ਸਿਹਤ ਮੰਤਰੀ ਪੰਜਾਬ ਵੱਲੋਂ ਜ਼ਿਲ੍ਹਾ ਬਰਨਾਲਾ ਦੇ ਡਾਕਟਰ ਤੇ ਸਟਾਫ਼ ਨਰਸ ਦਾ ਵਿਸ਼ੇਸ਼ ਸਨਮਾਨ

Sorry, this news is not available in your requested language. Please see here.

ਪਰਿਵਾਰ ਨਿਯੋਜਨ ਲਾਇ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਕੀਤਾ ਗਿਆ ਸਨਮਾਨਿਤ
ਬਰਨਾਲਾ, 12 ਜੁਲਾਈ 2021
ਡਾ. ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਵੱਲੋਂ ਦਫਤਰ ਸਿਵਲ ਸਰਜਨ ਬਰਨਾਲਾ ਵਿਖੇ ਅੱਜ ਡਾ. ਈਸ਼ਾ ਗੁਪਤਾ ਅਤੇ ਸੰਦੀਪ ਕੌਰ ਸਟਾਫ ਨਰਸ ਦੀ ਰਾਜ ਪੱਧਰੀ ਸਮਾਗਮ ਵਿੱਚ ਸਿਹਤ ਮੰਤਰੀ ਪੰਜਾਬ ਤੋਂ ਸਨਮਾਨ ਪ੍ਰਾਪਤ ਕਰਨ ਲਈ ਹੌਸਲਾ ਅਫ਼ਜ਼ਾਈ ਕੀਤੀ ਗਈ ਤੇ ਕਿਹਾ ਕਿ ਉਹ ਅੱਗੇ ਤੋਂ ਵੀ ਸਿਹਤ ਵਿਭਾਗ ਦੀ ਉੱਤਮਤਾ ਲਈ ਇਸ ਤਰ੍ਹਾਂ ਹੀ ਕੰਮ ਕਰਦੇ ਰਹਿਣਗੇ ਤੇ ਸਿਹਤ ਵਿਭਾਗ ਬਰਨਾਲਾ ਦਾ ਨਾਮ ਚਮਕਾਉਂਦੇ ਰਹਿਣਗੇ।
ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਵੱਲੋਂ “ਵਿਸ਼ਵ ਆਬਾਦੀ ਦਿਵਸ” ਮੌਕੇ ਕਿਸਾਨ ਵਿਕਾਸ ਚੈਂਬਰ, ਮੋਹਾਲੀ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਰੋਹ ਵਿੱਚ ਮਾਣਯੋਗ ਸ. ਬਲਬੀਰ ਸਿੰਘ ਸਿੱਧੂ ਸਿਹਤ ਮੰਤਰੀ ਪੰਜਾਬ ਵੱਲੋਂ ਸਿਵਲ ਹਸਪਤਾਲ ਬਰਨਾਲਾ ਔਰਤ ਰੋਗਾਂ ਦੇ ਮਾਹਿਰ ਡਾਕਟਰ ਈਸ਼ਾ ਗੁਪਤਾ ਨੂੰ ਪੰਜਾਬ ਭਰ ਵਿੱਚੋਂ ਬਿਹਤਰੀਨ ਪੀ.ਪੀ.ਆਈ.ਯੂ.ਸੀ.ਡੀ (ਪਰਿਵਾਰ ਨਿਯੋਜਨ ਦਾ ਇਕ ਤਰੀਕਾ) ਕਰਨ ਵਾਲੇ ਡਾਕਟਰ ਵੱਜੋਂ ਅਤੇ ਸਿਵਲ ਹਸਪਤਾਲ ਬਰਨਾਲਾ ਦੀ ਸਟਾਫ ਨਰਸ ਸੰਦੀਪ ਕੌਰ ਨੂੰ ਬੈਸਟ ਮੋਟੀਵੇਟਰ ਵੱਜੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਲਈ ਇਹ ਮਾਣਮੱਤੀ ਪ੍ਰਾਪਤੀ ਹੈ ਕਿ ਲਗਾਤਾਰ ਤੀਸਰੀ ਵਾਰ ਇਹ ਸਨਮਾਨ ਸਿਵਲ ਹਸਪਤਾਲ ਬਰਨਾਲਾ ਦੇ ਡਾਕਟਰ ਈਸ਼ਾ ਗੁਪਤਾ ਨੂੰ ਮਿਲਿਆ ਹੈ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪਰਿਵਾਰ ਨਿਯੋਜਨ ਦੀ ਅਹਿਮੀਅਤ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਰਿਹਾ ਹੈ। ਪਰਿਵਾਰ ਨਿਯੋਜਨ ਦਾ ਢੰਗ ਅਪਣਾਉਣ ਵਾਲੇ ਯੋਗ ਜੋੜਿਆਂ ਨੂੰ ਸਿਹਤ ਵਿਭਾਗ ਵੱਲੋਂ ਉੱਤਮ ਅਤੇ ਬਿਹਤਰੀਨ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਓਹ ਹੋਰਨਾਂ ਲੋਕਾਂ ਵਿੱਚ ਵੀ ਪਰਿਵਾਰ ਨਿਯੋਜਨ ਦੇ ਢੰਗ ਤਰੀਕਿਆਂ ਬਾਰੇ ਜਾਗਰੂਕਤਾ ਪੈਦਾ ਹੋ ਸਕੇ।
ਹੌਂਸਲਾ ਅਫਜਾਈ ਮੌਕੇ ਡਾ. ਨਵਜੋਤ ਪਾਲ ਸਿੰਘ ਭੁੱਲਰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ. ਤਪਿੰਦਰਜੋਤ ਕੌਸ਼ਲ ਐਸ.ਐਮ.ਓ. ਸਿਵਲ ਹਸਪਤਾਲ ਬਰਨਾਲਾ, ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਅਫਸਰ, ਹਰਜੀਤ ਸਿੰਘ ਜਿਲਾ ਬੀ.ਸੀ.ਸੀ. ਕੋਆਰਡੀਨੇਟਰ ਹਾਜ਼ਰ ਸਨ।

Spread the love