ਹਿੰਦੂਸਤਾਨ ਲੀਵਰ ਵੱਲੋਂ ਕਰੋਨਾ ਦੇ ਬਚਾਅ ਦੀ ਸਮੱਗਰੀ ਜ਼ਿਲ੍ਹਾ ਰੂਪਨਗਰ ਨੂੰ ਸੌਂਪੀ ਗਈ

Sorry, this news is not available in your requested language. Please see here.

ਰੂਪਨਗਰ 21 ਮਈ , 2021 :
ਕੋਰੋਨਾ ਮਹਾਂਮਾਰੀ ਦੇ ਇਸ ਦੌਰ ਵਿੱਚ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਪ੍ਰਮੁੱਖ ਉਦਯੋਗਿਕ ਅਦਾਰੇ ,ਹਿੰਦੁਸਤਾਨ ਯੂਨੀਲੀਵਰ ਯੂਨਿਟ ਨਾਲਾਗੜ੍ਹ ਵੱਲੋਂ ਅੱਜ ਜ਼ਿਲ੍ਹਾ ਰੂਪਨਗਰ ਵਿੱਚ ਹੋਮ ਆਈਸੋਲੇਸ਼ਨ ਹੇਠ ਰੱਖੇ ਗਏ ਮਰੀਜ਼ਾਂ ਲਈ ਅਤੇ ਫਰੰਟ ਲਾਈਨ ਵਰਕਰਾਂ ਲਈ ਕਰੋਨਾ ਦੇ ਬਚਾਅ ਲਈ ਵਿਸ਼ੇਸ਼ ਸਮੱਗਰੀ ਦਿੱਤੀ ਗਈ l ਅਦਾਰੇ ਦੇ ਪ੍ਰਤੀਨਿਧਾਂ ਵੱਲੋਂ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਨੂੰ ਨਿੱਜੀ ਤੌਰ ਤੇ ਇਹ ਸਪਲਾਈ ਸੌਂਪੀ ਗਈ ਹਿੰਦੁਸਤਾਨ ਲੀਵਰ ਵੱਲੋਂ ਅੱਜ ਦਿੱਤੀ ਗਈ ਸਪਲਾਈ ਵਿੱਚ ਲਾਈਫ਼ ਬੁਆਏ ਸਾਬਣ 2000 ਪੀਸ ਲਾਈਫਬੁਆਏ ਸੈਨੇਟਾਈਜ਼ਰ (250 ਐੱਮ ਐੱਲ) 336 ਪੀਸ, ਲਾਈਵ ਬੁਆਏ ਹੈਂਡਵਾਸ਼ (185ਐੱਮ ਐੱਲ) 336 ਪੀਸ,ਫੇਸ ਮਾਸਕ 3000 ਪੀਸ, ,ਫ਼ੀਸ ਸ਼ੀਲਡ 100 ਪੀਸ,ਪਲਸ ਆਕਸੀਮੀਟਰ 10 ਪੀਸ, ਡਿਜੀਟਲ ਥਰਮਾਮੀਟਰ 5 ਪੀਸ ,ਪੀ ਪੀ ਈ ਕਿੱਟਾਂ 40 ਪੀਸ ਦਿੱਤੇ ਗਏ ਜਦ ਕਿ ਅਦਾਰੇ ਵੱਲੋਂ ਇਹ ਵਿਸ਼ਵਾਸ ਦਵਾਇਆ ਗਿਆ ਕਿ 10 ਆਕਸੀਜਨ ਕੰਸੇਨਟ੍ਰੇਟਰ ਵੀ ਕੁਝ ਹੀ ਦਿਨਾਂ ਵਿੱਚ ਜ਼ਿਲ੍ਹਾ ਰੂਪਨਗਰ ਵਿੱਚ ਪੁੱਜਦੇ ਕਰ ਦਿੱਤੇ ਜਾਣਗੇ l
Spread the love