ਤਰਨ ਤਾਰਨ, 03 ਸਤੰਬਰ 2021
ਮਿਸ਼ਨ ਘਰ ਘਰ ਰੋਜਗਾਰ ਅਧੀਨ ਮਾਨਯੋਗ ਡਿਪਟੀ ਕਮਿਸ਼ਨਰ, ਤਰਨ ਤਾਰਨ ਜੀ ਦੀ ਰਹਿਨੁਮਾਈ ਹੇਠ ਅੱਜ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ, ਨੋਸ਼ਹਿਰਾ ਪਨੂੰਆਂ ਵਿਖੇ ਪਲੇਸਮੈਂਟ ਕੈਪ ਲਗਾਇਆ ਗਿਆ। ਸ਼੍ਰੀ ਪ੍ਰਭਜੋਤ ਸਿੰਘ, ਜਿਲਾ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ, ਤਰਨ ਤਾਰਨ ਵੱਲੋ ਜਾਣਕਾਰੀ ਦਿੱਤੀ ਗਈ ਕਿ ਇਸ ਪਲੇਸਮੈਂਟ ਕੈਪ ਵਿੱਚ 162 ਉਮੀਦਵਾਰਾਂ ਨੇ ਭਾਗ ਲਿਆ ਅਤੇ ਵੱਖ ਵੱਖ ਕੰਪਨੀਆਂ ਵੱਲੋ 53 ਉਮੀਦਵਾਰਾਂ ਦੀ ਚੋਣ ਕੀਤੀ ਗਈ।
ਇਸ ਤੋ ਇਲਾਵਾ ਮਿਤੀ06-09-2021 ਨੂੰ ਸ਼ਾਹ ਹਰਬੰਸ ਇੰਟਰਨੈਸ਼ਨਲ ਪਬਲਿਕ ਸਕੂਲ, ਰਾਣੀਵਲਾਹ (ਚੋਹਲਾ ਸਾਹਿਬ) ਵਿਖੇ ਸਮਾਂ 9 ਤੋ 3 ਵਜੇ ਤੱਕ ਪਲੇਸਮੈਂਟ ਕੈਪ ਲਗਾਏ ਜਾ ਰਹੇ ਹਨ। ਅਧਿਕਾਰੀ ਵੱਲੋ ਇਹਨਾਂ ਪਲੇਸਮੈਂਟ ਕੈਪਸ ਵਿੱਚ ਵੱਧ ਤੋ ਵੱਧ ਨੋਜਵਾਨਾਂ ਨੂੰ ਭਾਗ ਲੈਣ ਲਈ ਅਪੀਲ ਕੀਤੀ ਗਈ।