7 ਫਰਵਰੀ ਨੂੰ ਵੀ ਹਰੇਕ ਸਬ ਡਵੀਜਨ ਵਿੱਚ ਲੱਗਣਗੇ ‘ਸਰਕਾਰ ਆਪ ਕੇ ਦੁਆਰ’ ਦੇ ਵਿਸ਼ੇਸ਼ ਕੈਂਪ –ਡਿਪਟੀ ਕਮਿਸ਼ਨਰ

Ghansham Thori (1)
Mr. Ghansham Thori

Sorry, this news is not available in your requested language. Please see here.

ਅੰਮ੍ਰਿਤਸਰ, 5 ਫਰਵਰੀ 2024

ਜ਼ਿਲ੍ਹੇ ਵਿਚ ਆਪ ਦੀ ਸਰਕਾਰ ਆਪ ਦੇ ਦੁਆਰਬਾਰੇ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 7 ਫਰਵਰੀ ਨੂੰ ਅੰਮ੍ਰਿਤਸਰ-1 ਸਬ ਡਵੀਜਨ  ਵਿੱਚ ਸੁਲਤਾਨਵਿੰਡ ਸਿਕਣੀ, ਬੰਡਾਲਾ, ਸੁਲਤਾਨਵਿੰਡ, ਅੰਮ੍ਰਿਤਸਰ-2 ਸਬ ਡਵੀਜਨ  ਵਿੱਚ ਪਿੰਡ ਮੀਰਾਂ ਕੋਟ ਖੁਰਦ, ਮੀਰਾਂ ਕੋਟ ਕਲਾਂ, ਭੈਣੀ ਗਿੱਲਾਂ, ਪੰਡੋਰੀ ਵੜੈਚ, ਸਬ ਡਵੀਜਨ  ਮਜੀਠਾ ਵਿੱਚ ਪਿੰਡ ਸ਼ਹਿਜਾਦਾ, ਲੇਹਾਰਕਾ, ਅਬਦਾਲ, ਸਾਹਨੇਵਾਲੀ, ਅਜਨਾਲਾ ਸਬ ਡਵੀਜਨ  ਵਿੱਚ ਭੋਏਵਾਲੀ, ਚਮਿਆਰੀ, ਟੇਰੀ, ਪੰਡੋਰੀ ਸੁੱਖਾ ਸਿੰਘ, ਸਬ ਡਵੀਜਨ ਲੋਪੋਕੇ ਵਿੱਚ ਰਾਜਾਸਾਂਸੀ ਵਾਰਡ ਨੰਬਰ 3, 4, ਬੱਗਾ, ਲਾਲਾ ਅਫਗਾਨਾ, ਹਰਸ਼ਾਛੀਨਾ ਅਤੇ ਸਬ ਡਵੀਜਨ  ਬਾਬਾ ਬਕਾਲਾ ਦੇ ਪਿੰਡ ਮਹਿਤਾਬ ਕੋਟ, ਵਜੀਰ ਭੁੱਲਰ, ਬਿਆਸ (ਗੁਰੂ ਨਾਨਕ ਪੁਰਾ ਅਜੀਤ ਨਗਰ) ਅਤੇ ਪਿੰਡ ਬੁੱਢਾ ਥੇਹ ਵਿੱਚ ਕੈਂਪ ਲੱਗਣਗੇ।

ਅੱਜ ਲੱਗਣ ਵਾਲੇ ਕੈਂਪਾਂ ਦਾ ਵੇਰਵਾ :

