ਜ਼ਿਲੇ ਭਰ ਵਿਚ ਅੱਜ ਕੋਵੀਸ਼ੀਲਡ ਵੈਕਸੀਨੇਸ਼ਨ ਲਈ ਲੱਗਣਗੇ ਵਿਸ਼ੇਸ਼ ਮੈਗਾ ਟੀਕਾਕਰਨ ਕੈਂਪ

Sorry, this news is not available in your requested language. Please see here.

ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਵੱਧ ਤੋਂ ਵੱਧ ਲਾਭ ਉਠਾਉਣ ਦੀ ਕੀਤੀ ਅਪੀਲ
ਨਵਾਂਸ਼ਹਿਰ, 2 ਜੁਲਾਈ 2021
ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਅੱਜ ਕੋਵਿਡ ਟੀਕਾਕਰਨ ਸਬੰਧੀ ਕੀਤੀ ਵਿਸ਼ੇਸ਼ ਮੀਟਿੰਗ ਦੌਰਾਨ ਦੱਸਿਆ ਕਿ ਜ਼ਿਲੇ ਭਰ ਵਿਚ ਭਲਕੇ 3 ਜੁਲਾਈ 2021 ਨੂੰ ਕੋਵੀਸ਼ੀਲਡ ਵੈਕਸੀਨੇਸ਼ਨ ਲਈ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਵਿਸ਼ੇਸ਼ ਮੈਗਾ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਇਸ ਸਬੰਧੀ ਸਮੂਹ ਬਲਾਕਾਂ ਵਿਚ ਟੀਮਾਂ ਤਿਆਰ ਕਰਕੇ ਸ਼ਡਿਊਲ ਤਿਆਰ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਨਾਂ ਕੈਂਪਾਂ ਵਿਚ ਕੋਵੀਸ਼ੀਲਡ ਵੈਕਸੀਨ ਦੀ ਪਹਿਲੀ ਤੇ ਦੂਜੀ ਖ਼ੁਰਾਕ ਦਿੱਤੀ ਜਾਵੇਗੀ।
ਉਨਾਂ ਦੱਸਿਆ ਕਿ ਨਵਾਂਸ਼ਹਿਰ ਅਰਬਨ ਵਿਚ ਇਹ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ, ਰਾਧਾ ਸਵਾਮੀ ਸਤਸੰਗ ਘਰ, ਯੂ. ਪੀ. ਐਚ. ਸੀ ਨਵਾਂਸ਼ਹਿਰ, ਮੰਜੀ ਸਾਹਿਬ ਗੁਰਦੁਆਰਾ, ਗੁਰਦੁਆਰਾ ਸਿੰਘ ਸਭਾ, ਟਾਹਲੀ ਸਾਹਿਬ ਗੁਰਦੁਆਰਾ ਅਤੇ ਜੈਨ ਵੁਪਾਸਰਾ ਨਵਾਂਸ਼ਹਿਰ ਵਿਖੇ ਇਹ ਕੈਂਪ ਲੱਗਣਗੇ।
ਇਸੇ ਤਰਾਂ ਬੰਗਾ ਅਰਬਨ ਵਿਚ ਇਹ ਕੈਂਪ ਬਾਬਾ ਗੋਲਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਬੰਗਾ, ਰੀਠਾ ਰਾਮ ਸੀਨੀਅਰ ਸੈਕੰਡਰੀ ਸਕੂਲ ਬੰਗਾ, ਬਾਬਾ ਲਾਲ ਜੀ ਮੰਦਿਰ ਚਬੂਤਰਾ ਮੁਹੱਲਾ ਬੰਗਾ, ਗੁਰਦੁਆਰਾ ਬਾਬਾ ਬੁੰਗਾ ਸਾਹਿਬ ਤੁੰਗਲ ਗੇਟ ਬੰਗਾ ਅਤੇ ਸੀ. ਐਚ. ਸੀ ਬੰਗਾ ਵਿਖੇ ਵਿਸ਼ੇਸ਼ ਕੈਂਪ ਲਗਾਏ ਜਾਣਗੇ।
ਉਨਾਂ ਦੱਸਿਆ ਕਿ ਮੁਜ਼ੱਫਰਪੁਰ ਬਲਾਕ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਸਮਾਨਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਰਟਾ ਕਲਾਂ, ਸੈਲ ਫੈਕਟਰੀ ਸੇਹਿਕਾ ਮਜਾਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਲੀ ਝਿੱਕੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਸਾਪੁਰ, ਸਰਕਾਰੀ ਪ੍ਰਾਇਮਰੀ ਸਕੂਲ ਕੁਲਾਮ, ਸਰਕਾਰੀ ਪ੍ਰਾਇਮਰੀ ਸਕੂਲ ਲੰਗੜੋਆ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੌਲਤਪੁਰ, ਸਰਕਾਰੀ ਪ੍ਰਾਇਮਰੀ ਸਕੂਲ ਕਰਿਆਮ, ਸਰਕਾਰੀ ਹਾਈ ਸਕੂਲ ਸਲੋਹ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਾਡਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁਪਾਲਪੁਰ, ਸਰਕਾਰੀ ਮਿਡਲ ਸਕੂਲ ਮੁਜ਼ੱਫਰਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਰਾਹੋਂ ਵਿਖੇ ਕੈਂਪ ਲੱਗਣਗੇ।
