ਜ਼ਿਲੇ ਵਿਚ ਲਾਕਡਾਊਨ ਅਤੇ ਕੋਵਿਡ ਨਿਯਮਾਂ ਪ੍ਰਤੀ ਲਾਪਰਵਾਹੀ ਵਰਤਣ ਵਾਲਿਆਂ ਖਿਲਾਫ਼ 9 ਮੁਕੱਦਮੇ ਦਰਜ

Sorry, this news is not available in your requested language. Please see here.

ਪੁਲਿਸ ਨੇ 883 ਦੇ ਕਰਵਾਏ ਕੋਵਿਡ ਟੈਸਟ, 63 ਦੇ ਕੀਤੇ ਚਲਾਨ
ਨਵਾਂਸ਼ਹਿਰ, 11 ਮਈ 2021
ਜ਼ਿਲੇ ਵਿਚ ਲਾਕਡਾਊਨ ਅਤੇ ਕੋਵਿਡ ਨਿਯਮਾਂ ਪ੍ਰਤੀ ਲਾਪਰਵਾਹੀ ਵਰਤਣ ਵਾਲਿਆਂ ਖਿਲਾਫ਼ ਕਾਰਵਾਈ ਕਰਦਿਆਂ ਜ਼ਿਲੇ ਵਿਚ ਪੁਲਿਸ ਵੱਲੋਂ ਅੱਜ 9 ਮੁਕੱਦਮੇ ਦਰਜ ਕੀਤੇ ਗਏ ਹਨ, ਜਿਨਾਂ ਵਿਚ ਸ਼ਾਮ 5 ਵਜੇ ਤੋਂ ਬਾਅਦ ਪਿੰਡ ਟੌਂਸਾ ਵਿਖੇ ਅਤੇ ਕਾਠਗੜ ਤੋਂ ਰੱਤੇਵਾਲ ਰੋਡ ’ਤੇ ਸ਼ਰਾਬ ਦਾ ਠੇਕਾ ਖੋਲ ਕੇ ਸ਼ਰਾਬ ਵੇਚਣ ਵਾਲੇ ਠੇਕੇ ਦੇ ਕਰਿੰਦਿਆਂ ’ਤੇ ਥਾਣਾ ਕਾਠਗੜ ਵਿਖੇ 2 ਮੁਕੱਦਮੇ ਸ਼ਾਮਲ ਹਨ। ਇਸੇ ਤਰਾਂ ਮਾਡਲ ਟਾਊਨ, ਸਲੋਹ ਰੋਡ, ਨਵਾਂਸ਼ਹਿਰ ਵਿਖੇ ਮੁਨਿਆਰੀ ਦੀ ਦੁਕਾਨ ਖੋਲ ਕੇ ਗਾਹਕਾਂ ਦਾ ਇਕੱਠ ਕਰਨ ਵਾਲੇ ਭਾਰਤ ਜੋਤੀ ਕੁੰਦਰਾ ਪੁੱਤਰ ਨਰਿੰਦਰ ਕੁਮਾਰ ਵਾਸੀ ਮਾਡਲ ਟਾਊਨ, ਨਵਾਂਸ਼ਹਿਰ ਖਿਲਾਫ਼ ਪਰਚਾ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਿਸ਼ਨਾ ਟਾਵਰ ਸਲੋਹ ਰੋਡ ’ਤੇ ਦਰਜ਼ੀ ਦੀ ਦੁਕਾਨ ਖੋਲ ਕੇ ਇਕੱਠ ਕਰਨ ਦੇ ਜ਼ੁਰਮ ਤਹਿਤ ਰਾਮ ਸ਼ੰਕਰ ਪੁੱਤਰ ਰਾਮ ਅਵਤਾਰ, ਵਾਸੀ ਸਲੋਹ ਰੋਡ, ਨਵਾਂਸ਼ਹਿਰ ਖਿਲਾਫ਼ ਮੁਕੱਦਮਾ ਦਰਜ ਹੋਇਆ। ਇਸੇ ਤਰਾਂ ਗੁਰੂ ਤੇਗ ਬਹਾਦਰ ਨਗਰ ’ਤੇ ਸਲੂਨ ਖੋਲ ਕੇ ਜੈਂਟਸ ਦੀ ਕਟਿੰਗ ਕਰਨ ਵਾਲੇ ਗੁਰਪ੍ਰੀਤ ਸਿੰਘ ਪੁੱਤਰ ਮੰਗਤ ਰਾਮ ਵਾਸੀ ਭੀਣ ਦੇ ਖਿਲਾਫ਼, ਪਿੰਡ ਸਲੋਹ ਵਿਖੇ ਸਲੂਨ ਖੋਲ ਕੇ ਇਕੱਠ ਕਰਨ ’ਤੇ ਗੁਰਦਿਆਲ ਉਰਫ਼ ਵਿੱਕੀ ਪੁੱਤਰ ਗੁਰਬਖਸ਼ ਲਾਲ ਵਾਸੀ ਸਲੋਹ ਦੇ ਖਿਲਾਫ਼, ਐਲ. ਜੀ ਸ਼ੋਅ ਰੂਮ ਨੇੜੇ ਸਲੂਨ ਖੋਲ ਕੇ ਗਾਹਕਾਂ ਦਾ ਇਕੱਠ ਕਰਨ ’ਤੇ ਕੁਲਵਿੰਦਰ ਸਿੰਘ ਪੁੱਤਰ ਬਹਾਦਰ ਸਿੰਘ, ਵਾਸੀ ਕੁਲਾਮ ਦੇ ਖਿਲਾਫ਼, ਫ਼ਤਿਹ ਨਗਰ, ਨਵਾਂਸ਼ਹਿਰ ਵਿਖੇ ਕੱਪੜੇ ਦੀ ਦੁਕਾਨ ਖੋਲ ਕੇ ਗਾਹਕਾਂ ਦਾ ਇਕੱਠ ਕਰਨ ਵਾਲੇ ਵਰਿੰਦਰ ਕੁਮਾਰ ਪੁੱਤਰ ਜਨਾਰਦਨ ਦਾਸ, ਵਾਸੀ ਟੀਚਰ ਕਲੋਨੀ, ਨਵਾਂਸ਼ਹਿਰ ਦੇ ਖਿਲਾਫ਼, ਕੋਠੀ ਰੋਡ, ਨਵਾਂਸ਼ਹਿਰ ਵਿਖੇ ਰੈਡੀਮੇਡ ਕੱਪੜਿਆਂ ਦੀ ਦੁਕਾਨ ਖੋਲ ਕੇ ਗਾਹਕਾਂ ਦਾ ਇਕੱਠ ਕਰਨ ’ਤੇ ਹਨੀ ਪੁੱਤਰ ਹਰਬੰਸ ਲਾਲ, ਵਾਸੀ ਮੁਹੱਲਾ ਜਸਵੰਤ ਨਗਰ, ਨਵਾਂਸ਼ਹਿਰ ਖਿਲਾਫ਼ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਮੁਕੱਦਮੇ ਦਰਜ ਕੀਤੇ ਗਏ।
ਜ਼ਿਲਾ ਪੁਲਿਸ ਮੁਖੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਅੱਜ ਪੁਲਿਸ ਵੱਲੋਂ ਜ਼ਿਲੇ ਦੀ ਹਦੂਦ ਅੰਦਰ ਵੱਖ-ਵੱਖ ਮੈਡੀਕਲ ਟੀਮਾਂ ਨੂੰ ਨਾਲ ਲੈ ਕੇ ਜਨਤਕ ਥਾਵਾਂ ’ਤੇ ਬਗੈਰ ਮਾਸਕ ਘੁੰਮਣ ਵਾਲੇ 883 ਵਿਅਕਤੀਆਂ ਦੇ ਕੋਵਿਡ ਟੈਸਟ ਕਰਵਾਏ ਗਏ ਜਦਕਿ ਬਿਨਾਂ ਮਾਸਕ ਘੁੰਮ ਰਹੇ 63 ਵਿਅਕਤੀਆਂ ਦੇ ਚਲਾਨ ਵੀ ਕੱਟੇ ਗਏ। ਉਨਾਂ ਦੱਸਿਆ ਕਿ ਪੁਲਿਸ ਵੱਲੋਂ ਸਾਂਝ ਕੇਂਦਰ ਦੀ ਮੀਡੀਆ ਵੈਨ ਅਤੇ ਥਾਣਿਆਂ ਦੇ ਮੁੱਖ ਅਫ਼ਸਰਾਂ ਵੱਲੋਂ ਲੋਕਾਂ ਨੂੰ ਕੋਵਿਡ ਪ੍ਰਤੀ ਸਾਵਧਾਨੀਆਂ ਵਰਤਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਨਿਯਮਾਂ ਪ੍ਰਤੀ ਲਾਪਰਵਾਹੀ ਨਾ ਦਿਖਾਉਣ ਅਤੇ ਲਾਕਡਾਊਨ ਅਤੇ ਨਾਈਟ ਕਰਫ਼ਿਊ ਦੇ ਸਮੇਂ ਦੌਰਾਨ ਘਰਾਂ ਤੋਂ ਬਾਹਰ ਨਾ ਨਿਕਲਣ। ਉਨਾਂ ਕਿਹਾ ਕਿ ਕੋਵਿਡ ਪ੍ਰਤੀ ਸਰਕਾਰ, ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ, ਤਾਂ ਜੋ ਜ਼ਿਲੇ ਨੂੰ ਕੋਵਿਡ ਮੁਕਤ ਕੀਤਾ ਜਾ ਸਕੇ।
ਥਾਣਾ ਸਦਰ ਬੰਗਾ ਦੇ ਇਲਾਕੇ ਵਿਚ ਮੈਡੀਕਲ ਟੀਮ ਦੁਆਰਾ ਕੋਵਿਡ ਟੈਸਟ ਕਰਵਾਉਂਦੀ ਹੋਈ ਪੁਲਿਸ ਪਾਰਟੀ।

Spread the love