ਸਰਹੱਦੀ ਪੱਟੀ ਦੇ 272 ਪਿੰਡਾਂ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ – ਡਿਪਟੀ ਕਮਿਸ਼ਨਰ

Deputy Commissioner, Mr. Ghansham Thori
ਸਰਹੱਦੀ ਪੱਟੀ ਦੇ 272 ਪਿੰਡਾਂ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ - ਡਿਪਟੀ ਕਮਿਸ਼ਨਰ

Sorry, this news is not available in your requested language. Please see here.

ਰਾਜਪਾਲ ਵੱਲੋਂ ਉਲੀਕੇ ਪ੍ਰੋਗਰਾਮ ਦਾ ਕੀਤਾ ਰਿਵਿਊ

ਅੰਮ੍ਰਿਤਸਰ, 29  ਜਨਵਰੀ 2024

ਮਾਣਯੋਗ ਰਾਜਪਾਲ ਸ੍ਰੀ ਬਨਵਾਰੀ ਲਾਲ ਪਰੋਹਿਤ ਨੇ ਆਪਣੇ ਸਰਹੱਦੀ ਪਿੰਡਾਂ ਦੇ ਦੌਰਿਆਂ ਦੌਰਾਨ ਜੋ ਵਿਲੇਜ਼ ਡਿਫੈਂਸ ਕਮੇਟੀਆਂ ਬਣਾਉਣ ਦੀ ਹਦਾਇਤ ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਨੂੰ ਕੀਤੀ ਸੀ, ਲਈ ਕੰਮ ਕਰਦੇ ਹੋਏ ਜਿਲਾ ਪ੍ਰਸ਼ਾਸਨ ਅੰਮ੍ਰਿਤਸਰ ਨੇ 15 ਕਿਲੋਮੀਟਰ ਸਰਹੱਦੀ ਪੱਟੀ ਤੱਕ ਆਉਂਦੇ 272 ਪਿੰਡਾਂ ਵਿੱਚ ਵਿਲੇਜ ਡਿਫੈਂਸ ਕਮੇਟੀ ਬਣਾ ਦਿੱਤੀਆਂ ਹਨ, ਜੋ ਕਿ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀਆਂ ਹਨ। ਇਹਨਾਂ ਵਿੱਚੋਂ ਬਿਹਤਰ ਕੰਮ ਕਰਨ ਵਾਲੀਆਂ ਤਿੰਨ ਵਿਲੇਜ਼ ਡਿਫੈਂਸ ਕਮੇਟੀਆਂ ਨੂੰ ਵਧੀਆ ਕਾਰਗੁਜ਼ਾਰੀ ਦੇ ਅਧਾਰ ਉਤੇ ਪਹਿਲੇ ਤਿੰਨ ਇਨਾਮ ਵੀ ਗਣਤੰਤਰ ਦਿਵਸ ਮੌਕੇ ਦੇ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਪੰਜਾਬ ਵੱਲੋਂ ਉਲੀਕੇ ਗਏ ਪ੍ਰੋਗਰਾਮ ਦੀ ਸਮੀਖਿਆ ਕਰਦੇ ਦੱਸਿਆ ਕਿ ਰਾਜਪਾਲ ਪੰਜਾਬ ਨੇ ਆਪਣੇ ਕੀਤੇ ਗਏ ਐਲਾਨ ਮੁਤਾਬਿਕ ਕਮੇਟੀਆਂ ਲਈ ਇਨਾਮਾਂ ਦੀ ਰਾਸ਼ੀ ਵੀ ਜਾਰੀ ਕਰ ਦਿੱਤੀ ਸੀ, ਗਣਤੰਤਰ ਦਿਵਸ ਮੌਕੇ ਵੰਡ ਦਿੱਤੇ ਗਏ ਹਨ।

