ਡਿਪਟੀ ਕਮਿਸ਼ਨਰ ਵੱਲੋਂ ਘਰੇਲੂ ਬਗੀਚੀ ਲਈ ਸਰਦ ਰੁੱਤ ਦੀਆਂ ਸਬਜੀ ਬੀਜਾਂ ਦੀਆਂ ਕਿੱਟਾਂ ਦਾ ਆਗਾਜ਼

Sorry, this news is not available in your requested language. Please see here.

ਬੀਜ ਦੀ ਕਿੱਟ ਦਾ ਸਰਕਾਰੀ ਰੇਟ 90 ਰੁਪਏ ਪ੍ਰਤੀ ਕਿੱਟ ਨਿਰਧਾਰਿਤ
ਲੁਧਿਆਣਾ, 07 ਸਤੰਬਰ 2021 ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਘਰੇਲੂ ਬਗੀਚੀ ਲਈ ਬੀਜਾਂ ਦੀਆਂ ਕਿੱਟਾਂ ਜਿਲ੍ਹੇ ਦੇ ਵੱਖ-ਵੱਖ ਬਲਾਕਾਂ ਰਾਹੀਂ ਖਪਤਕਾਰਾਂ ਤੱਕ ਪਹੁੰਚਾਉਣ ਦਾ ਆਗਾਜ਼ ਕੀਤਾ ਗਿਆ। ਡਿਪਟੀ ਡਾਇਰੈਕਟਰ ਬਾਗਬਾਨੀ ਲੁਧਿਆਣਾ ਡਾ: ਜਗਦੇਵ ਸਿੰਘ ਦੇ ਨਾਲ ਉਨ੍ਹਾਂ ਕਿਹਾ ਕਿ ਜਿੱਥੇ ਇਨ੍ਹਾਂ ਕਿੱਟਾਂ ਰਾਹੀਂ ਘਰੇਲੂ ਸਬਜੀ ਦੀ ਖਪਤ ਪੂਰੀ ਹੋਵੇਗੀ ਉੱਥੇ ਹੀ ਬਿਨਾਂ ਜਹਿਰਾਂ ਤੇ ਸਪਰੇਆਂ ਤੋਂ ਸਬਜੀਆਂ ਪੈਦਾ ਕੀਤੀਆਂ ਜਾ ਸਕਦੀਆਂ ਹਨ।
ਜ਼ਿਕਰਯੋਗ ਹੈ ਕਿ ਬਾਗਬਾਨੀ ਵਿਭਾਗ ਪੰਜਾਬ ਵੱਲੋਂ ਖਪਤਕਾਰਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਘਰੇਲੂ ਬਗੀਚੀ ਲਈ ਵੱਖ-ਵੱਖ ਤਰ੍ਹਾਂ ਦੇ ਸਰਦ ਰੁੱਤ ਦੇ ਸਬਜੀ ਬੀਜਾਂ ਦੀਆਂ ਕਿੱਟਾਂ ਜਿਸ ਵਿੱਚ ਮੂਲੀ, ਗਾਜਰ, ਸ਼ਲਗਮ, ਮਟਰ, ਪਾਲਕ, ਮੇਥੀ, ਧਨੀਆ ਅਤੇ ਬਰੌਕਲੀ ਆਦਿ ਦੇ ਬੀਜ ਸ਼ਾਮਿਲ ਹਨ, ਤਿਆਰ ਕਰਕੇ ਵੰਡੀਆਂ ਜਾਣੀਆਂ ਹਨ। ਇਹ ਸਬਜੀ ਬੀਜਾਂ ਦੀਆਂ ਕਿੱਟਾਂ ਲਗਭੱਗ 5 ਮਰਲੇ ਲਈ ਕਾਫੀ ਹੈ ਜਿਸ ਨਾਲ ਪਰਿਵਾਰ ਦੇ 6 ਮਹੀਨਿਆਂ ਦੀ ਸਬਜੀ ਦੀ ਲੋੜ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇਸ ਸਬਜ਼ੀ ਬੀਜ ਦੀ ਕਿੱਟ ਦਾ ਸਰਕਾਰੀ ਰੇਟ 90 ਰੁਪਏ ਪ੍ਰਤੀ ਕਿੱਟ ਰੱਖਿਆ ਗਿਆ ਹੈ।
ਡਿਪਟੀ ਡਾਇਰੈਕਟਰ ਬਾਗਬਾਨੀ ਡਾ: ਜਗਦੇਵ ਸਿੰਘ ਵੱਲੋਂ ਦੱਸਿਆ ਗਿਆ ਕਿ ਜਿਲ੍ਹਾ ਲੁਧਿਆਣਾ ਦੇ ਸਮੂਹ ਬਲਾਕਾਂ ਵਿੱਚ ਇਹ ਕਿੱਟਾਂ ਭੇਜੀਆਂ ਜਾਣਗੀਆਂ ਹਨ। ਲੋੜਵੰਦ ਬਾਗਬਾਨੀ ਵਿਭਾਗ ਨਾਲ ਸਪੰਰਕ ਕਰਕੇ ਇਹ ਕਿੱਟਾਂ ਬਹੁਤ ਅਸਾਨੀ ਨਾਲ ਪ੍ਰਾਪਤ ਕਰ ਸਕਦੇ ਹਨ।
ਇਸ ਮੌਕੇ ਸਹਾਇਕ ਡਾਇਰੈਕਟਰ ਬਾਗਬਾਨੀ, ਡਾ: ਬਲਕਾਰ ਸਿੰਘ, ਬਾਗਬਾਨੀ ਵਿਕਾਸ ਅਫਸਰ, ਸ੍ਰੀਮਤੀ ਸਲਵੀਨ ਕੌਰ, ਬਾਗਬਾਨੀ ਵਿਕਾਸ ਅਫਸਰ ਸ੍ਰੀਮਤੀ ਜਸਪ੍ਰੀਤ ਕੌਰ ਸਿੱਧੂ ਹਾਜਰ ਸਨ।