ਇਸੇ ਤਰਾਂ ਸੜੋਆ ਬਲਾਕ ਵਿਚ ਸੜੋਆ, ਰੱਕੜਾਂ ਢਾਹਾਂ, ਸਜਾਵਲਪੁਰ, ਜੈਨਪੁਰ, ਪੋਜੇਵਾਲ, ਸਾਹਿਬਾ, ਚੰਦਿਆਣੀ ਖੁਰਦ, ਮਾਲੇਵਾਲ, ਭਾਨੂੰ, ਚਾਂਦਪੁਰ ਰੁੜਕੀ, ਕਰਾਵੜ, ਮਾਜਰੀ, ਬਛੌੜੀ, ਮੋਜੋਵਾਲ ਮਾਜਰਾ, ਹਿਆਤਪੁਰ ਰੁੜਕੀ, ਮਹਿੰਦਪੁਰ ਵਿਖੇ ਕੈਂਪ ਲਗਾਏ ਜਾਣਗੇ।
ਬਲਾਚੌਰ ਬਲਾਕ ਵਿਚ ਬੀ. ਏ. ਵੀ ਸਕੂਲ ਬਲਾਚੌਰ, ਸਨ ਫਾਰਮਾ ਫੈਕਟਰੀ, ਕਾਠਗੜ, ਮਹਿਤਪੁਰ, ਰੱਤੇਵਾਲ, ਰੈਲ ਮਾਜਰਾ, ਬਨਾਂ, ਟੌਂਸਾ, ਪ੍ਰੇਮ ਨਗਰ, ਭੱਦੀ, ਮਾਨੇਵਾਲ, ਨਾਨੋਵਾਲ ਬੇਟ, ਰਜੂਮਾਜਰਾ, ਮੈਕਸ ਫੈਕਟਰੀ, ਸ਼੍ਰੀਆਂਸ ਪੇਪਰ ਮਿੱਲ ਅਤੇ ਸੁੱਜੋਵਾਲ ਵਿਖੇ ਵਿਸ਼ੇਸ਼ ਕੈਂਪ ਲੱਗਣਗੇ।
ਸੁੱਜੋਂ ਬਲਾਕ ਵਿਚ ਖਮਾਚੋਂ, ਦੋਸਾਂਝ ਖੁਰਦ, ਜੰਡਿਆਲਾ, ਪੂਨੀਆ, ਕੁਲਥਮ, ਬੈਂਸ, ਰਸੂਲਪੁਰ, ਮਾਹਿਲ ਗਹਿਲਾਂ, ਕਰੀਹਾ, ਮੇਹਲੀ, ਪਠਲਾਵਾ, ਹੀਓਂ, ਸੰਧਵਾਂ, ਬੀਸਲਾ, ਸੂਰਾਪੁਰ, ਮੰਗੂਵਾਲ ਤੇ ਜੱਸੋ ਮਜਾਰਾ ਵਿਖੇ ਕੈਂਪ ਲਗਾਏ ਜਾਣਗੇ।
ਇਸੇ ਤਰਾਂ ਮੁਕੰਦਪੁਰ ਬਲਾਕ ਵਿਚ ਪੰਚਾਇਤ ਘਰ ਉੜਾਪੜ, ਸਰਕਾਰੀ ਪ੍ਰਾਇਮਰੀ ਸਕੂਲ ਬਹਾਦੁਰਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਔੜ, ਸਰਕਾਰੀ ਪ੍ਰਾਇਮਰੀ ਸਕੂਲ ਰਾਏਪੁਰ ਡੱਬਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ, ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਗੁਣਾਚੌਰ, ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸ਼ੇਖੂਪੁਰ, ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਰਟੈਂਡਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਰਾਮੂ, ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਤਲਵੰਡੀ ਫੱਤੂ, ਸਰਕਾਰੀ ਪ੍ਰਾਇਮਰੀ ਸਕੂਲ ਲੰਗੇੜੀ, ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਜਗਤਪੁਰ, ਸਿੰਘ ਸਭਾ ਗੁਰਦੁਆਰਾ ਗੜੀ ਅਜੀਤ ਸਿੰਘ ਅਤੇ ਸਿੰਘ ਸਭਾ ਗੁਰਦੁਆਰਾ ਮਹਿਰਮਪੁਰ ਵਿਖੇ ਵਿਸ਼ੇਸ਼ ਕੈਂਪ ਲੱਗਣਗੇ।
ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਲੱਗ ਰਹੇ ਇਨਾਂ ਵਿਸ਼ੇਸ਼ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ, ਐਸ. ਡੀ. ਐਮ ਬੰਗਾ ਵਿਰਾਜ ਤਿੜਕੇ, ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਐਸ. ਡੀ. ਐਮ ਬਲਾਚੌਰ ਦੀਪਕ ਰੁਹੇਲਾ, ਜ਼ਿਲਾ ਸਿਹਤ ਅਫ਼ਸਰ ਡਾ. ਕੁਲਦੀਪ ਰਾਏ, ਜ਼ਿਲਾ ਟੀਕਾਕਰਨ ਅਫ਼ਸਰ ਡਾ. ਜੇ. ਐਸ ਬੈਂਸ ਤੋਂ ਇਲਾਵਾ ਸਮੂਹ ਐਸ. ਐਮ. ਓਜ਼ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਵਿਸ਼ੇਸ਼ ਟੀਕਾਕਰਨ ਕੈਂਪਾਂ ਸਬੰਧੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ। ਨਾਲ ਹਨ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ, ਐਸ. ਡੀ. ਐਮ ਵਿਰਾਜ ਤਿੜਕੇ, ਜਗਦੀਸ਼ ਸਿੰਘ ਜੌਹਲ, ਦੀਪਕ ਰੁਹੇਲਾ ਤੇ ਹੋਰ ਅਧਿਕਾਰੀ।

Spread the love