ਸਿਹਤ ਵਿਭਾਗ ਬਰਨਾਲਾ ਵੱਲੋਂ ਮਨਾਇਆ ਜਾ ਰਿਹਾ ਹੈ ਕੌਮੀ ਅੱਖਾਂ ਦਾਨ ਪੰਦਰਵਾੜਾ – ਸਿਵਲ ਸਰਜਨ ਬਰਨਾਲਾ

Harinder Sharma(1)
ਸਿਹਤ ਵਿਭਾਗ ਬਰਨਾਲਾ ਵੱਲੋਂ ਮਨਾਇਆ ਜਾ ਰਿਹਾ ਹੈ ਕੌਮੀ ਅੱਖਾਂ ਦਾਨ ਪੰਦਰਵਾੜਾ - ਸਿਵਲ ਸਰਜਨ ਬਰਨਾਲਾ

Sorry, this news is not available in your requested language. Please see here.

ਅੱਖਾਂ ਦਾਨ  ਮਹਾਂ ਦਾਨ

ਬਰਨਾਲਾ, 27 ਅਗਸਤ 2024

ਪੰਜਾਬ ਸਰਕਾਰ ਤੁਹਾਡੀ ਚੰਗੀ ਸਿਹਤ ਲਈ ਵਚਨਬੱਧ ਤਹਿਤ ਸਿਹਤ ਵਿਭਾਗ ਬਰਨਾਲਾ ਵੱਲੋਂ  8 ਸਤੰਬਰ ਤੱਕ ਕੌਮੀ ਅੱਖਾਂ ਦਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ,ਇਨ੍ਹਾਂ ਸਬਦਾਂ ਦਾ ਪ੍ਰਗਟਾਵਾਂ ਸਿਵਲ ਸਰਜਨ ਬਰਨਾਲਾ ਡਾ.ਹਰਿੰਦਰ ਸ਼ਰਮਾ ਵੱਲੋਂ ਕੀਤਾ ਗਿਆ।ਅੱਖਾਂ ਦਾਨ ਕਰਨ ਸੰਬੰਧੀ ਮਨਾਏ ਜਾ ਰਹੇ ਪੰਦਰਵਾੜੇ ਸੰਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਅੱਖਾਂ ਦਾਨ ਕਰਨ ਸਬੰਧੀ ਪੋਸਟਰ ਤੇ ਫਲੈਕਸ ਬੈਨਰ ਸੀਨੀਅਰ ਮੈਡੀਕਲ ਅਫ਼ਸਰ ਬਰਨਾਲਾ ਡਾ. ਤਪਿੰਦਰਜੋਤ ਕੌਸਲ ਵੱਲੋਂ ਰਿਲੀਜ ਕੀਤੇ ਗਏ ।

ਡਾ.ਗੁਰਬਿੰਦਰ ਕੌਰ ਜਿਲ੍ਹਾ ਟੀਕਾਕਰਨ ਅਫਸ਼ਰ ਕਮ ਨੋਡਲ ਅਫ਼ਸਰ ਨੇ ਦੱਸਿਆ ਕਿ ਅੱਖਾਂ ਦਾਨ ਕਰਨ ਦੀ ਪ੍ਰਕਿਰਿਆ 10-15 ਮਿੰਟ ਦੀ ਹੁੰਦੀ ਹੈ।ਅੱਖਾਂ ਦਾਨ ਕਰਨ ਸੰਬੰਧੀ ਟੀਮ ਦੇ ਆਉਣ ਤੋਂ ਪਹਿਲਾਂ ਅੱਖਾਂ ਤੇ ਗਿੱਲਾ ਸਾਫ ਕੱਪੜਾ ਰੱਖਣਾ ਚਾਹੀਦਾ ਹੈ ਅਤੇ ਪੱਖਾ ਬੰਦ ਕਰ ਦੇਣਾ ਚਾਹੀਦਾ ਹੈ। ਪੀਲੀਆ,ਬਲੱਡ ਕੈਂਸਰ,ਏਡਜ ਅਤੇ ਦਿਮਾਗੀ ਬੁਖਾਰ ਵਾਲੇ ਦੀਆਂ ਅੱਖਾਂ ਦਾਨ ਨਹੀਂ ਕੀਤੀਆਂ ਜਾ ਸਕਦੀਆਂ।

ਅੱਖਾਂ ਦੇ ਮਾਹਿਰ ਡਾ.ਅਮੋਲਦੀਪ ਕੌਰ, ਡਾ.ਦੀਪਤੀ ਅਤੇ ਕਰਮਜੀਤ ਸਿੰਘ ਅਪਥਾਲਮਿਕ ਅਫ਼ਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੌਤ ਤੋਂ 4 ਤੋਂ 6 ਘੰਟੇ ਦੇ ਅੰਦਰ ਅੱਖਾਂ ਦਾਨ ਕਰਨ ਲਈ ਨੇੜੇ ਦੇ ਸਰਕਾਰੀ ਹਸਪਤਾਲ,ਮੈਡੀਕਲ ਕਾਲਜ ਅਤੇ ਆਈ ਬੈਂਕ ਨਾਲ ਸੰਪਰਕ ਕੀਤਾ ਜਾ ਸਕਦਾ ਹੈ । ਅੱਖਾਂ ਦਾਨ ਕਰਨ ਵਾਲਾ ਵਿਆਕਤੀ ਦੋ ਨੇਤਰਹੀਣ ਵਿਆਕਤੀਆਂ ਨੂੰ ਰੋਸਨੀ ਦੇ ਸਕਦਾ ਹੈ।ਐਨਕ ਲੱਗੀ ਵਾਲੇ,ਲੈਨਜ ਪਏ ਹੋਣ ਜਾਂ ਅੱਖਾਂ ਦੇ ਅਪ੍ਰੇਸਨ ਹੋਏ ਹੋਣ ਤਾਂ ਵੀ ਵਿਆਕਤੀ ਅੱਖਾਂ ਦਾਨ ਕਰ ਸਕਦਾ ਹੈ।ਅੱਖਾਂ ਦਾਨ ਲਈ ਨੇੜੇ ਦੇ ਅੱਖਾਂ ਦੇ ਬੈਂਕ ਸਿਵਲ ਹਸਪਤਾਲ ਚ ਸੰਪਰਕ ਕੀਤਾ ਜਾ ਸਕਦਾ ਹੈ।

ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਅਤੇ ਹਰਜੀਤ ਸਿੰਘ ਜ਼ਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਅਤੇ ਅਰਾਧਨਾ ਸਹਾਇਕ ਨੇ ਦੱਸਿਆ ਕਿ ਕੋਈ ਵੀ ਵਿਆਕਤੀ ਅੱਖਾਂ ਦਾਨ ਕਰਕੇ ਨੇਤਰਹੀਣ ਵਿਆਕਤੀ ਦੀ ਜਿੰਦਗੀ ਨੂੰ ਰੌਸਨ ਕਰ ਸਕਦਾ ਹੈ।ਅੱਖਾਂ ਦਾਨ ਮਹਾਂ ਦਾਨ  ਲਈ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਮੌਤ ਤੋਂ ਬਾਅਦ ਅੱਖਾਂ ਦਾਨ ਕਰਨ ਸੰਬੰਧੀ ਫ਼ਾਰਮ ਭਰੇ ਜਾ ਰਹੇ ਹਨ।

Spread the love