ਸੇਵਾ ਕੇਂਦਰਾਂ ਰਾਹੀਂ ਹੀ ਸੇਵਾਵਾਂ ਅਪਲਾਈ ਕਰਵਾਏ ਜਾਣਾ ਯਕੀਨੀ ਬਣਾਉਣ ਵਿਭਾਗ-ਡੀ. ਸੀ

SHENA
4 ਅਕਤੂਬਰ ਨੂੰ ਸਲਾਟਰ ਹਾਊਸ ਅਤੇ ਮੀਟ ਦੀਆਂ ਦੁਕਾਨਾਂ ਬੰਦ ਕਰਨ ਦੇ ਹੁਕਮ ਜਾਰੀ

Sorry, this news is not available in your requested language. Please see here.

ਜ਼ਿਲੇ ਵਿਚ 17 ਸੇਵਾਂ ਕੇਂਦਰਾਂ ਰਾਹੀਂ ਮਿਲਦੀਆਂ ਹਨ ਵੱਖ-ਵੱਖ ਵਿਭਾਗਾਂ ਨਾਲ ਸਬੰਧਤ 334 ਸੇਵਾਵਾਂ
ਨਵਾਂਸ਼ਹਿਰ, 3 ਸਤੰਬਰ 2021 ਪੰਜਾਬ ਸਰਕਾਰ ਦੇ ਪ੍ਰਸ਼ਾਸਕੀ ਸੁਧਾਰ ਤੇ ਲੋਕ ਸ਼ਿਕਾਇਤਾਂ ਮਾਮਲੇ ਵਿਭਾਗ ਵੱਲੋਂ ਮੌਜੂਦਾ ਸਮੇਂ ਜ਼ਿਲੇ ਦੇ ਸਮੂਹ 17 ਸੇਵਾ ਕੇਂਦਰਾਂ ਰਾਹੀਂ ਵੱਖ-ਵੱਖ ਵਿਭਾਗਾਂ ਨਾਲ ਸਬੰਧਤ 334 ਸੇਵਾਵਾਂ ਨਾਗਰਿਕਾਂ ਨੂੰ ਮੁਹੱਈਆ ਕਰਵਾਉਣ ਦੀ ਸੁਵਿਧਾ ਮੁਹੱਈਆ ਕਰਵਾਈ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਕਿਹਾ ਕਿ ਇਹ ਧਿਆਨ ਵਿਚ ਆਇਆ ਹੈ ਕਿ ਕੁਝ ਸੇਵਾਵਾਂ ਸੇਵਾ ਕੇਂਦਰਾਂ ਦੁਆਰਾ ਅਪਲਾਈ ਨਹੀਂ ਹੋ ਰਹੀਆਂ ਅਤੇ ਕੁਝ ਵਿਭਾਗਾਂ ਵੱਲੋਂ ਸਿੱਧੀਆਂ ਹੀ ਨਾਗਰਿਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਉਨਾਂ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਹੈ ਕਿ ਆਪਣੇ ਨਾਲ ਸਬੰਧਤ ਸੇਵਾਵਾਂ ਨੂੰ ਸੇਵਾ ਕੇਂਦਰਾਂ ਰਾਹੀਂ ਹੀ ਅਪਲਾਈ ਕਰਵਾਏ ਜਾਣਾ ਯਕੀਨੀ ਬਣਾਉਣ ਅਤੇ ਸੇਵਾ ਕੇਂਦਰਾਂ ਰਾਹੀਂ ਅਪਲਾਈ ਹੋਈਆਂ ਸੇਵਾਵਾਂ ਨੂੰ ਹੀ ਸਵੀਕਾਰ ਕੀਤਾ ਜਾਵੇ। ਉਨਾਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਖੇਤੀਬਾੜੀ ਨਾਲ ਸਬੰਧਤ ਵੱਖ-ਵੱਖ ਲਾਇਸੰਸਾਂ, ਜਨਮ ਤੇ ਮੌਤ ਦੇ ਸਰਟੀਫਿਕੇਟਾਂ, ਅੰਗਹੀਣਤਾ ਸਰਟੀਫਿਕੇਟਾਂ, ਕੋਵਿਡ ਵੈਕਸੀਨ ਦੀ ਰਜਿਸਟ੍ਰੇਸ਼ਨ, ਅਸਲਾ ਲਾਇਸੰਸਾਂ, ਟਰੈਵਲ ਏਜੰਟ ਕੰਸਲਟੈਂਸੀ ਲਾਇਸੰਸਾਂ, ਮੈਰਿਜ ਅਬਿਲਿਟੀ ਸਰਟੀਫਿਕੇਟਾਂ, ਮੇਲਿਆਂ/ਖੇਡ ਸਮਾਰੋਹਾਂ ਆਦਿ ਲਈ ਐਨ. ਓ. ਸੀ, ਅਸਲਾ ਵੇਚਣ ਲਈ ਐਨ. ਓ. ਸੀ, ਡੈੱਥ ਕੇਸ ਵਿਚ ਹਥਿਆਰ ਦੀ ਸੇਲ/ਟ੍ਰਾਂਸਫਰ ਜਾਂ ਜਮਾਂ ਕਰਵਾਉਣ ਦੀ ਆਗਿਆ, ਅਨੰਦ ਮੈਰਿਜ ਐਕਟ ਤਹਿਤ ਵਿਆਹ ਦੀ ਰਜਿਸਟ੍ਰੇਸ਼ਨ, ਲੇਬਰ ਵਿਭਾਗ ਨਾਲ ਸਬੰਧਤ ਬਾਲੜੀ ਤੋਹਫ਼ਾ ਸਕੀਮ ਲਈ ਅਪਲਾਈ ਕਰਨ, ਐਕਸ ਗ੍ਰੇਸ਼ੀਆ/ਅੰਤਿਮ ਸੰਸਕਾਰ/ਪੈਨਸ਼ਨ/ਸ਼ਗਨ/ਬੱਚਿਆਂ ਲਈ ਵਜੀਫ਼ਾ ਪ੍ਰੋਫਾਰਮੇ ਲਈ ਅਪਲਾਈ ਤੇ ਉਸਾਰੀ ਕਿਰਤੀਆਂ ਦੇ ਰਿਕਾਰਡ ਵਿਚ ਸੋਧ ਆਦਿ, ਸਟਰੀਟ ਵੈਂਡਰ ਸਹਾਇਤਾ ਸਬੰਧੀ ਅਪਲਾਈ ਕਰਨ, ਪਾਣੀ ਤੇ ਸੀਵਰੇਜ ਦੇ ਬਿੱਲਾਂ ਦੀ ਅਦਾਇਗੀ, ਬੇਟ ਏਰੀਆ ਸਰਟੀਫਿਕੇਟ, ਐਫੀਡੇਵਿਟ ’ਤੇ ਕਾਊਂਟਰ ਸਾਈਨ, ਆਸ਼ਰਿਤ ਸਰਟੀਫਿਕੇਟ, ਸਰਕਾਰੀ ਕਰਮਚਾਰੀਆਂ ਲਈ ਪਹਿਚਾਣ ਪੱਤਰ, ਗਵਾਹੀ ਬਾਂਡ, ਸਮਾਜਿਕ ਸੁਰੱਖਿਆ ਵਿਭਾਗ ਤੋਂ ਆਮਦਨ ਸਰਟੀਫਿਕੇਟ/ਯੂ. ਡੀ. ਆਈ. ਡੀ ਕਾਰਡ ਗਵਾਚਣ/ਦਿਵਿਆਂਗ ਵਿਅਕਤੀਆਂ ਲਈ ਬੱਸ ਪਾਸਾਂ/ਅੰਗਹੀਣਤਾ ਸਰਟੀਫਿਕੇਟ ਤੇ ਯੂ. ਡੀ. ਆਈ. ਡੀ ਕਾਰਡ ਨਵਿਆਉਣ ਅਤੇ ਸੀਨੀਅਰ ਸਿਟੀਜ਼ਨ ਪਹਿਚਾਣ ਪੱਤਰ ਲਈ ਅਪਲਾਈ ਕਰਨ, ਟ੍ਰਾਂਸਪੋਰਟ ਵਿਭਾਗ ਨਾਲ ਸਬੰਧਤ ਡਰਾਈਵਿੰਗ ਲਾਇਸੰਸਾਂ ਅਤੇ ਟ੍ਰਾਂਸਫਰ ਆਫ ਓਨਰ ਅਤੇ ਸਥਾਨਕ ਸਰਕਾਰਾਂ ਵਿਭਾਗ ਨਾਲ ਸਬੰਧਤ ਟਰੇਡ ਲਾਇਸੰਸ ਬਣਵਾਉਣ ਅਤੇ ਨਵਿਆਉਣ ਆਦਿ ਦੀਆਂ ਸੇਵਾਵਾਂ ਆਪਣੇ ਨਜ਼ਦੀਕੀ ਸੇਵਾ ਕੇਂਦਰਾਂ ਰਾਹੀਂ ਹੀ ਹਾਸਲ ਕਰਨ।
ਫੋਟੋ :-ਡਾ. ਸ਼ੇਨਾ ਅਗਰਵਾਲ, ਡਿਪਟੀ ਕਮਿਸ਼ਨਰ।

Spread the love