ਸ਼ਹਿਣਾ (ਤਪਾ), 2 ਸਤੰਬਰ 2024
ਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਉਨ੍ਹਾਂ ਦੇ ਘਰਾਂ ਦੇ ਨੇੜੇ ਲਗਾਏ ਜਾਣ ਵਾਲੇ ਸਰਕਾਰ ਤੁਹਾਡੇ ਦੁਆਰ ਕੈਂਪ ਲੜੀ ਤਹਿਤ ਪਿੰਡ ਸ਼ਹਿਣਾ ਵਿਖੇ ਕੈਂਪ ਲਗਾਇਆ ਗਿਆ। ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ‘ਚ ਲੋਕਾਂ ਨੂੰ ਆਧਾਰ ਕਾਰਡ, ਪੈਨ ਕਾਰਡ, ਨਰੇਗਾ ਜੋਬ ਕਾਰਡ, ਪੈਨਸ਼ਨ ਆਦਿ ਸਬੰਧੀ ਸੁਵਿਧਾਵਾਂ ਮੌਕੇ ਉੱਤੇ ਦਿਤੀਆਂ ਗਈਆਂ।
ਇਸ ਮੌਕੇ ਬੋਲਦਿਆਂ ਉਪ ਮੰਡਲ ਮੈਜਿਸਟ੍ਰੇਟ ਤਪਾ ਡਾ. ਪੂਨਮਪ੍ਰੀਤ ਕੌਰ ਨੇ ਦੱਸਿਆ ਕਿ ਕਿ ਕੈਂਪ ‘ਚ ਪਿੰਡ ਸ਼ਹਿਣਾ, ਗਿੱਲ ਕੋਠੇ ਬੁਰਜ ਫਤਿਹਗੜ੍ਹ, ਭਗਤਪੁਰਾ, ਨੀਲੋ ਕੋਠੇ ਸ਼ਹਿਣਾ ਦੇ ਲੋਕਾਂ ਨੂੰ ਕੈਂਪ ਵਿੱਚ ਸਰਕਾਰੀ ਸਕੀਮਾਂ ਦਾ ਲਾਭ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਲੋਕਾਂ ਨੇ ਵੱਖ ਵੱਖ ਵਿਭਾਗਾਂ ਨਾਲ ਸਬੰਧਿਤ ਆਪਣੇ ਆਪਣੇ ਮੁੱਦੇ ਪੇਸ਼ ਕੀਤੇ ਅਤੇ ਨਾਲ ਹੀ ਫਾਰਮ ਭਰੇ। ਕੈਂਪ ਦੌਰਾਨ ਪਿੰਡਾਂ ਤੋਂ ਆਏ ਲੋਕਾਂ ਨੇ ਸਕੂਲੀ ਸਿਖਿਆ ਸਬੰਧੀ ਵਜੀਫੇ, ਪੈਨ ਕਾਰਡ, ਆਧਾਰ ਕਾਰਡ ਅਤੇ ਪੀ.ਐਮ. ਕਿਸਾਨ ਨਿਧੀ ਕਾਰਡ, ਵਿਧਵਾ /ਆਸ਼ਰਤ, ਬੁਢਾਪਾ ਪੈਨਸ਼ਨ ਲਈ, ਕਿਰਤ ਵਿਭਾਗ ਦੀਆਂ ਸਕੀਮਾਂ, ਸ਼ਗਨ ਸਕੀਮ, ਰਿਹਾਇਸ਼ੀ ਪਤੇ ‘ਚ ਸੋਧ ਕਰਵਾਉਣ ਲਈ, ਪੜ੍ਹਾਈ / ਖੇਤੀਬਾੜੀ / ਪਰਸਨਲ / ਘਰ ਲਈ ਕਰਜ਼ਿਆਂ ਸਬੰਧੀ, ਪੁਲਿਸ ਵੈਰੀਫਿਕੇਸ਼ਨ ਆਦਿ ਸਬੰਧੀ ਬੇਨਤੀ ਪੱਤਰ ਲਏ ਗਏ ।