ਜ਼ਿਲ੍ਹਾ ਬਰਨਾਲਾ ਚ 50 ਪਟਵਾਰੀਆਂ ਦੀਆਂ ਅਸਾਮੀਆਂ ਠੇਕੇ ਉੱਤੇ ਭਰਨ ਲਈ ਅਰਜ਼ੀਆਂ 31 ਅਗਸਤ ਤੱਕ ਦਿੱਤੀਆਂ ਜਾਣ : ਡਿਪਟੀ ਕਮਿਸ਼ਨਰ

Sorry, this news is not available in your requested language. Please see here.

ਰਿਟਾਇਰਡ ਪਟਵਾਰੀਆਂ/ਕਾਨੂੰਗੋਆਂ ਦੀ ਹੀ ਕੀਤੀ ਜਾਵੇਗੀ ਭਰਤੀ
ਬਰਨਾਲਾ, 25 ਅਗਸਤ 2021
ਜ਼ਿਲ੍ਹਾ ਬਰਨਾਲਾ ਚ 50 ਮਾਲ ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਉੱਤੇ ਠੇਕੇ ਦੇ ਆਧਾਰ ਤੇ ਰਿਟਾਇਰਡ ਪਟਵਾਰੀਆਂ/ਕਾਨੂੰਗੋਆਂ ਦੀ ਭਰਤੀ ਕੀਤੀ ਜਾ ਰਹੀ ਹੈ। ਜਿਸ ਲਈ ਅਰਜ਼ੀ ਦੇਣ ਦੀ ਆਖਰੀ ਤਾਰੀਖ 31 ਅਗਸਤ 2021 ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਇਨ੍ਹਾਂ ਮਾਲ ਪਟਵਾਰੀਆਂ ਨੂੰ 25,000/-ਰੁਪਏ ਪ੍ਰਤੀ ਮਹੀਨਾ ਫਿਕਸ ਤਨਖਾਹ ਦਿੱਤੀ ਜਾਵੇਗੀ।
ਠੇਕੇ ਦੇ ਆਧਾਰ ਤੇ ਭਰਤੀ ਲਈ ਅਰਜੀ ਦੇਣ ਵਾਲੇ ਰਿਟਾਇਰਡ ਪਟਵਾਰੀਆਂ/ਕਾਨੂੰਗੋਆਂ ਦੀ ਉਮਰ 64 ਸਾਲ ਤੋਂ ਜਿਆਦਾ ਨਾ ਹੋਵੇ। ਠੇਕੇ ਦੇ ਆਧਾਰ ਤੇ ਭਰਤੀ ਲਈ ਅਰਜੀ ਦੇਣ ਵਾਲੇ ਰਿਟਾਇਰਡ ਪਟਵਾਰੀ/ਕਾਨੂੰਗੋ ਵਿਰੁੱਧ ਕੋਈ ਅਪਰਾਧਿਕ ਕੇਸ ਜਾਂ ਵਿਭਾਗੀ ਪੜ੍ਹਤਾਲ ਨਾ ਚੱਲੀ ਹੋਵੇ ਅਤੇ ਉਸਦਾ ਸੇਵਾ ਰਿਕਾਰਡ ਸਾਫ਼ ਸੁਥਰਾ ਹੋਵੇ।
ਇਹ ਭਰਤੀ 31 ਅਗਸਤ 2022 ਜਾਂ ਇਨ੍ਹਾਂ ਅਸਾਮੀਆਂ ਤੇ ਰੈਗੂਲਰ ਭਰਤੀ ਹੋਣ, ਜੋ ਵੀ ਪਹਿਲਾਂ ਵਾਪਰੇ ਤੱਕ ਹੋਵੇਗੀ। ਇੱਛੁਕ ਰਿਟਾਇਰਡ ਪਟਵਾਰੀ/ਕਾਨੂੰਗੋ ਆਪਣੀ ਦਰਖਾਸਤ 31 ਅਗਸਤ, 2021 ਤੱਕ ਸਦਰ ਕਾਨੂੰਗੋ ਸ਼ਾਖਾ, ਕਮਰਾ ਨੰਬਰ 15 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਦੇ ਸਕਦੇ ਹਨ। ਦਰਖਾਸਤ ਦੇ ਨਾਲ ਪ੍ਰਾਰਥੀ ਵੱਲੋਂ ਸਵੈ-ਘੋਸ਼ਣਾ ਦਿੱਤਾ ਜਾਵੇ ਕਿ ਉਸ ਵਿਰੁੱਧ ਕਿਸੇ ਵੀ ਅਦਾਲਤ ਵੱਲੋਂ ਕੋਈ ਸਜ਼ਾ ਨਹੀ ਸੁਣਾਈ ਗਈ ਅਤੇ ਉਸ ਖਿਲਾਫ਼ ਕੋਈ ਵੀ ਕੋਰਟ ਕੇਸ/ਇੰਨਕੁਆਰੀ/ ਐਫ.ਆਈ.ਆਰ.ਪੈਡਿੰਗ ਨਹੀ ਹੈ।

Spread the love