ਵਾਤਾਵਰਣ ਪ੍ਰੇਮੀ ਜਸਬੀਰ ਸਿੰਘ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਮੁਫ਼ਤ ਫੁੱਲਦਾਰ ਪੌਦੇ ਵੰਡੇ

Sorry, this news is not available in your requested language. Please see here.

ਗੁਰਦਾਸਪੁਰ, 6 ਸਤੰਬਰ 2021 ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਵਾਤਾਵਰਣ ਪ੍ਰੇਮੀ ਜਸਬੀਰ ਸਿੰਘ ਲੋਕਾਂ ਨੂੰ ਮੁਫਤ ਪੌਦੇ ਵੰਡ ਕੇ ਸਮਾਜ ਨੂੰ ਵਾਤਵਰਣ ਦੀ ਸੰਭਾਲ ਸੰਦੇਸ਼ ਦੇ ਰਿਹਾ ਹੈ। ਵਾਤਵਰਣ ਪ੍ਰੇਮੀ ਵਲੋਂ ਅੱਜ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਦਫਤਰ ਵਧੀਕ ਡਿਪਟੀ ਕਮਿਸ਼ਨਰ ਅਤੇ ਦਫਤਰ ਐਸ.ਐਸ.ਪੀ ਗੁਰਦਾਸਪੁਰ ਵਿਖੇ ਮੁਫ਼ਤ ਫੁੱਲਾਂ ਦੇ ਪੌਦੇ ਵੰਡੇ ਗਏ।
ਇਸ ਮੌਕੇ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਅਸੀਂ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਈਏ। ਵੱਧ ਤੋਂ ਵੱਧ ਪੌਦੇ ਲਗਾਈਏ ਤੇ ਉਨਾਂ ਦੀ ਸੰਭਾਲ ਕਰੀਏ। ਕਰੀਬ 72 ਸਾਲਾ ਵਾਤਾਵਰਣ ਪ੍ਰੇਮੀ ਜਸਬੀਰ ਸਿੰਘ ਨੇ ਦੱਸਿਆ ਕਿ ਉਹ 1991 ਤੋਂ ਲੋਕਾਂ ਨੂੰ ਆਪਣੀ ਨਰਸਰੀ ਵਿਚ ਬੂਟੇ ਤਿਆਰ ਕਰਕੇ ਵੰਡ ਰਿਹਾ ਹੈ। ਮੋਸਮੀ ਅਤੇ ਮੈਡੀਸਨ ਪੌਦੇ ਉਸ ਵਲੋਂ ਲੋਕਾਂ ਨੂੰ ਦਿੱਤੇ ਜਾਂਦੇ ਹਨ।
ਉਨਾਂ ਅੱਜ ਵੱਖ-ਵੱਖ ਮੌਸਮੀ ਫੁੱਲਾਂ ਡੇਲੀਆ, ਕੈਰਨਡੋਲਾ, ਪੋਪੀ, ਚਿਟੀ ਗੁਲਸਰਫੀ ਦੇ ਪੌਦੇ ਵੰਡੇ। ਵਾਤਾਵਰਣ ਪ੍ਰੇਮੀ ਦਾ ਕਹਿਣਾ ਹੈ ਕਿ ਉਹ ਘਰਾਂ ਵਿਚ ਤੇ ਖਾਸਕਰਕੇ ਗਮਲਿਆਂ ਵਿਚ ਲੱਗਣ ਵਾਲੇ ਬੂਟੇ ਲੋਕਾਂ ਨੂੰ ਵੰਡਦੇ ਹਨ। ਉਨਾਂ ਅੱਗੇ ਕਿਹਾ ਕਿ ਦਿਨੋ ਦਿਨ ਪਲੀਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਹੰਭਲਾ ਮਾਰਨਾ ਚਾਹੀਦਾ ਹੈ ਤੇ ਪੌਦੇ ਲਗਾ ਕੇ ਉਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ।
ਕੈਪਸ਼ਨ–ਵਾਤਾਵਰਣ ਪ੍ਰੇਮੀ ਜਸਬੀਰ ਸਿੰਘ ਜ਼ਿਲਾ ਪਬੰਧਕੀ ਕੰਪਲੈਕਸ ਵਿਖੇ ਪੌਦੇ ਵੰਡਣ ਮੌਕੇ ਨਜ਼ਰ ਆ ਰਹੇ ਹਨ।

Spread the love