ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਵੱਖ ਵੱਖ ਚਿਲਡਰਨ ਹੋਮ, ਆਬਜ਼ਰਵੇਸ਼ਨ ਹੋਮ ਤੇ ਸ਼ੈਲਟਰ ਹੋਮਜ਼ ਦੀ ਜਾਂਚ

bREAKING NEWS MAKHANI
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਪੁਰਬ ਦੇ ਸਬੰਧ ’ਚ 19 ਅਕਤੂਬਰ ਨੂੰ ਜ਼ਿਲ੍ਹਾ ਅੰਮ੍ਰਿਤਸਰ ‘ਚ ਛੁੱਟੀ ਦਾ ਐਲਾਨ

Sorry, this news is not available in your requested language. Please see here.

ਅਥਾਰਟੀ ਵੱਲੋਂ ਪ੍ਰਬੰਧਾਂ ਤੇ ਤਸੱਲੀ ਦਾ ਪ੍ਰਗਟਾਵਾ
ਕਰੋਨਾ ਸਬੰਧੀ ਸਾਰੀਆਂ ਸਾਵਧਾਨੀਆਂ ਵਰਤਣ ਦੀ ਹਦਾਇਤ
ਐਸ.ਏ.ਐਸ. ਨਗਰ, 29 ਮਈ 2021
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜ਼ਿਲ੍ਹੇ ਵਿਚਲੇ ਵੱਖ ਵੱਖ ਚਿਲਡਰਨ ਹੋਮ, ਆਬਜ਼ਰਵੇਸ਼ਨ ਹੋਮ ਤੇ ਸ਼ੈਲਟਰ ਹੋਮਜ਼ ਦੀ ਜਾਂਚ ਕੀਤੀ ਗਈ ਤੇ ਜਾਂਚ ਕੀਤੇ ਸਾਰੇ ਹੋਮਜ਼ ਦੇ ਪ੍ਰਬੰਧਾਂ ਉਤੇ ਤਸੱਲੀ ਪ੍ਰਗਟਾਈ ਗਈ।ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਆਰ.ਐਸ.ਰਾਏ ਨੇ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜੋਤੀ ਸਰੂਪ ਕੰਨਿਆ ਆਸਰਾ ਟਰੱਸਟ ਖਰੜ, ਮਾਤਾ ਗੁਜਰੀ ਸੁੱਖ ਨਿਵਾਸ, ਖਾਨਪੁਰ ਖਰੜ, ਯੂਨੀਵਰਸਲ ਡਿਸਏਬਲਡ ਕੇਅਰ ਟੇਕਸ ਸੁਸਾਇਟੀ, ਪਡਿਆਲਾ, ਚਿਡਲਰਨ ਹੋਮ, ਦੁਸਾਰਨਾ, ਅਪਣੇ ਫ਼ਾਊਂਡੇਸ਼ਨ, ਸੋਹਾਣਾ, ਗੁਰੂ ਆਸਰਾ ਟਰੱਸਟ, ਐਸ ਏ ਐਸ ਨਗਰ ਅਤੇ ਫਰਿਸ਼ਤਾ ਚਿਲਡਰਨ ਵਿਲੇਜ, ਮੁਕੰਦਪੁਰ ਡੇਰਾਬਸੀ ਦੀ ਜਾਂਚ ਕੀਤੀ ਗਈ।
ਜ਼ਿਲ੍ਹਾ ਤੇ ਸੈਸ਼ਲ ਜੱਜ ਨੇ ਦੱਸਿਆ ਕਿ ਇਸ ਦੌਰਾਨ ਇਨ੍ਹਾਂ ਹੋਮਜ਼ ਵਿੱਚ ਰਹਿਣ ਵਾਲਿਆਂ ਦੇ ਰਹਿਣ ਸਹਿਣ, ਖਾਣ ਪੀਣ ਅਤੇ ਹੋਰ ਲੋੜਾਂ ਦੀ ਪੂਰਤੀ ਸਬੰਧੀ ਜਾਂਚ ਕੀਤੀ ਗਈ ਤੇ ਸਾਰੇ ਹੀ ਹੋਮਜ਼ ਵਿੱਚ ਇਸ ਸਭ ਕੁਝ ਠੀਕ ਠਾਕ ਪਾਇਆ ਗਿਆ ਤੇ ਅਥਾਰਟੀ ਵੱਲੋਂ ਪ੍ਰਬੰਧਾਂ ਉਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਦੇ ਨਾਲ ਨਾਲ ਅਥਾਰਟੀ ਨੇ ਪ੍ਰਬੰਧਕਾਂ ਅਤੇ ਹੋਮਜ਼ ਵਿੱਚ ਰਹਿਣ ਵਾਲਿਆਂ ਨੂੰ ਕਿਸੇ ਕਿਸਮ ਦੀਆਂ ਦਿੱਕਤਾਂ ਤੇ ਲੋੜਾਂ ਬਾਰੇ ਖੁੱਲ੍ਹ ਕੇ ਅਥਾਰਟੀ ਦੇ ਧਿਆਨ ਵਿੱਚ ਲਿਆਉਣ ਲਈ ਕਿਹਾ ਪਰ ਉਨ੍ਹਾਂ ਵੱਲੋਂ ਵੀ ਸਭ ਪੱਖਾਂ ਸਬੰਧੀ ਤਸੱਲੀ ਹੀ ਪ੍ਰਗਟਾਈ ਗਈ।
ਸ. ਰਾਏ ਨੇ ਦੱਸਿਆ ਕਿ ਅਥਾਰਟੀ ਵੱਲੋਂ ਪ੍ਰਬੰਧਕਾਂ ਨੂੰ ਕਰੋਨਾ ਕਾਰਨ ਪੈਦਾ ਹੋਏ ਹਲਾਤ ਦੇ ਮੱਦੇਨਜ਼ਰ ਕਰੋਨਾ ਤੋਂ ਬਚਾਅ ਸਬੰਧੀ ਸਾਰੀਆਂ ਸਾਵਧਾਨੀਆਂ ਵਰਤਣ, ਜਿਵੇਂ ਕਿ ਮੁੱਖ ਤੌਰ ਉਤੇ ਮਾਸਕ ਲਾ ਕੇ ਰੱਖਣ, ਸਮਾਜਕ ਦੂਰੀ ਬਣਾ ਕੇ ਰੱਖਣ ਅਤੇ ਵਾਰ ਵਾਰ ਹੱਥ ਧੋਣ ਜਾਂ ਸੈਨੇਟਾਈਜ਼ ਕਰਨ ਲਈ ਕਿਹਾ ਗਿਆ। ਨਾਲ ਹੀ ਇਹ ਵੀ ਹਦਾਇਤ ਕੀਤੀ ਗਈ ਕਿ ਹੋਮਜ਼ ਵਿੱਚ ਰਹਿਣ ਵਾਲਿਆਂ ਤੇ ਪ੍ਰਬੰਧਕਾਂ ਦਾ ਸਮੇਂ ਸਮੇਂ ਉਤੇ ਮੈਡੀਕਲ ਚੈਕਅਪ ਕਰਵਾਇਆ ਜਾਣਾ ਯਕੀਨੀ ਬਣਾਇਆ ਜਾਵੇ।

Spread the love