ਸਪੀਕਰ ਨੇ ਵੱਖ ਵੱਖ ਗ੍ਰਾਮ ਪੰਚਾਇਤਾਂ ਨੂੰ ਵੰਡੀਆਂ ਗ੍ਰਾਟਾਂ, ਲੋਕ ਭਲਾਈ ਸਕੀਮਾ ਦਾ ਲਾਭ ਹਰ ਲੋੜਵੰਦ ਤੱਕ ਪਹੁੰਚਾਉਣ ਲਈ ਦਿੱਤੇ ਨਿਰਦੇਸ਼
ਭਰਤਗੜ੍ਹ/ ਰੂਪਨਗਰ 22 ਅਕਤੂਬਰ 2021
ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਅਗਲੇ ਦੋ ਮਹੀਨੇ ਵਿਚ ਵਿਕਾਸ ਦੀ ਰਫਤਾਰ ਨੂੰ ਹੋਰ ਗਤੀ ਦੇਣ ਲਈ ਗ੍ਰਾਮ ਪੰਚਾਇਤਾ ਨੂੰ ਲੋੜੀਦੀਆਂ ਗ੍ਰਾਟਾਂ ਵੰਡੀਆਂ ਜਾ ਰਹੀਆਂ ਹਨ।
ਰਾਣਾ ਕੇ.ਪੀ ਸਿੰਘ ਅੱਜ ਆਪਣਾ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਬਲਾਕ ਸਰਸਾ ਨੰਗਲ ਅਤੇ ਭਰਤਗੜ੍ਹ ਦੇ ਪਿੰਡਾਂ ਨੰਗਲ ਸਰਸਾ, ਮੰਗੂਵਾਲ, ਮਾਜਰੀ ਗੁੱਜਰਾਂ, ਬਿੱਕੋ, ਸਾਹੋਮਾਜਰਾ, ਮਕੌੜੀ ਕਲਾਂ, ਆਲੋਵਾਲ, ਕੋਟਬਾਲਾ, ਅਵਾਨਕੋਟ, ਅਵਾਨਕੋਟ (ਹੇਠਲਾ), ਰਣਜੀਤਪੁਰਾ ਬਾਸ, ਭਰਤਗੜ੍ਹ- ਭਰਤਗੜ੍ਹ, ਆਸਪੁਰ, ਖਰੋਟਾ, ਬੇਲੀ, ਕਕਰਾਲਾ, ਢੇਲਾਬੜ ਬਾਸ, ਟੱਪਰੀਆਂ ਬੜਾ ਪਿੰਡ ਆਦਿ ਦੀਆਂ ਗ੍ਰਾਮ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਦੀਆਂ ਗ੍ਰਾਟਾਂ ਵੰਡਣ ਲਈ ਇੱਥੇ ਵੱਖ ਵੱਖ ਸਮਾਗਮਾਂ ਵਿਚ ਪੁੱਜੇ ਸਨ।
ਉਨ੍ਹਾਂ ਨੇ ਕਿਹਾ ਕਿ ਵਿਕਾਸ ਦੀ ਰਫਤਾਰ ਵਿਚ ਹੋਰ ਗਤੀ ਲਿਆਦੀ ਜਾਵੇਗੀ, ਅਗਲੇ ਦੋ ਮਹੀਨੇ ਵਿਚ ਚੱਲ ਰਹੇ ਕੰਮ ਮੁਕੰਮਲ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੋਕ ਭਲਾਈ ਸਕੀਮਾ ਦਾ ਦਾਇਰਾ ਵਧਾ ਕੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹਰ ਵਰਗ ਦੇ ਬਿਜਲੀ ਖਪਤਕਾਰ ਜਿਨ੍ਹਾਂ ਦਾ ਘਰੇਲੂ ਬਿਜਲੀ ਦਾ ਲੋਡ 2 ਕਿਲੋਵਾਟ ਹੈ ਅਤੇ ਉਨ੍ਹਾਂ ਦਾ ਬਿੱਲ ਬਕਾਇਆ ਹੈ, ਉਹ ਨਿਰਧਾਰਤ ਫਾਰਮ ਭਰ ਕੇ ਆਪਣਾ ਬਕਾਇਆ ਬਿੱਲ ਮਾਫ ਕਰਵਾ ਸਕਦੇ ਹਨ। ਪੀਣ ਵਾਲੇ ਪਾਣੀ ਦੇ ਬਿੱਲਾ ਵਿਚ ਘਰੇਲੂ ਖਪਤਕਾਰਾਂ ਤੇ ਗ੍ਰਾਮ ਪੰਚਾਇਤਾਂ ਨੂੰ ਜਲ ਸਪਲਾਈ, ਟਿਊਬਵੈਲ ਦੇ ਬਿੱਲਾਂ ਵਿਚ ਵੱਡੀ ਰਾਹਤ ਮਿਲੀ ਹੈ।ਉਨ੍ਹਾਂ ਕਿਹਾ ਕਿ ਲਾਲ ਲਕੀਰ ਵਿਚ ਰਹਿ ਰਹੇ ਲੋਕਾਂ ਨੂੰ ਮਾਲਕੀ ਦੇ ਹੱਕ ਦੇਣ ਦਾ ਇਤਿਹਾਸਕ ਫੈਸਲਾ ਪੰਜਾਬ ਸਰਕਾਰ ਨੇ ਕੀਤਾ ਹੈ।
ਆਸ਼ੀਰਵਾਦ ਸਕੀਮ ਅਤੇ ਪੈਨਸ਼ਨਾ ਦੀ ਰਕਮ ਵਿਚ ਵਾਧਾ ਮਹਿਲਾਵਾ ਨੂੰ ਮੁਫਤ ਬੱਸ ਸਫਰ ਦੀ ਸਹੂਲਤ, ਸਿੱਖਿਆ ਅਤੇ ਸਿਹਤ ਸਹੂਲਤਾ ਵਿਚ ਜਿਕਰਯੋਗ ਸੁਧਾਰ, ਸ਼ਹਿਰਾ ਅਤੇ ਪਿੰਡਾਂ ਦੇ ਬੁਨਿਆਦੀ ਢਾਚੇ ਦਾ ਨਵੀਨੀਕਰਨ, ਸੜਕਾਂ ਦਾ ਨਿਰਮਾਣ ਅਤੇ ਸੀਵਰੇਜ਼ ਸਿਸਟਮ ਦੀ ਅਪਗ੍ਰੇਡੇਸ਼ਨ, ਪਿੰਡਾਂ ਵਿਚ ਸਮਾਜਿਕ ਸਮਾਗਮਾਂ ਲਈ ਕਮਿਊਨਿਟੀ ਸੈਟਰ,ਅੰਬੇਦਕਰ ਭਵਨ, ਸੜਕਾਂ ਅਤੇ ਨਹਿਰਾਂ ਉਤੇ ਪੁਲਾਂ ਦਾ ਨਿਰਮਾਣ ਵਰਗੇ ਵਿਕਾਸ ਕਰਵਾ ਕੇ ਲੋਕਾਂ ਨੂੰ ਸਹੂਲਤ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਦੂਰ ਦੁਰਾਡੇ ਪੇਡੂ ਖੇਤਰਾ ਵਿਚ ਰਹਿ ਰਹੇ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਉਣ ਲਈ ਉਸਾਰੂ ਭੂਮਿਕਾ ਨਿਭਾਉਣ, ਇਸ ਦੇ ਲਈ ਅਧਿਕਾਰੀ ਪੂਰੀ ਜਿੰਮੇਵਾਰੀ, ਮਿਹਨਤ ਅਤੇ ਲਗਨ ਨਾਲ ਕੰਮ ਕਰਨ।ਉਨ੍ਹਾਂ ਨੇ ਗ੍ਰਾਮ ਪੰਚਾਇਤਾ ਨੂੰ ਗ੍ਰਾਟਾਂ ਦੇਣ ਸਮੇਂ ਸਰਪੰਚਾ, ਪੰਚਾਂ ਨੂੰ ਰਲ ਮਿਲ ਕੇ ਪਿੰਡਾਂ ਦਾ ਵਿਕਾਸ ਕਰਵਾਉਣ ਦੀ ਅਪੀਲ ਕੀਤੀ।
