ਸਰਚ ਆਪਰੇਸ਼ਨ ਦੌਰਾਨ 04 ਕਿਲੋ 177 ਗ੍ਰਾਮ ਹੈਰੋਇਨ ਬਰਾਮਦ

Gaurav Yadav IPS
ਸਰਚ ਆਪਰੇਸ਼ਨ ਦੌਰਾਨ 04 ਕਿਲੋ 177 ਗ੍ਰਾਮ ਹੈਰੋਇਨ ਬਰਾਮਦ

Sorry, this news is not available in your requested language. Please see here.

ਫਾਜ਼ਿਲਕਾ, 27 ਦਸੰਬਰ 2023

ਸ੍ਰੀ ਗੌਰਵ ਯਾਦਵ ਆਈ.ਪੀ.ਐਸ, ਡੀ.ਜੀ.ਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਿਆਂ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਮਨਜੀਤ ਸਿੰਘ ਢੇਸੀ ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਦੀਆਂ ਹਦਾਇਤਾਂ ਮੁਤਾਬਿਕ ਸ੍ਰੀ ਅੱਛਰੂ ਰਾਮ ਪੀ.ਪੀ.ਐਸ, ਉਪ ਕਪਤਾਨ ਪੁਲਿਸ ਸ.ਡ. ਜਲਾਲਾਬਾਦ ਦੀ ਯੋਗ ਅਗਵਾਈ ਹੇਠ ਨਸ਼ਾ ਸਮੱਗਲਰਾ ਦੇ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਇੰਸਪੈਕਟਰ ਅਮਰਿੰਦਰ ਸਿੰਘ ਇੰਚਾਰਜ ਸੀ.ਆਈ.ਏ ਫਾਜਿਲਕਾ ਸਮੇਤ ਪੁਲਿਸ ਪਾਰਟੀ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਵੱਖ-ਵੱਖ ਦਿਸ਼ਾਵਾਂ ਵਿੱਚ ਐਕਸਟੈਡ ਖੋਲ ਕੇ ਸਰਚ ਆਪਰੇਸ਼ਨ ਚਲਾਇਆ ਗਿਆ।

ਦੋਰਾਨ ਸਰਚ ਆਪਰੇਸ਼ਨ ਪਿੰਡ ਜ਼ੋਧਾ ਭੈਣੀ ਤੋਂ ਪੂਰਬ ਦਿਸ਼ਾ ਵੱਲ ਸਰਚ ਕੀਤੀ ਗਈ, ਸਾਥੀ ਕਰਮਚਾਰੀਆਂ ਦੇ ਸਰਚ ਕਰਦੇ ਹੋਏ ਲਛਮਣ ਮਾਈਨਰ ਜੋ ਕਿ ਖਾਲੀ ਸੀ, ਦੇ ਪਾਰ ਪੂਰਬ ਦਿਸ਼ਾ ਬੰਨ ਪਾਸ ਪੁੱਜੇ ਅਤੇ ਇਕ ਘਾਹ ਵਿੱਚ ਪਏ ਥੈਲੇ ਨੂੰ ਚੈਕ ਕੀਤਾ ਗਿਆ ਉਸ ਵਿਚੋਂ ਦੋ ਹੋਰ ਮਿੱਟੀ ਨਾਲ ਲਿੱਬੜੇ ਹੋਏ ਭੂਰੇ ਰੰਗ ਦੇ ਕਿੱਟ ਬੈਗ ਬਰਾਮਦ ਹੋਏ ਜਿੰਨ੍ਹਾਂ ਉਪਰ ਪਲਾਸਟਿਕ ਰੇਡੀਅਮ ਦੀਆਂ ਛੋਟੀਆਂ ਪਾਇਪਾਂ ਟੇਪ ਨਾਲ ਲੱਗੀਆਂ ਹੋਈਆਂ ਸਨ, ਜਿੰਨ੍ਹਾਂ ਦੋਨਾਂ ਕਿੱਟ ਬੈਗਾਂ ਵਿਚੋਂ ਹਰ ਇੱਕ ਕਿੱਟ ਬੈਗ ਵਿਚੋਂ ਚਾਰ-ਚਾਰ ਪੈਕਟ ਕੁੱਲ 08 ਪੈਕਟ ਬਰਾਮਦ ਹੋਏ ਜੋ ਕਿ ਮੋਮੀ ਲਿਫਾਫੇ ਨਾਲ ਕਵਰ ਸੀ ਜਿੰਨ੍ਹਾਂ ਵਿਚੋਂ ਬਰਾਮਦ ਹੋਈ ਹੈਰੋਇਨ ਦਾ ਕੁੱਲ ਵਜ਼ਨ 04 ਕਿੱਲੋ 177 ਗ੍ਰਾਮ मी। ਜਿਸ ਸਬੰਧੀ ਮੁਕਦਮਾ ਨੰਬਰ 169 ਮਿਤੀ 26.12.2023 ਅ/ਧ 21,23/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਜਲਾਲਾਬਾਦ ਦਰਜ ਰਜਿਸਟਰ ਕਰਵਾਇਆ ਗਿਆ ਅਤੇ ਪੁਲਿਸ ਪਾਰਟੀ ਸਮੇਤ ਬੀ.ਐਸ.ਐਫ ਦੀ ਮਦਦ ਨਾਲ 04 ਕਿਲੋ 177 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ ਅਤੇ ਇਸ ਹੈਰੋਇਨ ਦੀ ਖੇਪ ਮੰਗਵਾਉਣ ਵਾਲੇ ਸਮੱਗਲਰਾਂ ਬਾਰੇ ਖੂਫੀਆ ਸੋਰਸ ਲਗਾ ਕੇ ਤਲਾਸ਼ ਜਾਰੀ ਹੈ।