ਪੰਜਾਬ ਦੀ ਵੂਮੈਨ ਹਾਕੀ ਟੀਮ ਜੂਨੀਅਰ ਨੈਸ਼ਨਲ ਵਿਚ ਭਾਗ ਲੈਣ ਲਈ ਟਰਾਇਲ 3 ਮਾਰਚ ਨੂੰ
ਅੰਮ੍ਰਿਤਸਰ 1 ਮਾਰਚ 2022
ਬਲਵਿੰਦਰ ਸਿੰਘ ਸ਼ੰਮੀ ਉਲੰਪੀਅਨ ਮੈਂਬਰ ਐਡਹੋਕ ਕਮੇਟੀ ਪੰਜਾਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 12ਵੀਂ ਹਾਕੀ ਇੰਡੀਆ ਜੂਨੀਅਰ ਵੂਮੈਨ ਆਲ ਇੰਡੀਆ ਨੈਸ਼ਨਲ ਚੈਂਪੀਅਨਸ਼ਿਪ 23 ਮਾਰਚ ਤੋਂ 3 ਅਪ੍ਰੈਲ 2022 ਨੂੰ ਕੰਕੀਦਾ ਆਂਧਰਾ ਪ੍ਰਦੇਸ਼ ਵਿਚ ਹੋਣ ਜਾ ਰਹੀ ਹੈ। ਇਸ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਵੂਮੈਨ ਹਾਕੀ ਟੀਮ ਜੂਨੀਅਰ ਨੈਸ਼ਨਲ ਵਿਚ ਭਾਗ ਲੈਣ ਜਾ ਰਹੀ ਹੈ ਜਿਸ ਦੇ ਟਰਾਇਲ 3 ਮਾਰਚ 2022 ਨੂੰ ਸਵੇਰੇ 11 ਵਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਐਸਟ੍ਰੋ-ਟਰਫ ਦੀ ਹਾਕੀ ਗਰਾਉਂਡ ਵਿਚ ਲਿਆ ਜਾਵੇਗਾ। ਇਸ ਟ੍ਰਾਇਲ ਵਿਚ 1-1-2003 ਤੋਂ ਬਾਅਦ ਵਾਲੀ ਜਨਮ ਮਿਤੀ ਵਾਲੀਆਂ ਖਿਡਾਰਣਾਂ ਭਾਗ ਲੈ ਸਕਣਗੀਆਂ।
ਹੋਰ ਪੜ੍ਹੋ :-ਖੇਤੀ ਖੇਤਰ ਵਿੱਚ ਆਤਮ ਨਿਭਰਤਾ ਹੀ ਭਾਰਤ ਨੂੰ ਬਣਾ ਸਕਦੀ ਹੈ ‘ਆਤਮ ਨਿਰਭਰ’: ਹਰਪਾਲ ਸਿੰਘ ਚੀਮਾ
ਇਨ੍ਹਾਂ ਖਿਡਾਰਣਾਂ ਦੀ ਸਲੈਕਸ਼ਨ ਦ੍ਰੋਨਾਚਾਰੀਆ ਬਲਦੇਵ ਸਿੰਘ, ਰਾਜਬੀਰ ਕੌਰ, ਸੁਖਜੀਤ ਕੌਰ ਸ਼ੰਮੀ, ਅਮਨਦੀਪ ਕੌਰ, ਯੋਗਿਤਾ ਬਾਲੀ, ਹਰਦੀਪ ਸਿੰਘ ਗਰੇਵਾਲ, ਗੁਰਵਿੰਦਰ ਸਿੰਘ ਚਾਂਦੀ ਉਲੰਪੀਅਨ, ਨਿਰਮਲ ਸਿੰਘ, ਗੁਰਬਾਜ ਸਿੰਘ, ਇੰਟਰਨੈਸ਼ਨਲ ਖਿਡਾਰੀ ਕਰਨਗੇ।