ਪਿੰਡ ਵਾਂ ਵਿਖੇ ਸਥਿਤ ਅਡਾਨੀ ਵਿਲਮਾਰ ਲਿਮਟਡ ਵਿਚ ਸਟੋਰ ਕੀਤੇ ਹੋਏ ਚਾਵਲ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਕੀਤੀ ਗਈ ਵਿਚਾਰ ਚਰਚਾ
ਫਿਰੋਜ਼ਪੁਰ 26 ਮਈ 2021 ਪਿੰਡ ਵਾਂ ਵਿਖੇ ਸਥਿਤ ਅਡਾਨੀ ਵਿਲਮਾਰ ਲਿਮਟਡ ਵਿਚ ਸਟੋਰ ਕੀਤੇ ਹੋੲ ਚਾਵਲ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਵੱਖ ਵੱਖ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨਾਲ ਡੀਆਈਜੀ ਫਿਰੋਜ਼ਪੁਰ ਰੇਂਜ ਹਰਦਿਆਲ ਸਿੰਘ ਮਾਨ ਦੀ ਪ੍ਰਧਾਗਨਗੀ ਹੇਠ ਵਿਸ਼ੇਸ਼ ਮੀਟਿੰਗ ਹੋਈ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ, ਐਸਐਸਪੀ ਭਾਗੀਰਥ ਮੀਨਾ ਅਤੇ ਡੀਐਸਪੀ ਸਤਨਾਮ ਸਿੰਘ ਵੀ ਮੌਜੂਦ ਸਨ।
ਇਸ ਦੌਰਾਨ ਡੀਆਈਜੀ ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਵੱਖ ਵੱਖ ਜੱਥੇਬੰਦੀਆਂ ਵੱਲੋਂ ਪਿਛਲੇ ਕੁਝ ਮਹੀਨੀਆਂ ਤੋਂ ਖੇਤੀ ਕਾਨੂੰਨਾਂ ਵਿਰੋਧ ਪਿੰਡ ਵਾਂ ਵਿਖੇ ਸਥਿਤ ਅਡਾਨੀ ਵਿਲਮਾਰ ਲਿਮਟਡ ਅੱਗੇ ਧਰਨਾ ਲਗਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅਡਾਨੀ ਵਿਲਮਾਰ ਲਿਮਟਡ ਵਿਚ ਚਾਵਲ ਦਾਨੇ ਨੂੰ ਸਟੋਰ ਕੀਤਾ ਗਿਆ ਹੈ ਅਤੇ ਇਸ ਚਾਵਲ ਦਾਨੇ ਨੂੰ ਨਿਰਧਾਰਿਤ ਸਮੇਂ ਵਿਚ ਬਾਹਰ ਭੇਜਣਾ ਜ਼ਰੂਰੀ ਹੈ, ਜੇਕਰ ਇਸ ਨੂੰ ਜਿਅਦਾ ਦੇਰ ਤੱਕ ਅੰਦਰ ਹੀ ਰੱਖਿਆ ਗਿਆ ਤਾਂ ਇਹ ਖਰਾਬ ਹੋ ਸਕਦਾ ਹੈ। ਇਸ ਚਾਵਲ ਦਾਨੇ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਹੀ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੇ ਇਨ੍ਹਾਂ ਉੱਚ ਅਧਿਕਾਰੀਆਂ ਵੱਲੋਂ ਵੱਖ ਵੱਖ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਇਨ੍ਹਾਂ ਅਧਿਕਾਰੀਆਂ ਨੇ ਕਿਸਾਨ ਆਗੂਆਂ ਨੂੰ ਚਾਵਲ ਦਾਨੇ ਦੇ ਖਰਾਬ ਹੋਣ ਦੀ ਸਥਿਤੀ ਤੋਂ ਜਾਣੂ ਵੀ ਕਰਵਾਇਆ। ਇਸ ਦੌਰਾਨ ਕਿਸਾਨ ਆਗੂਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਉਹ ਇਸ ਸਬੰਧੀ ਸਮੂਹ ਜੱਥੇਬੰਦੀਆਂ ਨਾਲ ਆਪਸ ਵਿਚ ਵਿਚਾਰ ਚਰਚਾ ਕਰ ਕੇ ਜਲਦ ਹੀ ਇਸ ਦਾ ਹੱਲ ਕਰਨਗੇ।