ਫਾਜ਼ਿਲਕਾ, 9 ਜੁਲਾਈ 2021
ਪੰਜਾਬ ਸਰਕਾਰ ਦੇ ਰੋਜਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਕਾਲਝਰਾਣੀ ਜਿਲ੍ਹਾ ਬਠਿੰਡਾ (ਬਠਿੰਡਾ ਬਾਦਲ ਲੰਬੀ ਰੋਡ) ਵੱਲੋਂ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜਿਲਕਾ ਜਿਲੇ ਦੇ ਪੰਜਾਬ ਪੁਲਿਸ ਵਿੱਚ ਸਬ-ਇੰਨਸਪੈਕਟਰ ਭਰਤੀ ਹੋਣ ਦੇ ਚਾਹਵਾਨ ਲੜਕੇ-ਲੜਕੀਆਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ। ਇਹ ਜਾਣਕਾਰੀ ਕੈਂਪ ਇੰਚਾਰਜ਼ ਸ੍ਰੀ ਹਰਜੀਤ ਸਿੰਘ ਸੰਧੂ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਸਿਖਲਾਈ ਲੈਣ ਦੇ ਚਾਹਵਾਨ ਯੁਵਕ 12 ਜੁਲਾਈ 2021 ਤੋਂ 30 ਜੁਲਾਈ 2021 ਤੱਕ ਸਵੇਰੇ 9 ਵਜੇ ਵਜੇ ਕਿਸੇ ਵੀ ਸਰਕਾਰੀ ਕੰਮ ਵਾਲੇ ਦਿਨ ਆਨ-ਲਾਈਨ ਅਪਲਾਈ ਕਰਕੇ ਸਿਹਤ ਵਿਭਾਗ ਪੰਜਾਬ ਸਰਕਾਰ ਵੱਲੋਂ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਰਜ਼ਿਸਟ੍ਰੇਸ਼ਨ, ਕਾਊਸਲਿੰਗ ਅਤੇ ਸਿਖਲਾਈ ਲਈ ਨਿੱਜੀ ਤੌਰ ਤੇ ਕੈਂਪ ਵਿੱਚ ਆ ਸਕਦੇ ਹਨ। ਰਜ਼ਿਸਟ੍ਰੇਸ਼ਨ ਲਈ ਆਉਣ ਵਾਲੇ ਲੜਕੇ ਤੇ ਲੜਕੀਆਂ ਆਪਣੇ ਨਾਲ ਆਨ-ਲਾਈਨ ਅਪਲਾਈ ਕੀਤੇ ਫਾਰਮ ਦੀ ਫੋਟੋ ਕਾਪੀ, ਦਸਵੀਂ, ਬਾਰਵੀਂ ਅਤੇ ਗਰੈਜੂਏਟ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ, ਅਧਾਰ ਕਾਰਡ, ਜਾਤੀ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ ਅਤੇ 2 ਪਾਸਪੋਰਟ ਸਾਈਜ਼ ਫੋਟੋ ਵੀ ਲੈ ਕੇ ਆਉਣਗੇ।
ਇਸ ਤੋਂ ਇਲਾਵਾ ਕੈਂਪ ਕਾਲਝਰਾਣੀ ਵੱਲੋਂ ਆਰਮੀ ਭਰਤੀ ਰੈਲੀ ਫਿਰੋਜ਼ਪੁਰ ਵਿੱਚ ਮੈਡੀਕਲ ਫਿੱਟ ਹੋਏ ਯੁਵਕਾਂ ਦੇ ਲਿਖਤੀ ਪੇਪਰ ਦੀ ਤਿਆਰੀ ਲਈ ਕੈਂਪ ਵਿੱਚ ਪਹਿਲਾ ਤੋਂ ਮੁਫਤ ਕਲਾਸਾ ਚਲਾਈਆਂ ਜਾ ਰਹੀਆਂ ਹਨ। ਲਿਖਤੀ ਪੇਪਰ ਦੀ ਤਿਆਰੀ ਕਰਨ ਵਾਲੇ ਯੁਵਕਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਮੁਫਤ ਖਾਣਾ ਤੇ ਰਿਹਾਇਸ਼ ਵੀ ਦਿੱਤੀ ਜਾ ਰਹੀ ਹੈ। ਲਿਖਤੀ ਪੇਪਰ ਦੀ ਤਿਆਰੀ ਕਰਨ ਲਈ ਉਕਤ ਜਿਲਿਆ ਨਾਲ ਸਬੰਧਿਤ ਯੁਵਕ ਦਿੱਤੇ ਗਏ ਸਮੇਂ ਤੇ ਆਪਣੇ ਦਸਤਾਵੇਜ ਲੈ ਕੇ ਸਿਖਲਾਈ ਲਈ ਆ ਸਕਦੇ ਹਨ।
ਇਸ ਤੇ ਇਲਾਵਾ 27 ਜੁਲਾਈ 2021 ਨੂੰ ਰੁੜਕੀ ਸੈਂਟਰ ਵਿਖੇ ਫੌਜ ਦੀ ਰਿਲੇਸ਼ਨ ਭਰਤੀ ਅਤੇ 03 ਅਗਸਤ 2021 ਨੂੰ ਰੁੜਕੀ ਸੈਂਟਰ ਵਿਖੇ ਸਪੋਰਟਸ ਕੋਟੇ ਦੀ ਹੋ ਰਹੀ ਭਰਤੀ ਲਈ ਵੀ ਸੀ-ਪਾਈਟ ਕੈਂਪ, ਕਾਲਝਰਾਣੀ ਵਿਖੇ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ। ਭਰਤੀ ਹੋਣ ਦੇ ਚਾਹਵਾਨ ਯੁਵਕ ਉਕਤ ਦਰਸਾਏ ਗਏ ਦਸਤਾਵੇਜ਼ ਲੈ ਕੇ ਕਿਸੇ ਵੀ ਸਰਕਾਰੀ ਕੰਮ ਵਾਲੇ ਦਿਨ ਦਿੱਤੇ ਗਏ ਸਮੇਂ ਤੇ ਕੈਂਪ ਵਿੱਚ ਨਿੱਜੀ ਤੌਰ ਤੇ ਆ ਕੇ ਰਜ਼ਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ 98148-50214, 93167-13000 ਅਤੇ 94641-52013 `ਤੇ ਦਫਤਰੀ ਕੰਮ ਕਾਜ ਦੇ ਸਮੇਂ ਸੰਪਰਕ ਕੀਤਾ ਜਾ ਸਕਦਾ ਹੈ।