6 ਫਰਵਰੀ ਨੂੰ ਅਜਨਾਲਾ ਸਬ ਡਵੀਜਨ  ਦੇ ਸੂਫੀਆਂ, ਡਿਆਲ ਭੱਟੀ, ਗੱਗੋਮਾਹਲ, ਦੂਜੇਵਾਲ ਵਿਖੇ ਕੈੋਂਪ ਲੱਗਣਗੇ। ਇਸੇ ਤਰਾਂ ਅੰਮ੍ਰਿਤਸਰ 2 ਸਬ ਡਵੀਜਨ  ਵਿਚ ਰੱਖ ਸ਼ਿਕਾਰ ਗਾਹ, ਨੰਗਲੀ, ਮੁਰਾਦਪੁਰਾ ਤੇ ਨੌਸ਼ਿਹਰਾ ਵਿਖੇ, ਮਜੀਠਾ ਸਬ ਡਵੀਜਨ  ਦੇ ਪਿੰਡ ਮੱਦੀਪੁਰ, ਕੋਟਲਾ ਗੁਜ਼ਰਾਂ, ਦਾਦੂਪੁਰਾ ਇਨਾਇਤਪੁਰਾ, ਗੱਲੋਵਾਲੀ ਕੁਲੀਆਂ, ਲੋਪੋਕੇ ਸਬ ਡਵੀਜਨ  ਵਿਚ ਮੁਗਲਾਨੀ ਕੋਟ, ਸੈਦੋਪੁਰ, ਝੰਝੋਟੀ, ਰਾਜਾਸਾਂਸੀ , ਸਬ ਡਵੀਜਨ  ਅੰਮ੍ਰਿਤਸਰ 1 ਵਿੱਚ ਜੰਡਿਆਲਾ ਗੁਰੂ ਈ ਓ ਦਫਤਰ, ਭਰਾੜੀਵਾਲ, ਮੂਲੇਚੱਕ , ਬਾਬਾ ਬਕਾਲਾ ਸਬ ਡਵੀਜਨ  ਵਿੱਚ ਰਈਆ, ਬਾਬਾ ਬਕਾਲਾ, ਵਿਖੇ ਵਿਸ਼ੇਸ ਤੌਰ ਉਤੇ ਇਹ ਕੈਂਪ ਲਗਾਏ ਜਾਣਗੇ।

ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮਜ਼ ਨੂੰ ਕਿਹਾ ਕਿ ਆਪੋ-ਆਪਣੇ ਖੇਤਰਾਂ ਵਿਚ ਆਪ ਦੀ ਸਰਕਾਰ ਆਪ ਦੇ ਦੁਆਰਕੈਂਪਾਂ ਦੀ ਲੋੜੀਂਦੀ ਤਿਆਰੀ ਨੂੰ ਸਮੇਂ ਸਿਰ ਮੁਕੰਮਲ ਕਰਵਾਉਣ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਦਾ ਲਾਭ ਲੈਂਦਿਆਂ ਲੋੜੀਂਦੀਆਂ ਨਾਗਰਿਕ ਸੇਵਾਵਾਂ ਪ੍ਰਾਪਤ ਕਰਨ।

ਉਨਾਂ ਦੱਸਿਆ ਕਿ ਇਨਾਂ ਕੈਂਪਾਂ ਵਿੱਚ 43 ਨਾਗਰਿਕ ਸੇਵਾਵਾਂ ਤੋਂ ਇਲਾਵਾ ਕੈਂਪ ਵਿੱਚ ਸਰਪੰਚ ਪਟਵਾਰੀ, ਨੰਬਰਦਾਰ, ਸੀ.ਡੀ.ਪੀ.ਓ., ਪੀ.ਐਸ.ਪੀ.ਸੀ.ਐਲ., ਸਬੰਧਤ ਐਸ.ਐਚ.ਓ., ਜਿਲ੍ਹਾ ਖੁਰਾਕ ਤੇ ਸਪਲਾਈ ਅਫਸਰ ਦੇ ਨੁਮਾਇੰਦੇ ਵੀ ਬੈਠਣਗੇ ਅਤੇ ਮੌਕੇ ਤੇ ਹੀ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸੁਣ ਕੇ ਉਸ ਦਾ ਨਿਪਟਾਰਾ ਕਰਨਗੇ। ਉਨਾਂ ਦੱਸਿਆ ਕਿ ਸਭ ਡਵੀਜਨਾਂ ਵਿੱਚ ਲੱਗੇ ਕੈਂਪਾਂ ਦੀ ਅਗਵਾਈ ਐਸ.ਡੀ.ਐਮ. ਵਲੋਂ ਪਿੰਡਾ ਅਤੇ ਵਾਰਡਾਂ ਵਿੱਚ ਲੱਗੇ ਕੈਂਪਾਂ ਦੀ ਅਗਵਾਈ ਸਬੰਧਤ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਤੇ ਹੋਰ ਅਧਿਕਾਰੀ ਕਰਨਗੇ।

Spread the love