ਹੁਣ ਵਾਰ ਮਮੋਰੀਅਲ ਰਾਤ 9 ਵਜੇ ਤੱਕ ਖੁੱਲਾ ਰਹੇਗਾ

RTA Sardar Arshdeep Singh
ਹੁਣ ਵਾਰ ਮਮੋਰੀਅਲ ਰਾਤ 9 ਵਜੇ ਤੱਕ ਖੁੱਲਾ ਰਹੇਗਾ

Sorry, this news is not available in your requested language. Please see here.

ਆਰ ਟੀ ਏ ਨੇ ਆਟੋ ਐਸੋਸੀਏਸ਼ਨ ਨਾਲ ਇਸ ਬਾਰੇ ਕੀਤੀ ਮੀਟਿੰਗ

ਅੰਮ੍ਰਿਤਸਰ, 10 ਜਨਵਰੀ 2024 

ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਸੂਰਮਗਤੀ ਅਤੇ ਬਹਾਦਰ ਫੌਜੀ ਵੀਰਾਂ ਦੀ ਵਿਰਾਸਤ ਨੂੰ ਦੇਸ਼ ਦੀਆਂ ਨਵੀਆਂ ਪੀੜੀਆਂ ਨਾਲ ਸਾਂਝੀ ਕਰਨ ਦੇ ਉਪਰਾਲੇ ਤਹਿਤ ਅਟਾਰੀ ਜੀਟੀ ਰੋਡ ਉੱਪਰ ਬਣਾਇਆ ਗਿਆ ਵਾਰ ਮੈਮੋਰੀਅਲ ਹੁਣ ਰਾਤ 9 ਵਜੇ ਤੱਕ ਖੁੱਲਾ ਰਹੇਗਾ। ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਇਸ ਬਾਬਤ ਵਿਸ਼ੇਸ਼ ਮੀਟਿੰਗ ਕਰਕੇ ਮੈਮੋਰੀਅਲ ਨੂੰ ਵਾਹਗਾ ਸਰਹੱਦ ਤੋਂ ਆਉਣ ਵਾਲੇ ਸੈਲਾਨੀਆਂ ਦੀ ਲੋੜ ਨੂੰ ਮੁੱਖ ਰੱਖਦਿਆਂ ਇਹ ਪ੍ਰਬੰਧ ਕਰਵਾਏ। ਉਹਨਾਂ ਕਿਹਾ ਕਿ ਸਰਹੱਦ ਤੋਂ ਰੀ ਟਰੀਟ ਵੇਖ ਕੇ ਆਉਂਦੇ ਸੈਲਾਨੀਆਂ ਦੀ ਇਹ ਮੰਗ ਰਹਿੰਦੀ ਸੀ ਕਿ ਵਾਪਸੀ ਵੇਲੇ ਮੈਮੋਰੀਅਲ ਬੰਦ ਹੋਣ ਹੋ ਜਾਣ ਕਾਰਨ ਉਹ ਇਸ ਅਦੁਤੀ ਵਿਰਾਸਤ ਨੂੰ ਵੇਖ ਨਹੀਂ ਪਾਉਂਦੇ । ਇਸ ਲਈ ਇਹ ਮੈਮੋਰੀਅਲ ਰਾਤ ਸਮੇਂ ਖੋਲਿਆ ਜਾਵੇ। ਡਿਪਟੀ ਕਮਿਸ਼ਨਰ ਸ੍ਰੀ ਘਣ ਸ਼ਾਮ ਥੋਰੀ ਨੇ ਇਸ ਬਾਬਤ ਵਾਰ ਮਮੋਰੀਅਲ ਦੇ ਜਨਰਲ ਮੈਨੇਜਰ ਨਾਲ ਮੀਟਿੰਗ ਕਰਕੇ ਮਮੋਰੀਅਲ ਨੂੰ ਰਾਤ 9 ਵਜੇ ਤੱਕ ਖੁੱਲਾ ਰੱਖਣ ਦੇ ਪ੍ਰਬੰਧ ਕਰਵਾਏ।

ਅੱਜ ਆਰਟੀਏ ਸ ਅਰਸ਼ਦੀਪ ਸਿੰਘ ਨੇ ਇਸ ਬਾਬਤ ਅੰਮ੍ਰਿਤਸਰ ਦੇ ਆਟੋ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਨੂੰ ਕਿਹਾ ਕਿ ਉਹ ਇਸ ਬਾਬਤ ਵਾਹਗਾ ਸਰਹੱਦ ਉੱਤੇ ਜਾਂਦੇ ਸਲਾਨੀਆਂ ਨੂੰ ਦੱਸਣ ਤਾਂ ਜੋ ਉਹ ਵੱਧ ਤੋਂ ਵੱਧ ਇਸ ਮੈਮੋਰੀਅਲ ਦੇ ਦਰਸ਼ਨ ਕਰ ਸਕਣ।

ਆਟੋ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦੇ ਆਰਟੀਏ ਸਰਦਾਰ ਅਰਸ਼ਦੀਪ ਸਿੰਘ।

Spread the love