ਗੁਰਦਾਸਪੁਰ, 2 ਜੂਨ 2021 ਮੈਡਮ ਨਵਦੀਪ ਕੋਰ ਗਿੱਲ, ਸਿਵਿਲ ਜੱਜ (ਸੀਨੀਅਰ ਡਵੀਜ਼ਨ)ਕਮ-ਸੀ.ਜੀ.ਐਮ-ਕਮ- ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੀ ਰਹਿਨਮਾਈ ਹੇਠ ‘ International Sex Workers Day-ਅੰਤਰਰਾਸ਼ਟਰੀ ਸੈਕਸ ਵਰਕਰਜ ਡੇਅ’ ’ਤੇ ਗੁਰਦਾਸਪੁਰ ਜਿਲੇ ਦੇ ਤਿੰਨ ਲੜਕੀਆਂ ਦੇ ਕਾਲਜ ਵਿਚ ਵੈਬੀਨਾਰ ਕਰਵਾਇਆ ਗਿਆ। ਇਹ ਵੈਬੀਨਾਰ ਵਿਚ ਸ੍ਰੀ ਗੁਰਲਾਲ ਸਿੰਘ ਪਨੂੰ, ਪੈਨਲ ਐਡਵੋਕੈਟ ਵਲੋਂ ਲਗਾਏ ਗਏ।
ਇਸ ਮੌਕੇ ਸ੍ਰੀ ਪਨੂੰ ਨੇ ‘ਅੰਤਰਰਾਸ਼ਟਰੀ ਸੈਕਸ ਵਰਕਰ ਡੇਅ’ ਮੌਕੇ ਲੜਕੀਆਂ ਨੂੰ NALSA Scheme of Victims of Trafficking and Commercial Sexual Exploitation Scheme, 2015 ਦੇ ਸਬੰਧ ਵਿਚ ਵਿਸਥਾਰ ਵਿਚ ਜਾਣਕਾਰੀ ਪ੍ਰਦਾਨ ਕੀਤੀ ਗਈ। ਉਨਾਂ ਇਹ ਵੀ ਦੱਸਿਆ ਕਿ ਨਾਲਸਾ ਦੀ ਇਸ ਸਕੀਮ ਤਹਿਤ ਜੇਕਰ ਕੋਈ ਵੀ ਲੜਕੀ ਤਸਕਰੀ ਦੀ ਸ਼ਿਕਾਰ ਹੁੰਦੀ ਹੈ ਤਾਂ ਉਹ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਸੰਪਰਕ ਕਰ ਸਕਦੀ ਹੈ।