ਸਿੱਖਿਆ ਵਿਭਾਗ ਵਿੱਚ ਵਧੀਆ ਅਤੇ ਬੇਦਾਗ਼ ਸੇਵਾਵਾਂ ਨਿਭਾਅ ਕੇ ਸੇਵਾਮੁਕਤ ਹੋਣਾ ਮਾਣ ਵਾਲੀ ਗੱਲ” : ਸੰਧਾਵਾਲੀਆ

Sorry, this news is not available in your requested language. Please see here.

ਗੁਰਦਾਸਪੁਰ ਮਈ ( )    ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ੍ਰੀ ਸੁਰਜੀਤ ਪਾਲ 30-04-2021 ਨੂੰ ਸਿੱਖਿਆ ਵਿਭਾਗ ਵਿੱਚ ਲਗਭਗ 31 ਸਾਲ ਈਮਾਨਦਾਰ ਅਤੇ ਬੇਦਾਗ ਸੇਵਾਵਾਂ ਨਿਭਾ ਕੇ ਸੇਵਾਮੁਕਤ ਹੋ ਗਏ । ਇਸ ਮੌਕੇ ਦਫ਼ਤਰ ਜਿਲ੍ਹਾ ਸਿੱਖਿਆ ਅਫ਼ਸਰ ਗੁਰਦਾਸਪੁਰ ਦੇ ਸਮੂਹ ਸਟਾਫ਼ ਵੱਲੋਂ ਉਨ੍ਹਾਂ ਨੂੰ ਸਾਦੇ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਵਿਦਾਇਗੀ ਪਾਰਟੀ ਦਿੱਤੀ। ਇਸ ਦੌਰਾਨ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਹਰਪਾਲ ਸਿੰਘ ਸੰਧਾਵਲੀਆ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਐਲੀਰਮੇਸ਼ ਠਾਕੁਰ ਤੇ ਰਿਟਾਇਰਡ ਡੀ..ਹਰਦੀਪ ਸਿੰਘ ਵੱਲੋਂ ਡੀ..ਸੁਰਜੀਤਪਾਲ ਨੂੰ ਸੇਵਾਮੁਕਤੀ ਦੀ ਮੁਬਾਰਕਬਾਦ ਦਿੰਦੇ ਹੋਏ ਨਰੋਈ ਸਿਹਤ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਵਧੀਆ ਅਤੇ ਬੇਦਾਗ਼ ਸੇਵਾਵਾਂ ਨਿਭਾਅ ਕੇ ਸੇਵਾਮੁਕਤ ਹੋਣਾ ਮਾਣ ਵਾਲੀ ਗੱਲ ਹੈ। ਸੁਰਜੀਤ ਪਾਲ ਦਾ ਜਨਮ 15-04-1963 ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕਲੀਜਪੁਰ ਵਿਖੇ ਹੋਇਆ । ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਸਰਕਾਰੀ ਪ੍ਰਾਇਮਰੀ ਸਕੂਲ ਕਲੀਜਪੁਰ ਤੋਂ ਪ੍ਰਾਪਤ ਕਰਨ ਉਪਰੰਤ ਮਿਡਲ ਸਕੂਲ ਦਰਬਾਰ ਪੰਡੋਰੀ ਅਤੇ ਸੈਕੰਡਰੀ ਪੱਧਰ ਦੀ ਸਿੱਖਿਆ ਸੀਨੀਅਰ ਸੈਕੰਡਰੀ ਸਕੂਲ ਦੀਨਾਨਗਰ ਲੜਕੇ ਤੋਂ ਪ੍ਰਾਪਤ ਕੀਤੀ। ਉਨ੍ਹਾਂ ਨੇ ਆਪਣੀ ਉਚੇਰੀ ਸਿੱਖਿਆ ਸਰਕਾਰੀ ਕਾਲਜ ਗੁਰਦਾਸਪੁਰ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰਾਪਤ ਕਰਨ ਉਪਰੰਤ 22-08-1988 ਨੂੰ ਬਤੌਰ ਐਡੀਟਰ ਡਿਫੈਂਸ ਅਕਾਊਂਟਸ ਡਿਪਾਰਟਮੈਂਟ ਵਿੱਚ ਆਪਣੀ ਪਲੇਠੀ ਸੇਵਾਵਾਂ ਦਾ ਆਰੰਭ ਕੀਤਾ । 