ਸਿੱਖਿਆ ਵਿਭਾਗ ਵੱਲੋਂ ਦੋ ਰੋਜ਼ਾ ਸਮਰੱਥਾ ਉਸਾਰੀ ਟ੍ਰੇਨਿੰਗ 18 ਅਗਸਤ ਤੱਕ

VIJAYINDER SINGLA
ਪੰਜਾਬ ਸਰਕਾਰ ਨੇ ਸਰਹਿੰਦ-ਫਤਹਿਗੜ੍ਹ ਸਾਹਿਬ-ਬੇਲਾ ਸੜਕ ਦਾ ਨਾਮ ਮਾਤਾ ਗੁਜਰ ਕੌਰ ਜੀ ਦੇ ਨਾਂ ‘ਤੇ ਰੱਖਿਆ: ਵਿਜੈ ਇੰਦਰ ਸਿੰਗਲਾ

Sorry, this news is not available in your requested language. Please see here.

ਸਮੂਹ ਸਮਾਰਟ ਸਕੂਲ ਮੈਂਟਰਜ਼ ਅਤੇ ਸਮਾਰਟ ਸਕੂਲ ਸਹਾਇਕ ਕੋਆਰਡੀਨੇਟਰਾਂ ਨੇ ਪਹਿਲੇ ਦਿਨ ਲਿਆ ਉਤਸ਼ਾਹ ਨਾਲ ਭਾਗ
ਐੱਸ.ਏ.ਐੱਸ.ਨਗਰ 17 ਅਗਸਤ 2021 ਪੰਜਾਬ ਸਰਕਾਰ ਦੀ ਯੋਗ ਰਹਿਨੁਮਾਈ ਅਤੇ ਵਿਜੈਇੰਦਰ ਸਿੰਗਲਾ ਸਿੱਖਿਆ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਵਿਭਾਗ ਵੱਲੋਂ ਲਗਾਤਾਰ ਵਿਭਾਗ ਦੇ ਹਰੇਕ ਕਾਡਰ ਨਾਲ ਸਬੰਧਿਤ ਕਰਮਚਾਰੀਆਂ ਦੇ ਸਮਰੱਥਾ ਉਸਾਰੀ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸੇ ਲਗਾਤਾਰਤਾ ਵਿੱਚ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਦੀ ਦੇਖ-ਰੇਖ ਹੇਠ ਵਿਭਾਗ ਵੱਲੋਂ ਸਮੂਹ ਸਮਾਰਟ ਸਕੂਲ ਮੈਂਟਰਜ਼ ਅਤੇ ਸਹਾਇਕ ਕੋਆਰਡੀਨੇਟਰ ਸਮਾਰਟ ਸਕੂਲ (ਪ੍ਰਾਇਮਰੀ ਸਕੂਲ) ਦੀ ਆਈ ਟੀ ਖੇਤਰ ਵਿੱਚ ਕਾਰਜਸਮਰੱਥਾ ਵਿੱਚ ਵਾਧਾ ਕਰਨ ਅਤੇ ਉਹਨਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਕੰਪਿਊਟਰ ਨਾਲ ਸਬੰਧਿਤ ਦੋ ਰੋਜ਼ਾ ਸਮਰੱਥਾ ਉਸਾਰੀ ਪ੍ਰੋਗਰਾਮ ਲਗਾਏ ਜਾ ਰਹੇ ਹਨ।
ਅੱਜ ਸ਼ੁਰੂ ਹੋਈ ਇਸ ਜ਼ਿਲ੍ਹਾ ਪੱਧਰੀ ਕੰਪਿਊਟਰ ਵਰਕਸ਼ਾਪ ਦਾ ਸਮਾਂ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਹੈ।
ਬੁਲਾਰੇ ਨੇ ਦੱਸਿਆ ਕਿ ਸਮਰੱਥਾ ਉਸਾਰੀ ਪ੍ਰੋਗਰਾਮ ਦੇ ਅੱਜ ਪਹਿਲੇ ਦਿਨ ਮਾਹਿਰਾਂ ਵੱਲੋਂ ਸਮੂਹ ਸਮਾਰਟ ਸਕੂਲ ਮੈਂਟਰਜ਼ ਅਤੇ ਸਹਾਇਕ ਕੋਆਰਡੀਨੇਟਰ ਨੂੰ ਇੰਟਰੋਡਕਸ਼ਨ ਟੂ ਲੈਪਟਾਪ ਹਾਰਡਵੇਅਰ , ਐਕਸਲ ,ਪਾਵਰ ਪੁਆਇੰਟ ,ਵਰਡ ,ਯੂਜ ਆਫ਼ ਕ੍ਰੋਮ , ਯੂਜ ਆਫ਼ ਵਟਸਐਪ ਆਨ ਲੈਪਟਾਪ ,ਜ਼ੂਮ ਐਪ ,ਫੇਸਬੁੱਕ ਆਦਿ ਵਿਸ਼ਿਆਂ ਸਬੰਧੀ ਸਿਖਲਾਈ ਪ੍ਰਦਾਨ ਕੀਤੀ ਗਈ।