ਸਰਕਾਰ ਆਪ ਦੇ ਦੁਆਰ” ਕੈਂਪ ਵਿੱਚ ਸਿਹਤ ਵਿਭਾਗ ਵਲੋ 70 ਜਨਮ ਮੌਤ ਸਰਟੀਫਿਕੇਟ ਕੀਤੇ ਜਾਰੀ

Civil Surgeon, Dr. Kavita
ਸਰਕਾਰ ਆਪ ਦੇ ਦੁਆਰ” ਕੈਂਪ ਵਿੱਚ ਸਿਹਤ ਵਿਭਾਗ ਵਲੋ 70 ਜਨਮ ਮੌਤ ਸਰਟੀਫਿਕੇਟ ਕੀਤੇ ਜਾਰੀ

Sorry, this news is not available in your requested language. Please see here.

ਲੋਕਾ ਨੂੰ ਜਿਆਦਾ ਤੋਂ ਜਿਆਦਾ ਕੈਂਪ ਦਾ ਫਾਇਦਾ ਲੈਣ ਦੀ ਕੀਤੀ ਅਪੀਲ

ਫਾਜਿਲਕਾ, 9 ਫਰਵਰੀ 2024

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਚਲਾਏ ਗਏ ਪ੍ਰੋਗਰਾਮ ਸਰਕਾਰ ਆਪ ਦੇ ਦੁਆਰ ਤਹਿਤ ਡਿਪਟੀ ਕਮੀਸ਼ਨਰ ਡਾ. ਸੇਨੂ ਦੁੱਗਲ ਅਤੇ ਸਿਵਲ ਸਰਜਨ ਡਾ ਕਵਿਤਾ ਦੀ ਅਗਵਾਈ ਹੇਠ  ਵੱਖ-ਵੱਖ ਪਿੰਡਾਂ ਕੈਂਪ ਲਗਾਏ ਜਾ ਰਹੇ ਹਨ ਜਿਸ ਵਿਚ ਸਿਹਤ ਵਿਭਾਗ ਵਲੋ ਲੋਕਾ ਨੂੰ ਸਰਕਾਰੀ ਸਕੀਮਾਂ ਦੀ ਜਾਣਕਾਰੀ ਅਤੇ ਹੋਏ ਸਹੂਲਤਾਂ ਦਿੱਤੀ ਜਾ ਰਹੀ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਕਾਰਜਕਾਰੀ ਸਿਵਲ ਸਰਜਨ ਡਾਕਟਰ ਕਵਿਤਾ ਸਿੰਘ  ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਲੇ ਦੇ ਸਾਰੇ ਦੇ ਵੱਖ-ਵੱਖ ਪਿੰਡਾਂ ਵਿੱਚ ਹਰ ਰੋਜ਼ ਕੈਂਪ ਲਗਾਏ ਜਾ ਰਹੇ ਹਨ। ਜਿਸ ਵਿਚ ਸਿਹਤ ਵਿਭਾਗ ਵਲੋ  ਜਨਮ-ਮੌਤ ਦਾ ਸਪੈਸ਼ਲ ਕਾਊਂਟਰ ਲਗਾਇਆ ਜਾ ਰਿਹਾ ਹੈ। ਜਿਸ ਅਧੀਨ ਪ੍ਰਤਿ ਦਿਨ ਮਿਲਣ ਵਾਲੀਆਂ ਦਰਖ਼ਾਸਤਾਂ ਦਾ ਮੌਕੇ ਤੇ ਹੀ ਨਿਪਟਾਰਾ ਕਰ ਦਿੱਤਾ ਜਾਂਦਾ ਹੈ। ਜੇਕਰ ਕਿਸੇ ਵੀ ਕਰਮਚਾਰੀ ਨੂੰ ਇਸ ਬਾਬਤ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਇਸ ਲਈ ਸਿਵਲ ਸਰਜਨ ਦਫ਼ਤਰ ਵਿਖੇ ਜਨਮ ਅਤੇ ਮੌਤ ਸ਼ਾਖਾ ਵਿਖੇ ਸੁਪਰਡੈਂਟ ਰਾਜਿੰਦਰ ਕੰਬੋਜ ਅਤੇ ਹੋਰ ਸਟਾਫ ਦੀ ਡਿਊਟੀ ਲਗਾਈ ਗਈ ਹੈ ਤਾਕਿ ਫੀਲਡ ਵਿਚ ਸਿਹਤ ਮੁਲਾਜ਼ਮਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਉਨ੍ਹਾਂ ਦੱਸਿਆ ਕਿ ਕੈਂਪ ਦੇ ਸ਼ੁਰੂ ਹੋਣ ਤੋਂ ਬਾਦ ਹੁਣ ਤਕ ਕਰੀਬ 70 ਦੇ ਕਰੀਬ ਜਨਮ ਅਤੇ ਮੌਤ ਸਰਟੀਫਿਕੇਟ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਆਸ਼ਾ ਵਰਕਰ ਅਤੇ ਏ ਐਨ ਐਮ ਦੀ ਡਿਊਟੀ ਲੋਕਾ ਨੂੰ ਆਯੁਸ਼ਮਾਨ ਕਾਰਡ ਬਨਾਉਣ ਲਈ ਲੱਗੀ ਗਈ ਹੈ। ਇਸ ਦੇ ਨਾਲ ਲੋਕਾ ਨੂੰ ਸਰਕਾਰੀ ਸਕੀਮਾਂ ਪ੍ਰਤੀ ਜਾਗਰੂਕ ਕਰਨ ਲਈ ਸਿਹਤ ਵਿਭਾਗ ਵਲੋ ਇਕ ਕਾਉਂਟਰ ਲਗਾਇਆ ਗਿਆ ਹੈ ।

Spread the love