ਸਿੱਖਿਆ ਪ੍ਰੋਵਾਈਡਰਾਂ ਅਤੇ ਈ.ਜੀ.ਐਸ ਵਾਲੰਟੀਅਰਾਂ ਨੂੰ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਦੇ ਮੁਕਾਬਲਾ ਟੈਸਟ ਦੀ ਆਨਲਾਈਨ ਸਿਖਲਾਈ

Sorry, this news is not available in your requested language. Please see here.

ਬਰਨਾਲਾ,14 ਜੂਨ, 2021
ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਿੱਤਾ ਮੁਖੀ ਅਤੇ ਰੁਜ਼ਗਾਰ ਬਾਬਤ ਅਗਵਾਈ ਦੇਣ ਦੇ ਨਾਲ-ਨਾਲ ਸਰਕਾਰੀ ਪ੍ਰਾਇਮਰੀ ਸਕੂਲਾਂ ‘ਚ ਕੰਮ ਕਰਦੇ ਸਿੱਖਿਆ ਪ੍ਰੋਵਾਈਡਰਾਂ ਅਤੇ ਈ.ਜੀ.ਐਸ ਵਾਲੰਟੀਅਰਾਂ ਨੂੰ ਵੀ ਪ੍ਰੀ-ਪ੍ਰਾਇਮਰੀ ਅਧਿਆਪਕ ਭਰਤੀ ਮੁਕਾਬਲਾ ਪ੍ਰੀਖਿਆ ਦੀ ਮੁਫ਼ਤ ਆਨਲਾਈਨ ਸਿਖਲਾਈ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ/ਐਲੀਮੈਂਟਰੀ ਅਤੇ ਵਸੁੰਧਰਾ ਕਪਿਲਾ ਉਪ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ‘ਚ ਸ਼ੁਰੂ ਕੀਤੀਆਂ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਸਫ਼ਲਤਾ ਨੂੰ ਵੇਖਦਿਆਂ ਇਹਨਾਂ ਜਮਾਤਾਂ ਲਈ ਵੱਖਰੇ ਮਾਹਿਰ ਅਧਿਆਪਕਾਂ ਦੀ ਨਿਯੁਕਤੀ ਲਈ ਪ੍ਰਕ੍ਰਿਆ ਸ਼ੁਰੂ ਕੀਤੀ ਗਈ ਹੈ। ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਇਸ ਆਸਾਮੀ ਲਈ ਅਪਲਾਈ ਕਰਨ ਵਾਲੇ ਸਰਕਾਰੀ ਪ੍ਰਾਇਮਰੀ ਸਕੂਲਾਂ ‘ਚ ਕੰਮ ਕਰਦੇ ਈ.ਜੀ.ਐਸ ਵਾਲੰਟੀਅਰਾਂ ਅਤੇ ਸਿੱਖਿਆ ਪ੍ਰੋਵਾਈਡਰਾਂ ਨੂੰ ਰੋਜ਼ਾਨਾ ਆਨਲਾਈਨ ਜਮਾਤਾਂ ਲਗਾ ਕੇ ਨਿਯੁਕਤੀ ਲਈ ਹੋਣ ਵਾਲੀ ਮੁਕਾਬਲਾ ਪ੍ਰੀਖਿਆ ਦੀ ਮੁਫ਼ਤ ਸਿਖਲਾਈ ਦਿੱਤੀ ਜਾ ਰਹੀ ਹੈ।
ਕੁਲਦੀਪ ਸਿੰਘ ਭੁੱਲਰ ਜਿਲ੍ਹਾ ਕੋ-ਆਰਡੀਨੇਟਰ ਪੜ੍ਹੋ ਪੰਜਾਬ ਨੇ ਦੱਸਿਆ ਕਿ ਪ੍ਰੀ-ਪ੍ਰਾਇਮਰੀ ਅਧਿਆਪਕ ਭਰਤੀ ਮੁਕਾਬਲਾ ਪ੍ਰੀਖਿਆ ਦੀਆਂ ਮੁਫ਼ਤ ਸਿਖਲਾਈ ਆਨਲਾਈਨ ਜਮਾਤਾਂ ਰੋਜ਼ਾਨਾ ਸਵੇਰੇ ਦਸ ਵਜੇ ਤੋਂ ਦੁਪਹਿਰ ਬਾਰਾਂ ਵਜੇ ਤੱਕ ਲਗਾਈਆਂ ਜਾ ਰਹੀਆਂ ਹਨ। ਇਨ੍ਹਾਂ ਜਮਾਤਾਂ ਵਿੱਚ 319 ਦੇ ਕਰੀਬ ਸਿੱਖਿਆ ਪ੍ਰੋਵਾਈਡਰ ਅਤੇ ਈ.ਜੀ.ਐਸ ਵਾਲੰਟੀਅਰ ਸ਼ਿਰਕਤ ਕਰਦੇ ਹਨ। ਸਿਖਲਾਈ ਦੌਰਾਨ ਰੋਜ਼ਾਨਾ ਚਾਲੀ ਚਾਲੀ ਮਿੰਟ ਦੇ ਤਿੰਨ ਲੈਕਚਰਾਂ ਦੌਰਾਨ ਮਾਹਿਰ ਰਿਸੋਰਸ ਪਰਸਨਾਂ ਕੁਲਦੀਪ ਸਿੰਘ ਭੁੱਲਰ,ਰਮਨਦੀਪ ਬੀਪੀਈਓ, ਊਸ਼ਾ ਭਾਰੀ ਬੀ.ਐਮ.ਟੀ,ਜਗਪਾਲ ਸਿੰਘ, ਮਨਦੀਪ ਸ਼ਰਮਾ, ਪਰਗਟ ਸਿੰਘ,ਰਿੰਪੀ ਰਾਣੀ, ਨਰਿੰਦਰ ਕੁਮਾਰ ਸਹਾਇਕ ਕੋਆਰਡੀਨੇਟਰ, ਪਰਦੀਪ ਕੁਮਾਰ ਹੈਡਮਾਸਟਰ, ਸਤੀਸ਼ ਕੁਮਾਰ ਆਦਿ ਵੱਲੋਂ ਪ੍ਰੀਖਿਆ ਦੀ ਤਿਆਰੀ ਦੇ ਨੁਕਤੇ ਸਾਂਝੇ ਕਰਨ ਦੇ ਨਾਲ ਨਾਲ ਪ੍ਰੀਖਿਆ ਲਈ ਨਿਰਧਾਰਤ ਪਾਠਕ੍ਰਮ ਅਨੁਸਾਰ ਚਲੰਤ ਮਾਮਲਿਆਂ, ਆਮ ਗਿਆਨ,ਮਾਨਸਿਕ ਯੋਗਤਾ, ਬਾਲ ਮਨੋਵਿਗਿਆਨ, ਸਿੱਖਿਆ ਨੀਤੀ ਅਤੇ ਵੱਖ-ਵੱਖ ਵਿਸ਼ਿਆਂ ਪੰਜਾਬੀ,ਅੰਗਰੇਜ਼ੀ,ਸਾਇੰਸ,ਹਿੰਦੀ ਅਤੇ ਗਣਿਤ ਆਦਿ ਦੀ ਵੀ ਤਿਆਰੀ ਕਰਵਾਈ ਜਾਂਦੀ ਹੈ।
ਆਨਲਾਈਨ ਸਿਖਲਾਈ ਲੈਂਦੇ ਸਿੱਖਿਆ ਪ੍ਰੋਵਾਈਡਰ ਅਤੇ ਈ.ਜੀ.ਐਸ ਵਾਲੰਟੀਅਰ