ਹੁਨਰ ਵਿਕਾਸ ਅਤੇ ਸਿਖਲਾਈ, ਫਿਰੋਜਪੁਰ ਵੱਲੋਂ ਅਸ਼ੋਕ ਕੁਮਾਰ ਜਿਸ ਦੀ ਵਿਦਿਅਕ ਯੋਗਤਾ ਬਾਰ੍ਹਵੀਂ ਹੈ ਪਲੰਬਰ ਦੇ ਕੰਮ ਲਈ ਕਿੱਟ ਪ੍ਰਾਪਤ ਕਰ ਆਪਣਾ ਕਾਰੋਬਾਰ ਸ਼ੁਰੂ ਕੀਤਾ

news makahni
news makhani

Sorry, this news is not available in your requested language. Please see here.

ਫਿਰੋਜ਼ਪੁਰ 9 ਜੁਲਾਈ 2021 2021 ਜਿਲ੍ਹਾ ਬਿਊਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਫਿਰੋਜਪੁਰ ਵੱਲੋਂ ਅਸ਼ੋਕ ਕੁਮਾਰ ਜਿਸ ਦੀ ਵਿਦਿਅਕ ਯੋਗਤਾ ਬਾਰ੍ਹਵੀਂ ਹੈ, ਦੀ ਕਾਂਊਸਲਿੰਗ ਕਰਦਿਆਂ ਉਹਨਾਂ ਨੂੰ ਪੰਜਾਬ ਸਰਕਾਰ ਦੇ ਘਰ—ਘਰ ਰੋਜ਼ਗਾਰ ਮਿਸ਼ਨ ਤਹਿਤ ਬਿਊਰੋ ਵਿਖੇ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ/ਸਹੂਲਤਾਂ ਬਾਰੇ ਜਾਣਕਾਰੀ ਦਿੰਦਿਆਂ ਸਵੈ—ਰੋਜ਼ਗਾਰ ਦੀਆਂ ਵੱਖ—ਵੱਖ ਸਕੀਮਾਂ ਬਾਰੇ ਜਾਗਰੂਕ ਕੀਤਾ ਗਿਆ, ਜਿਸਦੇ ਫਲਸਰੂਪ ਉਸਨੇ ਸੰਕਲਪ ਸਕੀਮ ਅਧੀਨ ਪਲੰਬਰ ਦੇ ਕੰਮ ਲਈ ਕਿੱਟ ਪ੍ਰਾਪਤ ਕਰ ਆਪਣਾ ਕਾਰੋਬਾਰ ਸ਼ੁਰੂ ਕੀਤਾ।
ਇਸ ਮੌਕੇ ਅਸ਼ੋਕ ਕੁਮਾਰ ਨੇ ਦੱਸਿਆ ਕਿ ਮੇਰੇ ਪਰਿਵਾਰ ਦੀ ਵਿੱਤੀ ਹਾਲਤ ਬਹੁਤ ਚੰਗੀ ਨਹੀਂ ਹੈ ਅਤੇ ਸਕੂਲ ਦੀ ਪੜ੍ਹਾਈ ਤੋਂ ਬਾਅਦ ਮੈਂ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਪਲੰਬਰ ਦਾ ਕੰਮ ਸਿੱਖ ਰਿਹਾ ਸੀ| ਮੈਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਫਿਰੋਜ਼ਪੁਰ ਵਿੱਚ ਨਾਮ ਰਜਿਸਟਰਡ ਕਰਵਾਇਆ| ਇਕ ਦਿਨ ਮੈਨੂੰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਫਿਰੋਜ਼ਪੁਰ ਵਲੋਂ ਬਣਾਏ ਵਟਸਅੱਪ ਗਰੁੱਪਾਂ ਦੇ ਰਾਹੀਂ ਬਿਊਰੋ ਵਿਖੇ ਲੱਗਣ ਵਾਲੇ ਸਵੈ-ਰੁਜ਼ਗਾਰ ਕੈਂਪ ਦੇ ਸੰਬੰਧ ਵਿਚ ਮੈਸਜ ਮਿਲਿਆ| ਮੈਂ ਰੋਜ਼ਗਾਰ ਬਿਊਰੋ ਦੇ ਅਧਿਕਾਰੀ ਤੋਂ ਪੁੱਛ ਪੜਤਾਲ ਕੀਤੀ ਤਾਂ ਉਹਨਾਂ ਮੈਨੂੰ ਸਵੈ-ਰੁਜ਼ਗਾਰ ਲਈ ਅਰਜ਼ੀ ਦੇਣ ਦੀ ਸਲਾਹ ਦਿੱਤੀ| ਕੁਝ ਦਿਨਾਂ ਬਾਅਦ ਮੈਨੂੰ ਇੱਕ ਫੋਨ ਆਇਆ ਕਿ ਸੰਕਲਪ ਸਕੀਮ ਅਧੀਨ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਫਿਰੋਜ਼ਪੁਰ ਵਲੋਂ ਲੋੜਵੰਦਾਂ ਨੂੰ ਪਲੰਬਰ ਦੇ ਕੰਮ ਸੰਬੰਧੀ ਕਿੱਟਾਂ ਵੰਡੀਆਂ ਜਾ ਰਹੀਆਂ ਹਨ ਅਤੇ ਮੇਰਾ ਨਾਮ ਉਸ ਸੂਚੀ ਵਿੱਚ ਸੀ। ਮੈਨੂੰ ਮਿਲੀ ਇਸ ਕਿੱਟ ਰਾਹੀਂ ਮੈਂ ਸਵੈ-ਰੁਜ਼ਗਾਰ ਪ੍ਰਾਪਤ ਕਰ ਆਪਣੇ ਪੈਰਾਂ ਤੇ ਖੜ੍ਹਾ ਹੋਣ ਜੋਗਾ ਹੋ ਗਿਆ ਅਤੇ ਚੰਗੀ ਕਮਾਈ ਕਰ ਰਿਹਾ ਹਾਂ| ਮੈਂ ਅਜਿਹੇ ਸ਼ਾਨਦਾਰ ਉਪਰਾਲੇ ਲਈ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਨਾਲ ਹੀ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਫਿਰੋਜ਼ਪੁਰ ਦੇ ਅਧਿਕਾਰੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੋਇਆ ਹੋਰਾਂ ਨੂੰ ਵੀ ਅਜਿਹੇ ਮੌਕਿਆਂ ਦਾ ਲਾਹਾ ਲੈਣ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਫਿਰੋਜ਼ਪੁਰ ਨਾਲ ਜੁੜਣ ਲਈ ਪ੍ਰੇਰਿਤ ਕਰਦਾ ਰਹਾਗਾਂ|

Spread the love