11 ਸਤੰਬਰ ਨੂੰ ਸੰਵਤਸਰੀ ਮਹਾਂਉਤਸਵ ਅਤੇ 19 ਸਤੰਬਰ ਨੂੰ ਅਨੰਤ ਚਤੁਰਦਸ਼ੀ ਦੇ ਕਾਰਨ ਲਿਆ ਫੈਸਲਾ
ਰੂਪਨਗਰ, 08 ਸਤੰਬਰ 2021 ਰੂਪਨਗਰ ਜ਼ਿਲੇ ਵਿਚ 11 ਅਤੇ 19 ਸਤੰਬਰ, 2021 ਨੂੰ ਮੀਟ ਅਤੇ ਅੰਡੇ ਦੀ ਵਿਕਰੀ `ਤੇ ਪੂਰਨ ਪਾਬੰਦੀ ਲਾਈ ਗਈ ਹੈ।ਇਸ ਸਬੰਧੀ ਜਿਲ੍ਹਾ ਮੈਜਿਸਟਰੇਟ, ਰੂਪਨਗਰ ਸ੍ਰੀਮਤੀ ਸੋਨਾਲੀ ਗਿਰੀ ਵਲੋਂ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰ:2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ 11 ਸਤੰਬਰ, 2021 ਨੂੰ ਸੰਵਤਸਰੀ ਮਹਾਂਉਤਸਵ ਅਤੇ ਮਿਤੀ 19 ਸਤੰਬਰ, 2021 ਨੂੰ ਅਨੰਤ ਚਤੁਰਦਸ਼ੀ ਦੇ ਮੌਕੇ ਜ਼ਿਲ੍ਹਾ ਰੂਪਨਗਰ ਦੀਆਂ ਸਾਰੀਆਂ ਮੀਟ ਅਤੇ ਅੰਡੇ ਦੀਆਂ ਦੁਕਾਨਾਂ/ਰੇੜੀਆਂ ਅਤੇ ਬੁੱਚੜ ਖਾਨੇ ਬੰਦ ਕਰਨ ਦਾ ਹੁਕਮ ਦਿੱੱਤੇ ਹਨ।
ਇਸ ਦਿਨ ਹੋਟਲ ਅਤੇ ਢਾਬਿਆਂ `ਤੇ ਮੀਟਾਂ ਅੰਡੇ ਬਣਾਉਣ ਅਤੇ ਵਿਕਰੀ ਕਰਨ ਤੇ ਪੂਰਨ ਪਾਬੰਦੀ ਲਗਾਈ ਗਈ ਹੈ।