ਇਸ ਮੋਕੇ ਐਸ.ਡੀ.ਐਮ. ਗੁਰਵਿੰਦਰ ਸਿੰਘ ਜੌਹਲ, ਉਪ ਪੁਲਿਸ ਕਪਤਾਨ ਰਮਿੰਦਰ ਸਿੰਘ ਕਾਹਲੋਂ, ਨਾਇਬ ਤਹਿਸੀਲਦਾਰ ਜਸਵੀਰ ਕੌਰ, ਬੀ.ਡੀ.ਪੀ.ਓ. ਈਸ਼ਾਨ ਚੌਧਰੀ, ਐਕਸੀਅਨ ਹਰਜੀਤ ਸਿੰਘ, ਐਕਸੀਅਨ ਹਰਿੰਦਰਜੀਤ ਸਿੰਘ ਭੰਗੂ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨਰਿੰਦਰ ਪੁਰੀ, ਮੈਬਰ ਸੰਮਤੀ ਸੋਨੀਆ ਪੁਰੀ, ਮੈਂਬਰ ਸੰਮਤੀ ਅਜਮੇਰ ਸਿੰਘ ਫੌਜੀ, ਸਰਪੰਚ ਗੁਰਨਾਮ ਸਿੰਘ ਸੈਣੀ, ਐਸ. ਡੀ. ਓ.ਪ੍ਰਭਾਤ ਸ਼ਰਮਾ,ਸਾਬਕਾ ਸਰਪੰਚ ਤਰਸੇਮ ਸਿੰਘ ਮੰਗੂਵਾਲ ਦੀਵਾੜੀ, ਸਰਪੰਚ ਤੇਜਾ ਸਿੰਘ, ਸਰਪੰਚ ਸ਼ੀਨਾ ਦੇਵੀ, ਸਰਪੰਚ ਬਲਵਿੰਦਰ ਕੌਰ, ਸਰਪੰਚ ਰਣਜੀਤ ਸਿੰਘ, ਸਰਪੰਚ ਸਵਰਨ ਸਿੰਘ, ਸਰਪੰਚ ਰਣਵੀਰ ਸਿੰਘ, ਸਰਪੰਚ ਪ੍ਰੇਮ ਸਿੰਘ, ਸਰਪੰਚ ਪਰਮਜੀਤ ਸਿੰਘ ਬੇਲੀ, ਸਰਪੰਚ ਸੁਖਦੀਪ ਸਿੰਘ ਰਾਣਾ, ਸਰਪੰਚ ਸੁਨੀਤਾ ਮੋਦਗਿੱਲ, ਸਰਪੰਚ ਪਰਮਜੀਤ ਕੌਰ ਝੱਜ, ਸਰਪੰਚ ਮੋਹਣ ਸਿੰਘ ਭੁੱਲਰ, ਸਰਪੰਚ ਰਣਜੀਤ ਕੌਰ ਭਾਓਵਾਲ, ਸਰਪੰਚ ਸੋਮ ਨਾਥ ਸ਼ਰਮਾ, ਸਰਪੰਚ ਪਰਮਜੀਤ ਕੌਰ ਛੋਟੀ ਝੱਖੀਆਂ, ਗੁਰਨਾਮ ਸਿੰਘ ਝੱਜ, ਪੰ:ਦਵਿੰਦਰ ਮੋਦਗਿੱਲ, ਸਰਪੰਚ ਜਸਵਿੰਦਰ ਸਿੰਘ ਢੇਲਾਬੜ,ਸਾਬਕਾ ਸਰਪੰਚ ਗੁਰਮੇਲ ਸਿੰਘ ਕੋਟਬਾਲਾ, ਲਖਵੀਰ ਸਿੰਘ ਖਾਲਸਾ,ਰਚਨ ਸਿੰਘ ਆਲੋਵਾਲ ਆਦਿ ਹਾਜ਼ਰ ਸਨ।