ਲੁਧਿਆਣਾ ‘ਚ ਫੌਜ ਦੀ ਭਰਤੀ ਰੈਲੀ, ਪੰਜਾਬ ਪੁਲਿਸ ਵਿੱਚ ਸਬ-ਇੰਸਪਕੈਟਰ ਦੀ ਭਰਤੀ, ਰੁੜਕੀ ਤੇ ਰਾਂਚੀ ਸੈਂਟਰ ਵਿਖੇ ਆਰਮੀ ਰਿਲੇਸਨ ਦੀ ਭਰਤੀ ਲਈ ਦਿੱਤੀ ਜਾ ਰਹੀ ਹੈ ਮੁਫ਼ਤ ਸਿਖ਼ਲਾਈ
ਰੂਪਨਗਰ, 15 ਜੁਲਾਈ 2021
ਕੈਂਪ ਇਨਚਾਰਜ ਸੀ-ਪਾਈਟ ਕੈਂਪ ਰਾਹੋਂ ਰੋਡ, ਨਵਾਂ ਸ਼ਹਿਰ ਸ੍ਰੀ ਨਿਰਮਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਖ-ਵੱਖ ਭਰਤੀਆਂ ਦੀ ਟ੍ਰੇਨਿੰਗ ਲਈ ਚਾਹਵਾਨ ਯੁਵਕ ਕੈਂਪ ਵਿੱਚ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਕੈਂਪ ਇੰਚਾਰਜ਼ ਨੇ ਦੱਸਿਆ ਕਿ ਲੁਧਿਆਣਾ ਵਿਖੇ ਫੌਜ ਦੀ ਭਰਤੀ ਰੈਲੀ, ਪੰਜਾਬ ਪੁਲਿਸ ਵਿੱਚ ਸਬ-ਇੰਸਪਕੈਟਰ ਦੀ ਭਰਤੀ ਤੋਂ ਇਲਾਵਾ ਬੰਗਾਲ ਇੰਜਨੀਅਰ ਗਰੁੱਪ ਤੇ ਰੁੜਕੀ ਸੈਂਟਰ ਵਿਖੇ ਆਰਮੀ ਰਿਲੇਸ਼ਨ ਦੀ ਭਰਤੀ 27 ਜੁਲਾਈ, 2021 ਅਤੇ ਰਾਮਗੜ੍ਹ ਰਾਂਚੀ ਸੈਂਟਰ ਵਿਖੇ ਰਿਲੇਸ਼ਨ ਦੀ ਭਰਤੀ 18 ਜੁਲਾਈ, 2021 ਤੋਂ 21 ਜੁਲਾਈ, 2021 ਤੱਕ ਹੋਣ ਜਾ ਰਹੀ ਹੈ, ਉਨ੍ਹਾਂ ਦੱਸਿਆ ਕਿ ਸੀ-ਪਾਈਟ ਕੈਂਪ ਰਾਹੋਂ (ਨਵਾਂ ਸ਼ਹਿਰ) ਵਿਖੇ ਪੰਜਾਬ ਸਰਕਾਰ ਵੱਲੋ ਮੁਫ਼ਤ ਟ੍ਰੇਨਿੰਗ ਕਰਵਾਈ ਜਾ ਰਹੀ ਹੈ ਜਿਸ ਵਿੱਚ ਰੂਪਨਗਰ ਜਿਲ੍ਹੇ ਦੇ ਯੁਵਕ ਵੀ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਫਿਜੀਕਲ ਦੀ ਤਿਆਰੀ ਲਈ ਕੈਪ ਸੁਰੂ ਹੈ ਅਤੇ 20 ਜੁਲਾਈ, 2021 ਤੋ ਨਵੇ ਯੁਵਕ ਕੈਂਪ ਵਿੱਚ ਹਿੱਸਾ ਲੈ ਸਕਦੇ ਹਨ। ਕੈਂਪ ਇੰਚਾਰਜ਼ ਸ੍ਰੀ ਨਿਰਮਲ ਸਿੰਘ ਨੇ ਦੱਸਿਆ ਕਿ ਜਿਹੜੇ ਯੁਵਕ ਕੈਂਪ ਵਿੱਚ ਭਾਗ ਲੈਣਾ ਚਾਹੁੰਦੇ ਹਨ ਉਹ ਆਪਣੇ ਸਾਰੇ ਸਰਟੀਫਿਕੇਟਾਂ ਦੀਆ ਫੋਟੋ ਕਾਪੀਆ ਅਤੇ 2 ਫੋਟੋਆ ਨਾਲ ਲੈ ਕੇ ਆਉਣ। ਨੋਜਵਾਨ 10ਵੀਂ ਪਾਸ (ਘੱਟੋ-ਘੱਟ 45%) ਜਾਂ 12ਵੀਂ ਪਾਸ ਹੋਵੋ। ਕੱਦ 5 ਫੁੱਟ 7 ਇੰਚ (170 ਸੈਂਟੀਮੀਟਰ) ਅਤੇ ਕੰਢੀ ਏਰੀਆ ਲਈ 163 ਸੈਂਟੀਮੀਟਰ, ਛਾਤੀ 77-82 ਸੈਂਟੀਮੀਟਰ ਅਤੇ ਉਮਰ 17 ਸਾਲ 6 ਮਹੀਨੇ ਤੋਂ 21 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ। ਟ੍ਰਾਇਲ ਪਾਸ ਯੁਵਕਾਂ ਦਾ ਕੈਂਪ ਵਿੱਚ ਹੀ ਮੈਡੀਕਲ ਕੀਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਇਸ ਪ੍ਰੀ-ਟ੍ਰੇਨਿੰਗ ਦੋਰਾਨ ਯੁਵਕਾ ਨੂੰ ਖਾਣਾ ਅਤੇ ਰਿਹਾਇਸ਼ ਮੁਫਤ ਦਿੱਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 94637-38300, 87258-66019 ਅਤੇ 98145-86921 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
Home Punjab Roop Nagar ਸੀ-ਪਾਈਟ ਕੈਂਪ ਰਾਹੋਂ (ਨਵਾਂਸਹਿਰ) ਵਿਖੇ ਵੱਖ-ਵੱਖ ਭਰਤੀਆਂ ਦੀ ਟ੍ਰੇਨਿੰਗ ਲਈ ਰਜਿਸ਼ਟ੍ਰੇਸ਼ਨ ਸ਼ੁਰੂ