ਇਸ ਮੌਕੇ ਫੂਡ ਸੇਫਟੀ ਵਿਭਾਗ ਵਲੋਂ ਕਿ ਮਹੀਨਾ ਨਵੰਬਰ ਅਤੇ ਦਸੰਬਰ 2023 ਵਿੱਚ ਫੂਡ ਸੇਫਟੀ ਟੀਮ ਦੁਆਰਾ ਕੁੱਲ 37 ਸੈਂਪਲ ਲਏ ਗਏ ਇਹਨਾਂ ਵਿੱਚੋਂ ਪਬਲਿਕ ਐਨਾਲਿਸਟ ਪੰਜਾਬ ਦੀ ਰਿਪੋਰਟ ਅਨੁਸਾਰ 27 ਸੈਂਪਲ ਪਾਸ ਪਾਏ ਗਏ ਹਨ, 05 ਸੈਂਪਲਾਂ ਫੇਲ ਪਾਏ ਗਏ ਹਨ ਜਿਸ ਉਪਰੰਤ ਐਫ.ਬੀ.ਓ ਨੂੰ ਫੇਲ ਸੈਂਪਲਾਂ ਨੂੰ ਰਿਐਨਾਲੈਸਿਸ ਕਰਵਾਉਣ ਲਈ ਪੱਤਰ ਜਾਰੀ ਕਰ ਦਿੱਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਫੋਸਕੋਸ ਆਨਲਾਈ ਸਿਸਟਮ ਅੱਧੀਨ ਮਹੀਨਾਂ ਨਵੰਬਰ ਅਤੇ ਦਸੰਬਰ ਦੌਰਾਨ ਜ਼ਿਲ੍ਹਾ ਰੂਪਨਗਰ ਵਿੱਚ ਕੁੱਲ 27 ਇੰਸਪੈਕਸ਼ਨਾ ਕੀਤੀਆਂ ਗਈਆਂ ਅਤੇ 04 ਇੰਮਪਰੂਵਮੈਂਟ ਨੋਟਿਸ ਜਾਰੀ ਕੀਤੇ ਗਏ। ਇਸੇ ਦੌਰਾਨ ਖਾਣ-ਪੀਣ ਵਾਲੀਆਂ ਕੁੱਲ 41 ਫੂਡ ਲਾਇਸੰਸ ਅਤੇ ਕੁੱਲ 189 ਫੂਡ ਰਜਿਸਟਰੇਸ਼ਨਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ।
ਸਹਾਇਕ ਕਮਿਸ਼ਨਰ ਨੇ ਹਦਾਇਤ ਕਰਦਿਆਂ ਕਿਹਾ ਕਿ ਸ਼ਹਿਰ ਵਿਚ ਪੁਰਾਣਾ ਬੱਸ ਸਟੈਂਡ ਰੋਡ, ਸਰਕਾਰੀ ਕਾਲਜ ਰੋਡ ਅਤੇ ਬੇਲਾ ਚੌਂਕ ਦੇ ਏਰੀਏ ਅਤੇ ਫ਼ਲ, ਫਾਸਟ ਫੂਡ, ਜੂਸ, ਆਈਸ ਕਰੀਮ ਆਦਿ ਰੇਹੜੀਆਂ ਸਮੇਤ ਫਾਸਟ ਫੂਡ ਵੇਚਦੀਆਂ ਦੀ ਅਚਨਚੇਤ ਚੈਕਿੰਗ ਯਕੀਨੀ ਬਣਾਈ ਜਾਵੇ।
ਇਸ ਮੌਕੇ ਡੀ.ਐਚ.ਓ ਡਾ. ਜਗਜੀਤ ਕੋਰ, ਫੂਡ ਸਪਲਾਈ ਅਫ਼ਸਰ ਰਾਜਦੀਪ ਕੌਰ, ਡੀ.ਐਸ.ਪੀ ਮਨਵੀਰ ਬਾਜਵਾ, ਸਹਾਇਕ ਸਿਵਲ ਸਰਜਨ ਡਾ. ਅੰਜੂ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼੍ਰੀਮਤੀ ਰਜਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰੰਜਨਾ ਕਟਿਆਲ, ਖੇਤੀਬਾੜੀ ਅਫਸਰ ਡਾ. ਰਮਨ ਕਰੋੜੀਆ ਅਤੇ ਹੋਰ ਸਬੰਧਿਤ ਵਿਭਾਗਾਂ ਤੋਂ ਸੀਨੀਅਰ ਅਧਿਕਾਰੀ ਹਾਜ਼ਰ ਸਨ।