02-11-1991 ਨੂੰ ਉਨ੍ਹਾਂ ਨੇ ਬਤੌਰ ਲੈਕਚਰਾਰ ਇਕਨਾਮਿਕਸ ਸੀਨੀਅਰ ਸੈਕੰਡਰੀ ਸਕੂਲ ਘਰੋਟਾ ਵਿਖੇ ਸਿੱਖਿਆ ਵਿਭਾਗ ਵਿਚ ਪ੍ਰਵੇਸ਼ ਕੀਤਾ । ਉਪਰੰਤ 16-02-2010 ਨੂੰ ਉਨ੍ਹਾਂ ਦੀ ਪਦ ਉਨਤੀ ਬਤੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਰਾਮਪੁਰ ਵਿਖੇ ਹੋਈ। 11-05-2020 ਨੂੰ ਉਨ੍ਹਾਂ ਨੇ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਗੁਰਦਾਸਪੁਰ ਦਾ ਅਹੁਦਾ ਸੰਭਾਲਿਆ ਜ਼ਿਲ੍ਹਾ ਸਿੱਖਿਆ ਅਫ਼ਸਰ ਬਣਨ ਉਪਰੰਤ ਜ਼ਿਲ੍ਹਾ ਗੁਰਦਾਸਪੁਰ ਵਿਖੇ ਸਕੂਲ ਸਿੱਖਿਆ ਵਿਭਾਗ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਵੇਖਣ ਨੂੰ ਮਿਲੇ। ਇਸ ਦੌਰਾਨ ਸਰਕਾਰੀ ਸਕੂਲਾਂ ਵਿੱਚ ਬੱਚਿਆ ਦਾ ਦਾਖਲਾ ਵਧਿਆ ਅਤੇ ਸਰਕਾਰੀ ਸਕੂਲ ਦੇ ਅਧਿਆਪਕਾਂ ਵੱਲੋਂ ਬੱਚਿਆ ਨੂੰ ਆਨਲਾਈਨ ਸਿੱਖਿਆ ਦਿੱਤੀ । ਜਦੋਂ ਇਨ੍ਹਾਂ ਨੇ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਅਹੁਦਾ ਸੰਭਾਲਿਆ ਤਾਂ ਕੋਵਿਡ ਦਾ ਦੌਰ ਚੱਲ ਰਿਹਾ ਸੀ ਅਤੇ ਸਿੱਖਿਆ ਵਿਭਾਗ ਸਾਹਮਣੇ ਬਹੁਤ ਚੁਣੌਤੀਆਂ ਸਨ ਇਨ੍ਹਾਂ ਨੇ ਆਪਣੀ ਸੂਝ ਬੂਝ ਨਾਲ ਉਸ ਚੁਣੌਤੀਆਂ ਭਰੇ ਸਮੇਂ ਵਿੱਚ ਇੱਕ ਵਧੀਆ ਪ੍ਰਬੰਧਕ ਹੋਣ ਦਾ ਸਬੂਤ ਦਿੱਤਾ । ਮਾਣਯੋਗ ਸਿੱਖਿਆ ਸਕੱਤਰ ਪੰਜਾਬ ਵੱਲੋਂ ਇਨ੍ਹਾਂ ਨੂੰ ਵਧੀਆ ਸੇਵਾਵਾਂ ਬਦਲੇ ਸਨਮਾਨਤ ਕੀਤਾ ਗਿਆ ਅਤੇ 01-04-2021 ਨੂੰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਦਾ ਵਾਧੂ ਚਾਰਜ ਵੀ ਦਿੱਤਾ ਗਿਆ ।ਜਿਸ ਨੂੰ ਉਨ੍ਹਾਂ ਨੇ ਆਪਣੀ ਸੂਝ ਬੂਝ ਅਤੇ ਕਾਬਲੀਅਤ ਨਾਲ ਬਾਖੂਬੀ ਨਿਭਾਇਆ ।ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਉਨ੍ਹਾਂ ਦਾ ਮਿੱਠ ਬੋਲੜਾ ਸੁਭਾਅ ਬਹੁਤ ਪਸੰਦ ਸੀ

Spread the love