ਅਮਰੀਕ ਸਿੰਘ ਫਿਟਰ ਇੰਸਟਰਕਟਰ,ਗੁਰਮੀਤ ਸਿੰਘ,ਸ੍ਰੀ ਹਰਪ੍ਰੀਤ ਸਿੰਘ ਸਟੋਰ ਇੰਚਾਰਜ ਅਤੇ ਸੰਸਥਾ ਦੇ ਸਟੂਡੈਂਟਸ ਹਾਜ਼ਰ ਸਨ।