ਗੁਰਦਾਸਪੁਰ, 4 ਮਈ ( ) ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਜਿਲ੍ਹੇ ਵਿਚ ਹਲਕਾਅ (ਰੇਬੀਜ) ਬਾਰੇ ਜਾਗਰੂਕਤਾ ਪ੍ਰੋਗਰਾਮ ਅਰੰਭੇ ਗਏ ਹਨ। ਜਿਸ ਦੌਰਾਨ ਜਿਲ੍ਹਾ ਗੁਰਦਾਸਪੁਰ ਵਿਖੇ ਡਾ. ਹਰਭਜਨ ਰਾਮ ਮਾਂਡੀ ਸਿਵਲ ਸਰਜਨ ਗੁਰਦਾਸਪੁਰ ਦੀ ਯੋਗ ਅਗੁਵਾਈ ਹੇਠ ਹਲਕਾਅ ਬਾਰੇ ਚਾਰ ਤਰ੍ਹਾਂ ਦੇ ਜਾਗਰੂਕਤਾ ਪੋਸਟਰ ਰੀਲੀਜ ਕੀਤੇ ਗਏ। ਜਿਸ ਵਿਚ ਹਲਕਾਅ ਬਾਰੇ ਭਰਪੂਰ ਜਾਣਕਾਰੀ ਉਪਲਬਧ ਕਰਵਾਈ ਗਈ ਹੈ।
ਇਸ ਮੌਕੇ ਡਾ. ਪ੍ਰਭਜੋਤ ਕੌਰ ਕਲਸੀ ਨੇ ਦਸਿਆ ਕਿ ਹਲਕਾਅ ਬਾਰੇ ਜਾਗਰੂਕਤਾ ਹੋਣੀ ਬਹੁਤ ਜਰੁਰੀ ਹੈ।ਇਸ ਮੌਕੇ ਡਾ. ਪ੍ਰਭਜੋਤ ਕੌਰ ਕਲਸੀ, ਜਿਲ੍ਹਾ ਨੋਡਲ ਅਫਸਰ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਰ ਸਾਲ ਆਪਣੇ ਪਾਲਤੁ ਕੁੱਤੇ ਅਤੇ ਬਿੱਲੀਆਂ ਨੂੰ ਟੀਕਾਕਰਨ ਕਰਵਾਓ, ਪਾਲਤੂ ਜਾਨਵਰਾਂ ਦਾ ਖਿਆਲ ਰੱਖੋ ਅਤੇ ਉਨਾਂ ਨੂੰ ਜਰੂਰਤ ਅਨੁਸਾਰ ਖੁਰਾਕ ਅਤੇ ਰਹਿਣ ਲਈ ਸੁੱਰਖਿਅਤ ਥਾਂ ਦੇਵੋ। ਜਾਨਵਰ ਦੇ ਕੱਟੇ ਜਖਮ ਨੂੰ ਸਾਬਣ ਅਤੇ ਚਲ ਰਹੇ ਪਾਣੀ ਨਾਲ ਤੁਰੰਤ ਧੋਵੋ। ਜਾਨਵਰ ਦੇ ਕੱਟਣ ਦੀ ਹਾਲਤ ਵਿਚ ਨੇੜੇ ਦੇ ਸਿਹਤ ਕੇਂਦਰ ਤੇ ਜਾਵੋ। ਹਲਕਾਅ ਜਾਨਲੇਵਾ ਹੋ ਸਕਦਾ ਹੈ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਭਾਰਤ ਭੂਸ਼ਣ ਅਤੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਵਿਜੇ ਕੁਮਾਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਤੇ ਹਾਜਰ ਡਾ. ਅਰਵਿੰਦ ਮਨਚੰਦਾ, ਦੀ.ਆਈ.ਓ., ਡਾ. ਮਮਤਾ ਵਾਸੁਦੇਵ, ਆਰ.ਐਮ.ਓ., ਡਾ. ਵੰਦਨਾ, ਐਪੀਡਿਮਾਲੋਜਿਸਟ, ਸ਼੍ਰੀ ਸ਼ਿਵ ਚਰਨ (ਏ.ਐਮ.ਓ.), ਸ਼੍ਰੀ ਹਰਪ੍ਰੀਤ ਸਿੰਘ, ਸ਼੍ਰੀ ਸੁਖਦਿਆਲ (ਮ.ਪ.ਸੁਪ.(ਮੇਲ)), ਸ਼੍ਰੀ ਹਰਚਰਨ ਸਿੰਘ, ਸ਼੍ਰੀ ਹਰਵੰਤ ਸਿੰਘ (ਮ.ਪ.ਹ.ਵ.(ਮੇਲ)) ਆਦਿ ਹਾਜਰ ਹੋਏ ਹਨ।