
ਗੁਰਦਾਸਪੁਰ , 7 ਸਤਬੰਰ 2021 ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸ਼ਨਰ – ਕਮ- ਵਧੀਕ ਜਿਲਾ ਚੋਣ ਅਫਸਰ ਨੇ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਵਿਧਾਨ ਸਭਾ ਦੀਆਂ ਚੋਣਾਂ 2022 ਦੇ ਮੱਦੇਨਜ਼ਰ ਯੋਗਤਾ ਮਿਤੀ 1-1-2022 ਦੇ ਅਧਾਰ ਤੇ ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ ਕਰਵਾਈ ਜਾ ਰਹੀ ਹੈ । ਜਿਸ ਵਿਚ ਵੋਟ ਬਣਾਉਣ , ਵੋਟ ਕਟਵਾਉਣ ਅਤੇ ਸੋਧ ਕਰਨ ਲਈ ਇੱਕ ਵਿਸੇਸ਼ ਮੁਹਿੰਮ ਸੁਰੂ ਕੀਤੀ ਗਈ ਹੈ । ਇਸ ਸਮੇ ਬੂਥ ਲੈਵਲ ਅਫਸਰਾਂ ਵਲੋ ਘਰ – ਘਰ ਜਾ ਕੇ ਵੋਟਰ ਵੈਰੀਫਿਕੇਸ਼ਨ ਦਾ ਕੰਮ ਕੀਤਾ ਜਾ ਰਿਹਾ ਹੈ । ਨਿਰਧਾਰਤ ਪ੍ਰੋਗਰਾਮ ਅਨੁਸਾਰ ਮਿਤੀ 1-11-2021 ਨੂੰ ਵੋਟਰ ਸੂਚੀ ਦੀ ਡਰਾਫਟ ਪਬਲੀਕੇਸ਼ਨ ਕਰਵਾਈ ਜਾਵੇਗੀ। ਦਾਅਵਿਆਂ ਅਤੇ ਇਤਰਾਜ਼ ਮਿਤੀ 1-11-2021 ਤੋ 30-11-2021 ਤੱਕ ਲਏ ਜਾਣਗੇ , ਜਿਲਾ ਗੁਰਦਾਸਪੁਰ ਦੇ ਸਾਰੇ ਪੋਲਿੰਗ ਸਟੇਸ਼ਨਾ ਤੇ 6-11-2021,7-11-2021, 20-11-2021 ਤੇ 21-11-2021 ਵਿਸੇਸ਼ ਕੈਪ ਲਗਾਏ ਜਾਣਗੇ ।
ਉਨਾ ਨੇ ਅੱਗੇ ਦੱਸਿਆ ਕਿ ਭਾਰਤ ਚੋਣ ਕਮਿਸਨ ਵਲੋ ਹਦਾਇਤ ਹੋਈ ਹੈ ਕਿ ਵੋਟਰ ਸੂਚੀਆ ਵਿਚ ਸੁਧਾਰ ਲਿਆਉਣ ਅਤੇ ਯੋਗ ਨਾਗਰਿਕਾਂ ਦੀ ਰਜਿਸ਼ਟੇਰਸ਼ਨ ਕਰਨ ਦੇ ਟੀਚੇ ਨੂੰ ਮੁੱਖ ਰੱਖਦੇ ਹੋਏ ਵੋਟਰਹੈਲਪ ਲਾਈਨ ਐਪ (ਵੀ . ਐਚ.ਏ) ਦੀ ਵੱਧ ਤੋ ਵੱਧ ਵਰਤੋ ਕੀਤੀ ਜਾਵੇ । ਉਨਾ ਸਮੂਹ ਚੋਣਕਾਰ ਰਜਿਸਟਰੇਸ਼ਨ ਅਫਸਰਾਂ ਨੂੰ ਕਿਹਾ ਕਿ ਆਪਣੇ ਮੋਬਾਇਲ ਫੋਨ ਤੇ ਵੋਟਰ ਹੈਲਪ ਲਾਈਨ ਐਪ ਡਾਊਨ ਲੋਡ ਕਰਨ ਅਤੇ ਸਮੂਹ ਸਹਾਇਕ ਚੋਣਕਾਰ ਰਜਿਸਟਰੇਸ਼ਨਅਫਸਰਾਂ (1+2) ਸੁਪਰਵਾਈਜਰਾ ਅਤੇ ਬੀ . ਐਲ. ਉ ਜ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਆਪਣੇ ਮੋਬਾਇਲ ਫੋਨਾਂ ਤੇ ਵੋਟਰ ਹੈਲਪ ਲਾਈਨ ਐਪ ਡਾਊਨਲੋਡ ਕਰਨ ਅਤੇ ਇਸ ਦੀ ਵੱਧ ਤੋ ਵੱਧ ਵਰਤੋ ਕਰਨ । ਇਸ ਤੋ ਉਨਾ ਜਿਲਾ ਸਿਖਿਆ ਅਫਸਰ (ਸੈ/ਸੀ) ਗੁਰਦਾਸਪੁਰ ਕਮ-ਨੋਡਲ ਅਫਸਰ ਸਵੀਪ ਨੂੰ ਹਦਾਇਤ ਕੀਤੀ ਕਿ ਉਹ ਵੋਟਰ ਹੈਲਪ ਲਾਈਨ ਐਪ ਦੇ ਪਰਚਾਰ / ਪ੍ਰਸਾਰ ਲਈ ਸਕੂਲਾ / ਕਾਲਜਾਂ ਵਿਚ ਵਿਦਿਆਰਥੀਆਂ ਨੂੰ ਜਾਗਰੂਕ ਕਰਵਾਇਆ ਜਾਵੇ । ਇਸ ਸਬੰਧੀ ਕੀਤੀ ਗਈ ਕਾਰਵਾਈ ਬਾਰੇ ਰਿਪੋਰਟ ਇਸ ਦਫਤਰ ਨੂੰ ਭੇਜੀ ਜਾਵੇ ।