ਬਰਨਾਲਾ, 16 ਫਰਵਰੀ 2024
ਮਿਤੀ 17 ਫਰਵਰੀ, 2024 ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਇੰਜ ਪ੍ਰਦੀਪ ਸ਼ਰਮਾ ਐਸ.ਡੀ.ੳ. ਸਬ-ਡਵੀਜਨ ਸਬ-ਅਰਬਨ ਬਰਨਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਨਾਲਾ ਗਰਿੱਡ ਤੋਂ ਚਲਦੇ 11 ਕੇ. ਵੀ. ਲੱਖੀ ਕਲੋਨੀ ਸ਼ਹਿਰੀ ਫੀਡਰ ਫਾਲਟ ਫਰੀ ਕਰਨ ਲਈ ਜ਼ਰੂਰੀ ਮੈਂਟੀਨੈਂਸ ਕਾਰਨ ਬੰਦ ਰਹੇਗਾ। ਇਸ ਲਈ ਲੱਖੀ ਕਲੋਨੀ, ਨਾਨਕਸਰ ਨਗਰ, ਭਗਤ ਸਿੰਘ ਨਗਰ,ਸੂਦ ਨਗਰ,ਜੀਤਾ ਸਿੰਘ ਨਗਰ,ਕਚਹਿਰੀ ਚੌਂਕ ਆਦਿ ਇਲਾਕਿਆਂ ਦੀ ਸਪਲਾਈ ਪ੍ਰਭਾਵਿਤ ਰਹੇਗੀ।