ਸਰਬੱਤ ਸਿਹਤ ਬੀਮਾ ਯੋਜਨਾ ਦੇ ਤਹਿਤ ਬਲਾਕ ਅਰਨੀਵਾਲਾ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾਣਗੇ: ਸਿਵਲ ਸਰਜਨ

Sorry, this news is not available in your requested language. Please see here.

ਕਾਰਡਾਂ ਦੇ ਪ੍ਰਿੰਟ ਲੋਕਾਂ ਨੂੰ ਮੌਕੇ ‘ਤੇ ਹੀ ਕਰਵਾਏ ਜਾਣਗੇ ਉਪਲੱਬਧ
ਫ਼ਾਜ਼ਿਲਕਾ 8 ਸਤੰਬਰ 2021
ਫਾਜ਼ਿਲਕਾ ਸਿਹਤ ਵਿਭਾਗ ਅਤੇ ਸੀਐਚਸੀ ਡੱਬਵਾਲਾ ਕਲਾ ਦੀ ਟੀਮ ਦੀ ਵਲੋਂ ਅਰਨੀਵਾਲਾ ਬਲਾਕ ਵਿੱਚ ਸਰਬੱਤ ਸਿਹਤ ਬੀਮਾ ਯੋਜਨਾ ਦੇ ਤਹਿਤ ਲੋਕਾਂ ਦੇ ਕਾਰਡ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਜਿਸ ਦੇ ਤਹਿਤ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਅੱਜ ਅਰਨੀ ਵਾਲਾ ਵਿੱਚ ਇਸ ਮੁਹਿੰਮ ਦੀ ਸ਼ੁਰੂਆਤ ਕਰਕੇ ਲੋਕਾਂ ਨੂੰ ਮੌਕੇ ਤੇ ਹੀ ਕਾਰਡ ਬਣਾ ਕੇ ਦਿੱਤੇ ਗਏ ਹਨ । ਕੈਂਪ ਵਿੱਚ ਸਿਵਲ ਸਰਜਨ ਡਾ: ਦਵਿੰਦਰ ਕੁਮਾਰ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ। ਇਸ ਦੌਰਾਨ ਐਸਐਮਓ ਡੱਬਵਾਲਾ ਡਾਕਟਰ ਕਰਮਜੀਤ ਸਿੰਘ, ਅਰਨੀ ਵਾਲਾ ਦੇ ਦਫਤਰ ਇੰਚਾਰਜ ਲਿੰਕਨ ਮਲਹੋਤਰਾ, ਰਣਜੀਤ ਸਿੰਘ ਰਾਣਾ ਸਮੇਤ ਹੋਰ ਹਾਜ਼ਰ ਸਨ।
ਸਿਵਲ ਸਰਜਨ ਡਾ: ਦਵਿੰਦਰ ਕੁਮਾਰ ਨੇ ਦੱਸਿਆ ਕਿ ਆਮ ਲੋਕ 5 ਲੱਖ ਦੀ ਬੀਮਾ ਯੋਜਨਾ ਤੋਂ ਜਾਣੂ ਹਨ, ਪਰ ਕਈ ਵਾਰ ਜਦੋਂ ਵਿਅਕਤੀ ਇਲਾਜ ਲਈ ਹਸਪਤਾਲ ਪਹੁੰਚਦਾ ਹੈ ਤਾਂ ਉਸ ਕੋਲ ਬੀਮਾ ਯੋਜਨਾ ਦਾ ਕਾਰਡ ਨਹੀਂ ਹੁੰਦਾ ਅਤੇ ਉਸ ਨੂੰ ਕਈ ਵਾਰ ਉਨ੍ਹਾਂ ਨੂੰ ਮੌਕੇ ‘ਤੇ ਕਾਰਡ ਬਣਾਉਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਸਰਕਾਰੀ ਜਾਂ ਸਰਕਾਰ ਵੱਲੋਂ ਸੂਚੀਬੱਧ ਕੀਤੇ ਹਸਪਤਾਲ ਜਾਂਦਾ ਹੈ, ਉਸ ਦੇ ਹੱਥ ਵਿੱਚ ਕਾਰਡ ਹੋਣਾ ਜ਼ਰੂਰੀ ਹੋਣਾ ਚਾਹੀਦਾ ਹੈ। ਸੀਨੀਅਰ ਮੈਡੀਕਲ ਅਫਸਰ ਕਰਮਜੀਤ ਸਿੰਘ ਨੇ ਦੱਸਿਆ ਕਿ ਅਰਨੀਵਾਲਾ ਬਲਾਕ ਅਧੀਨ ਆਉਂਦੇ ਸਾਰੇ 40 ਪਿੰਡਾਂ ਵਿੱਚ ਆਯੁਸ਼ਮਾਨ ਸਰਬੱਤ ਸਿਹਤ ਬੀਮਾ ਯੋਜਨਾ ਦੇ ਤਹਿਤ ਵਿਸ਼ੇਸ਼ ਕੈਂਪ ਲਗਾਏ ਜਾਣਗੇ, ਜਿਨ੍ਹਾਂ ਵਿੱਚ ਅਰਨੀ ਵਾਲਾ ਵਾਰਡ ਵਿੱਚ ਕੱਲ ਤੋਂ ਕੈਂਪ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਡੱਬਾਵਾਲਾ ਕਲਾ ਦਾ ਸਰਕਾਰੀ ਹਸਪਤਾਲ ਸਰਬੱਤ ਸਿਹਤ ਬੀਮਾ ਯੋਜਨਾ ਦੇ ਤਹਿਤਨ ਸੂਚੀਬੱਧ ਹੈ ਅਤੇ ਇੱਥੇ ਆਮ ਜਣੇਪੇ, ਛੋਟੇ ਆਪਰੇਸ਼ਨ, ਗਰੱਭਾਸ਼ਯ ਅਤੇ ਸਿਜੇਰੀਅਨ ਆਪਰੇਸ਼ਨ ਵੀ ਸ਼ੁਰੂ ਹੋ ਗਏ ਹਨ।
ਇਸ ਦੌਰਾਨ ਸੀਤੋ ਗੁੰਨੋ ਦੇ ਸੀਨੀਅਰ ਮੈਡੀਕਲ ਅਫਸਰ ਡਾ: ਬਬੀਤਾ, ਬਲਾਕ ਮਾਸ ਮੀਡੀਆ ਇੰਚਾਰਜ ਦਿਵੇਸ਼ ਕੁਮਾਰ, ਪ੍ਰਕਾਸ਼ ਸਿੰਘ, ਬਲਜੀਤ ਸਿੰਘ, ਵਿਨੋਦ ਕੁਮਾਰ, ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ।

Spread the love