ਜ਼ਿਲੇ ਅੰਦਰ ਇੱਕ ਦਿਨ ਵਿਚ 11,000 ਵੈਕਸੀਨ ਲੱਗੀ-ਵੈਕਸ਼ੀਨੇਸ਼ਨ ਸੈਂਟਰਾਂ ਵਿਚ ਲੋਕਾਂ ਵਲੋਂ ਵੈਕਸੀਨ ਲਗਾਉਣ ਲਈ ਭਰਵਾਂ ਹੁੰਗਾਰਾ

Sorry, this news is not available in your requested language. Please see here.

ਗੁਰਦਾਸਪੁਰ, 12 ਜੁਲਾਈ 2021 ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਜ਼ਿਲੇ ਅੰਦਰ ਇਕੋ ਦਿਨ 11,000 ਕੋਵਿਡ ਵਿਰੋਧੀ ਵੈਕਸੀਨ ਲਗਾਈ ਗਈ। ਪੰਜਾਬ ਸਰਕਾਰ ਵਲੋਂ ਜਿਲੇ ਗੁਰਦਾਸਪੁਰ ਨੂੰ ਗਿਆਰਾਂ ਹਜ਼ਾਰ ਵੈਕਸੀਨ ਲਗਾਉਣ ਦਾ ਟੀਚਾ ਦਿੱਤਾ ਗਿਆ ਸੀ ਅਤੇ ਜ਼ਿਲਾ ਵਾਸੀਆਂ ਨੇ ਵੈਕਸੀਨ ਲਗਾਉਣ ਵਿਚ ਪੂਰਾ ਸਹਿਯੋਗ ਦਿੱਤਾ ਤੇ ਸਾਰੀ ਵੈਕਸੀਨ ਲੱਗ ਗਈ।
ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਵਲੋਂ ਦਿੱਤੇ ਜਾ ਰਹੇ ਭਰਪੂਰ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਦੀ ਤੀਸਰੀ ਲਹਿਰ ਤੋਂ ਬਚਾਅ ਲਈ ਵੈਕਸੀਨ ਲਗਾਉਣਾ ਬਹੁਤ ਜਰੂਰੀ ਹੈ ਅਤੇ ਇਸ ਪ੍ਰਤੀ ਲੋਕ ਦਿਨੋ ਦਿਨ ਸੰਜੀਦਾ ਹੋ ਰਹੇ ਹਨ, ਜੋ ਵਧੀਆ ਸੰਕੇਤ ਹੈ। ਉਨਾਂ ਦੱਸਿਆ ਕਿ 18 ਸਾਲ ਜਾਂ 18 ਸਾਲ ਤੋਂ ਉੱਪਰ ਉਮਰ ਦਾ ਹਰ ਵਿਅਕਤੀ ਵੈਕਸੀਨ ਲਗਾਉਣ ਲਈ ਯੋਗ ਹੈ ਅਤੇ ਉਨਾਂ ਨੂੰ ਪੂਰੀ ਆਸ ਹੈ ਕਿ ਜਿਹੜੇ ਲੋਕਾਂ ਨੇ ਅਜੇ ਤਕ ਵੈਕਸੀਨ ਨਹੀਂ ਲਗਾਈ, ਉਹ ਵੈਕਸੀਨ ਜਰੂਰ ਲਗਵਾਉਣਗੇ। ਉਨਾਂ ਜ਼ਿਲਾ ਵਾਸੀਆਂ ਨੂੰ ਵੈਕਸੀਨ ਲਗਾਉਣ ਦੇ ਨਾਲ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ।