ਉਹਨਾਂ  ਕਿਹਾ ਕਿ ਸ੍ਰੀ ਪਰੋਹਿਤ ਨੇ ਸਰਹੱਦੀ ਇਲਾਕੇ ਦੇ ਪਿੰਡਾਂ ਦੇ ਮੋਹਤਬਰਾਂ ਨਾਲ ਗੱਲਬਾਤ ਕਰਦੇ ਸੱਦਾ ਦਿੱਤਾ ਸੀ ਕਿ ਸਰਹੱਦੀ ਪਿੰਡਾਂ ਵਿੱਚ ਵਿਲੈਜ ਡਿਫੈਂਸ ਕਮੇਟੀਆਂ ਸਥਾਪਤ ਕਰਨੀਆਂ ਚਾਹੀਦੀਆਂ ਹਨ, ਜੋ ਕਿ ਸਰਹੱਦ ਪਾਰ ਤੋਂ ਹੁੰਦੀ ਨਸ਼ੇ ਦੀ ਤਸਕਰੀ ਉਤੇ ਨਿਗਾ ਰੱਖਣ ਤੇ ਡਰੋਨ ਆਦਿ ਦੀ ਆਮਦ ਉਤੇ ਇਸ ਦੀ ਸੂਹ ਤਰੁੰਤ ਪੁਲਿਸ ਨਾਲ ਸਾਂਝੀ ਕਰਨ, ਤਾਂ ਜੋ ਨਸ਼ੇ ਦੀ ਤਸਕਰੀ ਨੂੰ ਨੱਥ ਪਾਈ ਜਾ ਸਕੇ, ਜਿਸ ਵਿੱਚ ਵੱਡੀ ਕਾਮਯਾਬੀ ਮਿਲੀ ਹੈ।

ਉਹਨਾਂ ਦੱਸਿਆ ਕਿ 36 ਪਿੰਡਾਂ ਵਿੱਚੋਂ 19 ਪਿੰਡਾਂ ਵਿੱਚ ਸਾਂਝੇ ਜਲ ਤਲਾਬ ਬਣਾ ਦਿੱਤੇ ਗਏ ਹਨ ਅਤੇ 10 ਸਰਹੱਦੀ ਪਿੰਡਾਂ ਵਿੱਚ ਲੋਕਾਂ ਦੇ ਬੈਠਣ ਲਈ ਮਾਡਰਨ ਸੱਥਾਂ ਵੀ ਬਣਾ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਉਹਨਾਂ ਬਾਰਡਰ ਸਿਕਿਉਰਟੀ ਫੋਰਸ ਦੇ ਅਧਿਕਾਰੀਆਂ ਨਾਲ ਕੀਤੇ ਜਾਣ ਵਾਲੇ ਸਾਂਝੇ ਕੰਮਾਂ ਦੀ ਸਮੀਖਿਆ ਵੀ ਕੀਤੀ।

ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ: ਹਰਪ੍ਰੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀਮਤੀ ਪਰਮਜੀਤ ਕੌਰ, ਐਸ.ਡੀ.ਐਮ. ਅੰਮ੍ਰਿਤਸਰ-1 ਸ੍ਰੀ ਨਿਕਾਸ ਕੁਮਾਰਐਸ.ਡੀ.ਐਮ ਮਜੀਠਾ ਡਾ:ਹਰਨੂਰ ਢਿਲੋਂ, ਐਸ.ਡੀ.ਐਮ. ਅਜਨਾਲਾ ਸ: ਅਰਵਿੰਦਰਪਾਲ ਸਿੰਘ, ਜਿਲ੍ਹਾ ਮਾਲ ਅਫਸਰ ਸ੍ਰੀ ਤਪਨ ਭਨੋਟ, ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਸੰਦੀਪ ਮਲਹੋਤਰਾ, ਲੈਫਟੀਨੈਂਟ ਸ੍ਰੀ ਦੀਪਕ, ਡੀ:ਸੀ ਬੀ:ਐਸ:ਐਫ ਸ੍ਰੀ ਐਸ:ਕੇ:ਸ਼ਰਮਾ, ਐਸ:ਪੀ ਪੀ:ਬੀ:ਆਈ ਦਿਹਾਤੀ ਸ੍ਰੀ ਮਨੋਜ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜਰ ਸਨ।

Spread the love