ਡਿਪਟੀ ਕਮਿਸ਼ਨਰ ਨੇ ਅੱਜ ਦੇ ਵੈਕਸੀਨੇਸ਼ਨ ਅਭਿਆਨ ਲਈ ਸਮੂਹ ਸਿਵਲ ਤੇ ਸਿਹਤ ਅਧਿਕਾਰੀਆਂ ਵਲੋਂ ਕੀਤੇ ਗਏ ਯਤਨਾਂ ਦੀ ਸਰਾਹਨਾ ਕਰਦਿਆਂ ਕਿ ਸਾਰੇ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਪੂਰੀ ਮਿਹਨਤ ਤੇ ਤਨਦੇਹੀ ਨਾਲ ਅੱਜ ਦੇ ਮਿਸ਼ਨ ਨੂੰ ਕਾਮਯਾਬ ਕੀਤਾ ਅਤੇ ਮਿਲੇ ਟਾਸਕ ਨੂੰ ਸਫਲਤਾਪੂਰਵਕ ਸੰਪੰਨ ਕੀਤਾ।
ਇਸ ਤੋ ਪਹਿਲਾਂ ਅੱਜ ਸਵੇਰੇ ਕਰੀਬ 8 ਵਜੇ ਤੋਂ ਸ਼ੁਰੂ ਹੋਏ ਇਸ ਅਭਿਆਨ ਲਈ ਤਾਇਨਾਤ ਕੀਤੇ ਗਏ ਨੋਡਲ ਅਫਸਰਾਂ ਵਲੋਂ ਪੁਰਾਣਾ ਸ਼ਾਲਾ, ਸਿੰਘੋਵਾਲ, ਅੋਲਖ, ਬੱਬੇਹਾਲੀ, ਭਾਮ, ਨੌਸ਼ਹਿਰਾ ਮੱਝਾ ਸਿੰਘ, ਕਲਾਨੋਰ, ਬਟਾਲਾ ਤੇ ਕਾਹਨੂੰਵਾਨ ਆਦਿ ਜ਼ਿੇਲ ਅੰਦਰ ਬਣੇ ਵੈਕਸ਼ੀਨੇਸ਼ਨ ਕੇਂਦਰਾਂ ਦਾ ਦੌਰਾ ਕੀਤਾ ਗਿਆ ਤੇ ਵੈਕਸ਼ੀਨੇਸ਼ਨ ਦੇ ਕੰਮ ਦਾ ਜਾਇਜ਼ਾ ਲਿਆ। ਦੱਸਣਯੋਗ ਹੈ ਕਿ ਲੋਕਾਂ ਵਿਚ ਵੈਕਸੀਨ ਲਗਾਉਣ ਲਈ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਹਰ ਵਰਗ ਦੇ ਲੋਕਾਂ ਵਲੋਂ ਵੈਕਸੀਨ ਲਗਾਈ। ਗਈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਨਾਂ ਲੋਕਾਂ ਨੇ ਅਜੇ ਤਕ ਵੈਕਸੀਨ ਨਹੀਂ ਲਗਾਈ, ਉਹ ਵੈਕਸੀਨ ਜਰੂਰ ਲਗਾਉਣ।
ਕੈਪਸ਼ਨਾਂ 1. ਸ੍ਰੀਮਤੀ ਅਮਨਦੀਪ ਕੋਰ ਸਹਾਇਕ ਕਮਿਸਨਰ (ਜ) ਪਿੰਡ ਬੱਬੇਹਾਲੀ ਵਿਚ ਵੈਕਸ਼ੀਨੇਸ਼ਨ ਡਰਾਈਵ ਦਾ ਨਿਰੀਖਣ ਕਰਦੇ ਹੋਏ।
2. ਸ. ਬਲਵਿੰਦਰ ਸਿੰਘ ਡਿਪਟੀ ਰਜਿਸਟਰਾਰ ਪੁਰਾਣਾ ਸ਼ਾਲਾ ਵਿਖੇ ਚੱਲ ਰਹੇ ਵੈਕਸ਼ੀਨੇਸ਼ਨ ਦਾ ਜਾਇਜ਼ਾ ਲੈਂਦੇ ਹੋਏ।

 

Spread the love